ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਮਾਈ ਦੇ ਮਾਮਲੇ ’ਚ ‘ਗੁੱਡ ਨਿਊਜ਼’ ਨੇ ‘ਦਬੰਗ–3’ ਨੂੰ ਪਛਾੜਿਆ

ਕਮਾਈ ਦੇ ਮਾਮਲੇ ’ਚ ‘ਗੁੱਡ ਨਿਊਜ਼’ ਨੇ ‘ਦਬੰਗ–3’ ਨੂੰ ਪਛਾੜਿਆ

ਰਾਜ ਮਹਿਤਾ ਦੀ ਹਦਾਇਤਕਾਰੀ ’ਚ ਬਣੀ ਫ਼ਿਲਮ ‘ਗੁੱਡ ਨਿਊਜ਼’ ਨੇ ਹੁਣ ਤੱਕ ਕੁੱਲ 167.50 ਕਰੋੜ ਰੁਪਏ ਕਮਾ ਲਏ ਹਨ। ਅਕਸ਼ੇ ਕੁਮਾਰ, ਕਰੀਨਾ ਕਪੂਰ, ਦਿਲਜੀਤ ਦੋਸਾਂਝ ਤੇ ਕਿਆਰਾ ਅਡਵਾਨੀ ਦੀ ਫ਼ਿਲਮ ਨੇ ਦੂਜੇ ਹਫ਼ਤੇ ਦੇ ਪਹਿਲੇ ਦਿਨ 8.10 ਕਿਰੋੜ ਰੁਪਏ, ਦੂਜੇ ਦਿਨ 11.70 ਕਰੋੜ ਤੇ ਤੀਜੇ ਦਿਨ ਫ਼ਿਲਮ ਨੇ ਆਪਣੀ ਕਮਾਈ ਵਿੱਚ ਜ਼ਬਰਦਸਤ ਵਾਧਾ ਕਰਦਿਆਂ 14.40 ਕਰੋੜ ਰੁਪਏ ਕਮਾਏ ਸਨ।

 

 

ਚੌਥੇ ਦਿਨ ਇਸ ਫ਼ਿਲਮ ਨੇ 5.40 ਕਰੋੜ ਰੁਪਏ ਦੀ ਕੁਲੈਕਸ਼ਨ ਕੀਤੀ ਸੀ। ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ ਨੂੰ ਲੋਕਾਂ ਤੋਂ ਇਲਾਵਾ ਆਲੋਚਕਾਂ ਨੇ ਵੀ ਚੰਗੇ ਰੀਵਿਊ ਦਿੱਤੇ ਹਨ। ਫ਼ਿਲਮ ਦੀ ਕਮਾਈ ਖ਼ਾਸ ਕਰ ਕੇ ਟੀਅਰ–2 ਸ਼ਹਿਰਾਂ ਵਿੱਚ ਹੋ ਰਹੀ ਹੈ।

 

 

ਫ਼ਿਲਮ ਵਿੱਚ ਵਿਖਾਇਆ ਗਿਆ ਹੈ ਕਿ ਬਤਰਾ ਉੱਪਨਾਮ ਦੀਆਂ ਦੋ ਜੋੜੀਆਂ ਇੱਕ ਨਿਜੀ ਕਲੀਨਿਕ ਨੂੰ ਬੱਚਾ ਪੈਦਾ ਕਰਨ ਲਈ IVF ਮਦਦ ਲਈ ਚੁਣਦੇ ਹਲ ਪਰ ਕਲੀਨਿਕ ਤੋਂ ਕੁਝ ਗ਼ਲਤੀ ਹੋ ਜਾਂਦੀ ਹੈ ਤੇ ਉਸ ਤੋਂ ਸ਼ੁਕਰਾਣੂ ਬਦਲ ਜਾਂਦੇ ਹਨ; ਜਿਸ ਨਾਲ ਉਲਝਣ ਪੈਦਾ ਹੋ ਜਾਂਦੀ ਹੈ।

 

 

ਇਸ ਫ਼ਿਲਮ ਦੇ ਡਾਇਲਾਗ ਕੁਝ ਅਜਿਹੇ ਹਨ ਕਿ ਲੋਕਾਂ ਦੇ ਚਿਹਰੇ ਜ਼ਬਰਦਸਤੀ ਖਿੜ ਜਾਂਦੇ ਹਨ। ਇੱਥੇ ਇਹ ਵੀ ਵਰਨਣਯੋਗ ਹੈ ਕਿ 20 ਦਸੰਬਰ ਨੂੰ ਰਿਲੀਜ਼ ਹੋਈ ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ 3’ ਉੱਤੇ ‘ਗੁੱਡ ਨਿਊਜ਼’ ਭਾਰੂ ਪੈ ਗਈ ਹੈ।

 

 

ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ 3’ ਨੇ ਹੁਣ ਤੱਕ 150 ਕਰੋੜ ਰੁਪਏ ਕਮਾਏ ਹਨ। ਪਹਿਲਾਂ–ਪਹਿਲ ਇਹੋ ਮੰਨਿਆ ਜਾ ਰਿਹਾ ਸੀ ਕਿ ‘ਗੁੱਡ ਨਿਊਜ਼’ ਉੱਤੇ ‘ਦਬੰਗ–3’ ਭਾਰੀ ਪਵੇਗੀ ਪਰ ਹੋਇਆ ਇਸ ਦੇ ਉਲਟ।

 

 

ਅਕਸ਼ੇ ਕੁਮਾਰ ਦੀ ‘ਗੁੱਡ ਨਿਊਜ਼’ ਸਾਹਮਣੇ ਸਲਮਾਨ ਖ਼ਾਨ ਦੀ ਦਬੰਗਈ ਬਿਲਕੁਲ ਨਹੀਂ ਚੱਲ ਸਕੀ। ਆਉਂਦੀ 10 ਜਨਵਰੀ ਨੂੰ ਅਜੇ ਦੇਵਗਣ ਦੀ ‘ਤਾਨਾਜੀ – ਦਿ ਅਨਸੰਗ ਵਾਰੀਅਰ’, ਦੀਪਿਕਾ ਪਾਦੂਕੋਣ ਦੀ ‘ਛਪਾਕ’ ਅਤੇ ਰਜਨੀਕਾਂਤ ਦੀ ਫ਼ਿਲਮ ‘ਦਰਬਾਰ’ 9 ਜਨਵਰੀ ਨੂੰ ਰਿਲੀਜ਼ ਹੋ ਰਹੀਆਂ ਹਨ। ਇਸ ਨਾਲ ‘ਗੁੱਡ ਨਿਊਜ਼’ ਦੀ ਕਮਾਈ ’ਤੇ ਅਸਰ ਪਵੇਗਾ ਪਰ ਫਿਰ ਵੀ ਇਸ ਫ਼ਿਲਮ ਦੀ ਕਮਾਈ ਹਾਲੇ ਵੀ ਕਰੋੜਾਂ ’ਚ ਜਾਰੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Good News excels Dabang 3 in Earnings