ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿੱਧੀ ਨਜ਼ਰ ਆਉਣ ਵਾਲੀ ‘ਗੋਪੀ ਬਹੂ’ ਨੇ ਦਿਖਾਇਆ ਆਪਣਾ ਗੁੱਸੇ ਵਾਲਾ ਅਵਤਾਰ

ਟੀਵੀ ਸੀਰੀਅਲ 'ਸਾਥ ਨਿਭਣਾ ਸਾਥੀਆ' ਵਿਚ 'ਗੋਪੀ ਬਹੂ' ਦੀ ਭੂਮਿਕਾ ਨਿਭਾਉਣ ਵਾਲੀ ਦੇਵੋਲੀਨਾ ਭੱਟਾਚਾਰਜੀ ਨੂੰ ਹਾਲ ਹੀ ਚ ਬਿੱਗ ਬੌਸ ਚ ਇਕ ਨਵੇਂ ਰੂਪ ਚ ਦੇਖਿਆ ਗਿਆ, ਜਿਸ ਨੂੰ ਦੇਖ ਕੇ ਦਰਸ਼ਕਾਂ ਦੇ ਹੋਸ਼ ਉੱਡ ਗਏ।

 

 

ਦਰਅਸਲ, ਨਾਮਜ਼ਦਗੀ ਟਾਸਕ ਦੌਰਾਨ ਆਪਣੀ ਟੀਮ ਏ ਨੂੰ ਬਚਾਉਂਦੇ ਹੋਏ ਦੇਵੋਲੀਨਾ ਦੀ ਸ਼ੇਫਾਲੀ ਬੱਗਾ ਨਾਲ ਲੜਾਈ ਹੋ ਗਈ।

 

ਟਾਸਕ ਵਿਚਕਾਰ ਦੇਵੋਲੀਨਾ ਅਤੇ ਰਸ਼ਮੀ ਨੇ ਫੈਸਲਾ ਕੀਤਾ ਕਿ ਉਹ ਲਾਕਰ ਨੂੰ ਤੋੜਣਗੇ ਤੇ ਦੂਜੀ ਟੀਮ ਦੇ ਪੈਸੇ ਚੋਰੀ ਕਰਨਗੇ। ਇਸ ਦੌਰਾਨ ਸ਼ੈਫਾਲੀ ਜੋ ਵਿਰੋਧੀ ਟੀਮ ਵਿਚ ਸੀ, ਨੇ ਦੇਵੋਲੀਨਾ ਨੂੰ ਰੋਕਣਾ ਸ਼ੁਰੂ ਕੀਤਾ।

 

ਦੇਵੋਲੀਨਾ ਅਤੇ ਰਸ਼ਮੀ ਅਸਲ ਚ ਅਜਿਹਾ ਨਹੀਂ ਕਰ ਰਹੇ ਸਨ ਕਿਉਂਕਿ ਜੇ ਉਨ੍ਹਾਂ ਨੇ ਅਜਿਹਾ ਕੀਤਾ ਹੁੰਦਾ ਤਾਂ ਇਹ ਬਿੱਗ ਬੌਸ ਦੇ ਨਿਯਮਾਂ ਦੇ ਵਿਰੁੱਧ ਹੋਣਾ ਸੀ। ਪਰ ਜਦੋਂ ਇਹ ਮਜ਼ਾਕ ਗੰਭੀਰ ਹੋ ਗਿਆ ਇਸ ਦਾ ਕਿਸੇ ਨੂੰ ਪਤਾ ਹੀ ਨਹੀਂ ਲਗਿਆ। ਸ਼ੇਫਾਲੀ ਦੇਵੋਲੀਨਾ ਦੇ ਹੱਥੋਂ ਡੰਬਲ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਇਸੇ ਦੌਰਾਨ ਉਸ ਦੇ ਅਤੇ ਦੇਵੋਲੀਨਾ ਵਿਚਕਾਰ ਬਹਿਸ ਹੋ ਗਈ।

 

ਇਸ ਦੌਰਾਨ ਸ਼ਾਂਤ ਰਹਿਣ ਵਾਲੀ ਦੇਵੋਲਿਨਾ ਦੇ ਇਸ ਬੋਲਡ ਅੰਦਾਜ਼ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਹਾਲਾਂਕਿ ਕੁਝ ਪ੍ਰਸ਼ੰਸਕਾਂ ਨੇ ਦੇਵੋਲੀਨਾ ਦੇ ਇਸ ਅਵਤਾਰ ਨੂੰ ਵੀ ਪਸੰਦ ਕੀਤਾ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਦੇਵੋਲੀਨਾ ਦੇ ਟਾਸਕ ਨੂੰ ਨਿਭਾਉਣ ਦੇ ਅੰਦਾਜ਼ ਨੂੰ ਪਸੰਦ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gopi Bahu who looks straightforward got angry looks this avatar