ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੋਲਗੱਪੇ ਵੇਚਣ ਵਾਲੇ ਨੇ ਨਿਭਾਇਆ ਅਟਲ ਬਿਹਾਰੀ ਵਾਜਪਾਈ ਦਾ ਕਿਰਦਾਰ

1 / 4ਗੋਲਗੱਪੇ ਵੇਚਣ ਵਾਲੇ ਨੇ ਨਿਭਾਇਆ ਅਟਲ ਬਿਹਾਰੀ ਵਾਜਪਾਈ ਦਾ ਕਿਰਦਾਰ

2 / 4ਗੋਲਗੱਪੇ ਵੇਚਣ ਵਾਲੇ ਨੇ ਨਿਭਾਇਆ ਅਟਲ ਬਿਹਾਰੀ ਵਾਜਪਾਈ ਦਾ ਕਿਰਦਾਰ

3 / 4ਗੋਲਗੱਪੇ ਵੇਚਣ ਵਾਲੇ ਨੇ ਨਿਭਾਇਆ ਅਟਲ ਬਿਹਾਰੀ ਵਾਜਪਾਈ ਦਾ ਕਿਰਦਾਰ

4 / 4ਅਟਲ ਬਿਹਾਰੀ ਵਾਜਪਾਈ

PreviousNext

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜੀਵਨ ਤੇ ਬਣੀ ਫਿ਼ਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦਾ ਟ੍ਰੇਲਰ ਜਦੋਂ ਤੋਂ ਰਿਲੀਜ਼ ਹੋਇਆ ਹੈ ਉਦੋਂ ਤੋਂ ਹੀ ਸੁਰਖੀਆਂ ਚ ਬਣਿਆ ਹੋਇਆ ਹੈ। ਇਸ ਫਿ਼ਲਮ ਦੇ ਕਿਰਦਾਰਾਂ ਨੂੰ ਪੱਕਾ ਕਰਨ ਚ ਫਿ਼ਲਮ ਡਾਇਰੈਕਟਰ ਨੂੰ ਚੰਗੀ ਮਿਹਨਤ ਕਰਨੀ ਪਈ ਹੈ।

 

ਹਿੰਦੋਸਤਾਨ ਟਾਈਮਜ਼ ਨਾਲ ਖਾਸ ਗੱਲਬਾਤ ਕਰਦਿਆਂ ਡਾਇਰੈਕਟਰ ਵਿਜੇ ਨੇ ਦੱਸਿਆ ਕਿ ਅਸੀਂ ਬਿਹਾਰ, ਮੁੰਬਈ, ਚੰਡੀਗੜ੍ਹ ਦੇਸ਼ ਦੇ ਹਰੇਕ ਕੋਨੇ ਚ ਆਡੀਸ਼ਨ ਲਏ ਪਰ ਸਭ ਤੋਂ ਜਿ਼ਆਦਾ ਮੁਸ਼ਕਲ ਅਟਲ ਬਿਹਾਰੀ ਵਾਜਪਾਈ ਦੇ ਕਿਰਦਾਰ ਲਈ ਆਈ। ਕਾਰਨ ਇਹ ਸੀ ਕਿ ਅਟਲ ਜੀ ਵਰਗੀ ਮੁਸਕੁਰਾਹਟ ਕਿਸੇ ਵੀ ਵਿਅਕਤੀ ਨਾਲ ਨਹੀਂ ਮਿਲ ਰਹੀ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਆਡੀਸ਼ਨ ਲੈਂਦਿਆਂ ਫਿਰ ਸਾਨੂੰ ਇੱਕ ਵਿਅਕਤੀ ਬਿਹਾਰ ਤੋਂ ਮਿਲਿਆ। ਉਹ ਵਿਅਕਤੀ ਗੋਲਗੱਪਿਆਂ ਦੀ ਰੇਹੜੀ ਲਗਾਉ਼ਂਦਾ ਹੈ। ਉਸ ਵਿਅਕਤੀ ਨੂੰ 30 ਸਾਲ ਤੋਂ ਅਟਲ ਬਿਹਾਰੀ ਵਾਜਪਾਈ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਹਸੀ ਹੂਬਹੂ ਵਾਜਪਾਈ ਵਰਗੀ ਹੈ। ਪਰ ਉਨ੍ਹਾਂ ਨੂੰ ਅਦਾਕਾਰੀ ਨਹੀਂ ਆਉਂਦੀ ਸੀ। ਪਰ ਕਿਸੇ ਤਰ੍ਹਾਂ ਅਸੀਂ ਉਨ੍ਹਾਂ ਨੂੰ ਮਨਾ ਲਿਆ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਵਿਜੇ ਨੇ ਅੱਗੇ ਦੱਸਿਆ ਕਿ ਸ਼ੂਟਿੰਗ ਦੌਰਾਨ ਵੱਡੇ-ਵੱਡੇ ਕਲਾਕਾਰਾਂ ਨੂੰ ਦੇਖ ਕੇ ਉਹ ਥੋੜਾ ਡਰ ਜਾਂਦੇ ਸਨ ਤਾਂ ਅਸੀਂ ਉਨ੍ਹਾਂ ਨੂੰ ਚੰਗਾ ਮਹਿਸੂਸ ਕਰਵਾਉਣ ਲਈ ਉਨ੍ਹਾਂ ਨਾਲ ਮਸਤੀ ਕਰਦੇ ਸਨ।

 

ਵਿਜੇ ਨੇ ਅੱਗੇ ਦੱਸਿਆ ਕਿ ਪਹਿਲਾਂ ਮੈਂ ਇਹ ਫਿ਼ਲਮ ਨਹੀਂ ਬਣਾਉਣਾ ਚਾਹੁੰਦਾ ਸੀ। ਮੈਂ ਪ੍ਰੋਡਿਊਸਰ ਕੋਲ ਪਹਿਲਾਂ ਕੋਈ ਹੋਰ ਕਹਾਣੀ ਲੈ ਕੇ ਗਿਆ ਸੀ ਪਰ ਉਨ੍ਹਾਂ ਨੂੰ ਕੋਈ ਹੋਰ ਪਸੰਦ ਨਹੀਂ ਆਈ। ਉਨ੍ਹਾਂ ਨੇ ਮੈਨੂੰ ਫਿਰ ਇਹ ਫਿ਼ਲਮ ਦਿੱਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਤਾਂ ਸਿਆਸੀ ਫਿ਼ਲਮ ਹੈ ਜਦਕਿ ਮੈਨੂੰ ਤਾਂ ਮਨੋਰੰਜਕ ਫਿ਼ਲਮ ਬਣਾਉਣੀ ਹੈ ਤਾਂ ਉਨ੍ਹਾਂ ਕਿਹਾ ਕਿ ਹਾਂ ਤੁਸੀਂ ਫਿ਼ਲਮ ਨਾ ਬਣਾਓ ਪਰ ਇਹ ਕਿਤਾਬ ਤਾਂ ਪੜ੍ਹ ਲਓ।

 

ਫਿਰ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਸੰਜੇ ਬਾਰੂ ਨੂੰ ਮਿਲ ਸਕਦਾ ਹਾਂ ਤਾਂ 7 ਦਿਨਾਂ ਤੱਕ ਮੈਂ ਉਨ੍ਹਾਂ ਨੂੰ ਲਗਾਤਾਰ ਮਿਲਦਾ ਰਿਹਾ ਤੇ ਫਿਰ ਮੈਨੂੰ ਮਹਿਸੂਸ ਹੋਇਆ ਕਿ ਇਸ ਵਿਚ ਬਹੁਤ ਚੰਗੀ ਕਹਾਣੀ ਹੈ। ਫਿਰ ਜਾ ਕੇ ਮੈਂ ਫੈਸਲਾ ਕੀਤਾ ਕਿ ਹਾਂ ਮੈਂ ਇਹ ਫਿ਼ਲਮ ਬਣਾ ਸਕਦਾ ਹਾਂ।

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Golppe seller played the role of Atal Bihari Vajpayee