ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੂਟਿੰਗ ਦੌਰਾਨ ਸੈਟ 'ਤੇ ਡਿੱਗਿਆ ਅਦਾਕਾਰ, ਹਸਪਤਾਲ 'ਚ ਮੌਤ

ਤਾਇਵਾਨ 'ਚ ਜਨਮੇ ਅਦਾਕਾਰ ਅਤੇ ਮਾਡਲ ਗੋਡਫਰੇ ਗਾਓ ਦੀ ਅੱਜ ਚੀਨ 'ਚ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਇਕ ਟੀਵੀ ਸ਼ੋਅ ਦੀ ਸ਼ੂਟਿੰਗ ਕਰ ਰਹੇ ਸਨ। ਉਸੇ ਦੌਰਾਨ ਉਹ ਅਚਾਨਕ ਡਿੱਗ ਪਏ ਅਤੇ ਉਨ੍ਹਾਂ ਦੀ ਮੌਤ ਹੋ ਗਈ।
 

 

35 ਸਾਲਾ ਗੋਡਫਰੇ ਗਾਓ ਚੀਨ 'ਚ ਇਕ ਰਿਆਲਿਟੀ ਸ਼ੋਅ 'ਚੇਜ਼ ਮੀ' ਦੀ ਸ਼ੂਟਿੰਗ ਕਰ ਰਹੇ ਸਨ। ਉਹ ਇਸ ਸ਼ੋਅ 'ਚ ਗੈਸਟ ਵਜੋਂ ਸਾਮਲ ਹੋਏ ਸਨ। ਪਰ ਅਚਾਨਕ ਕੁੱਝ ਅਜਿਹਾ ਹੋਇਆ ਕਿ ਉਹ ਇਸ ਸ਼ੋਅ ਦੇ ਸੈਟ 'ਤੇ ਡਿੱਗ ਪਏ। ਇਸ ਹਾਦਸੇ ਕਾਰਨ ਗਾਓ ਦੀ ਮੌਤ ਹੋ ਗਈ। ਹਸਪਤਾਲ ਪ੍ਰਬੰਧਨ ਦਾ ਕਹਿਣਾ ਹੈ ਕਿ ਕਾਰਡਿਕ ਅਰੈਸਟ ਕਾਰਨ ਗਾਓ ਦੀ ਮੌਤ ਹੋਈ ਹੈ। ਵੀਰਵਾਰ ਨੂੰ ਉਨ੍ਹਾਂ ਦੀ ਲਾਸ਼ ਤਾਈਵਾਨ ਲਿਆਈ ਜਾਵੇਗੀ।
 

ਸ਼ੋਅ ਦੇ ਪ੍ਰੋਡਿਊਸਰ ਮੁਤਾਬਕ ਟੀਮ ਈਵੈਂਟ ਦੌਰਾਨ ਗਾਓ ਡਿੱਗ ਗਿਆ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸਾਲ 2011 'ਚ ਲਗਜ਼ਰੀ ਬਰਾਂਡ ਲੁਈ ਵਿਟੋਨ ਦੇ ਐਡ ਕੈਂਪੇਨ ਲਈ ਚੁਣੇ ਜਾਣ ਵਾਲੇ ਗਾਓ ਪਹਿਲੇ ਏਸ਼ੀਆਈ ਮਰਦ ਮਾਡਲ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਹਾਲੀਵੁਡ 'ਚ ਆਪਣੀ ਪਛਾਣ ਬਣਾਈ। 'ਦੀ ਮੋਰਟਲ ਇਸਟਰੂਮੈਂਟਸ : ਸਿਟੀ ਆਫ਼ ਬੋਨਸ' ਵਿਚ ਗਾਓ ਨੇ ਅਦਾਕਾਰੀ ਕੀਤੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Godfrey Gao Dead at 35 After Collapsing On Reality Show Set