ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਸ਼ ਪੁਰੀ ਦੇ ਜਨਮ ਦਿਨ ਮੌਕੇ ਗੂਗਲ ਨੇ ਡੂਡਲ ਬਣਾਕੇ ਕੀਤਾ ਯਾਦ

ਅਮਰੀਸ਼ ਪੁਰੀ ਦੇ ਜਨਮ ਦਿਨ ਮੌਕੇ ਗੂਗਲ ਨੇ ਡੂਡਲ ਬਣਾਕੇ ਕੀਤਾ ਯਾਦ

ਬਾਲੀਵੁਡ ਦੇ ਦਿਗਜ਼ ਅਦਾਕਾਰ ਅਮਰੀਸ਼ ਪੁਰੀ ਦਾ ਅੱਜ ਜਨਮ ਦਿਨ ਹੈ। ਗੂਗਲ ਨੇ ਡੂਡਲ ਬਣਾਕੇ ਉਨ੍ਹਾਂ ਨੂੰ ਯਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਅਮਰੀਸ਼ ਪੁਰੀ ਭਾਰਤੀ ਸਿਨੇਮੇ ਦੇ ਸਭ ਤੋਂ ਪ੍ਰਭਾਵਸ਼ਾਲੀ ਅਭਿਨੇਤਾਵਾਂ ਵਿਚੋਂ ਇਕ ਸਨ। ਅਮਰੀਸ਼ ਪੁਰੀ ਦਾ ਜਨਮ 22 ਜੂਨ 1931 ਨੂੰ ਪੰਜਾਬ ਦੇ ਜਲੰਧਰ ਵਿਚ ਹੋਇਆ ਸੀ। 1967 ਵਿਚ ਉਨ੍ਹਾਂ ਦੀ ਮਰਾਠੀ ਫਿਲਮ ‘ਸ਼ੰਤਤੁਜ਼ ਕੋਰਟ ਚਾਲੂ ਆਹੇ’ ਆਈ ਸੀ।

 

ਬਾਲੀਵੁਡ ਵਿਚ ਉਨ੍ਹਾਂ 1971 ਵਿਚ ‘ਰੇਸ਼ਮਾ ਅਤੇ ਸ਼ੇਰਾ’ ਤੋਂ ਡੇਬਊ ਕੀਤਾ ਸੀ।

ਦਰਸ਼ਕਾਂ ਨੂੰ ਅਮਰੀਸ਼ ਪੁਰੀ ਦਾ ਨਿਵੇਟਿਵ ਕਿਰਦਾਰ ਵੀ ਬਹੁਤ ਜਚਦਾ ਸੀ। ਮਿਸਟਰ ਇੰਡੀਆ, ਸ਼ੰਹਸ਼ਾਹ, ਕਰਣ–ਅਰਜਨ, ਕੋਇਲਾ, ਦਿਲਜਲੇ, ਵਿਸ਼ਵਤਮਾ, ਰਾਮ–ਲਖਨ, ਤਹਿਲਕਾ, ਗਦਰ, ਨਾਇਕ,  ਦਾਮਿਨੀ ਵਰਗੀਆਂ ਫਿਲਮਾਂ ਵਿਚ ਉਹ ਨਿਗੇਟਿਵ ਕਿਰਦਾਰ ਵਿਚ ਸਨ, ਪ੍ਰੰਤੂ ਇਨ੍ਹਾਂ ਫਿਲਮਾਂ ਨੂੰ ਸੁਪਰਹਿਟ ਬਣਾਉਣ ਵਿਚ ਅਮਰੀਸ਼ ਪੁਰੀ ਦਾ ਵੱਡਾ ਯੋਗਦਾਨ ਰਿਹਾ ਸੀ।

 

12 ਜਨਵਰੀ 2005 ਨੂੰ ਅਮਰੀਸ਼ ਪੁਰੀ ਨੇ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸਨ। ਭਾਵੇਂ ਉਹ ਅੱਜ ਸਾਡੇ ਵਿਚ ਨਹੀਂ ਪ੍ਰੰਤੂ ਉਨ੍ਹਾਂ ਦੇ ਕਿਰਦਾਰ ਅੱਜ ਵੀ ਲੋਕਾਂ ਨੂੰ ਪਸੰਦ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Google Doodle celebrates the birth anniversary of Amrish Puri