ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'coolie no 1' ਨੂੰ ਲੈ ਕੇ ਡੇਵਿਡ ਅਤੇ ਵਰੂਣ ਧਵਨ 'ਤੇ ਭੜਕੇ ਗੋਵਿੰਦਾ 

ਬਾਲੀਵੁੱਡ ਦੀ ਆਉਣ ਵਾਲੀ ਫ਼ਿਲਮ ‘ਕੁਲੀ ਨੰਬਰ 1’ ਦੀ ਰੀਮੇਕ ਅੱਜ ਬਹੁਤ ਚਰਚਾ ਵਿੱਚ ਹੈ ਪਰ ਇਹ ਫ਼ਿਲਮ ਅਜੇ ਗੋਵਿੰਦਾ ਕਾਰਨ ਵਿਵਾਦਾਂ ਵਿੱਚ ਹੈ।
 
ਦੱਸਣਯੋਗ ਹੈ ਕਿ 1995 ਵਿੱਚ ਆਈ ਸੁਪਰਹਿਟ ਫ਼ਿਲਮ ਕੁਲੀ ਨੰਬਰ 1 ਵਿੱਚ ਗੋਵਿੰਦਾ ਅਤੇ ਕਰਿਸ਼ਮਾ ਕਪੂਰ ਨੂੰ ਵੇਖਿਆ ਗਿਆ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਡੇਵਿਡ ਧਵਨ ਨੇ ਕੀਤਾ ਸੀ। ਹੁਣ ਫ਼ਿਲਮ ਦੇ ਰੀਮੇਕ ਵਿੱਚ ਵਰੂਣ ਧਵਨ ਅਤੇ ਸਾਰਾ ਅਲੀ ਖ਼ਾਨ ਨੂੰ ਕਾਸਟ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਗੋਵਿੰਦਾ ਦੀ ਪ੍ਰਤੀਕਿਰਿਆ ਸਾਹਮਣੇ ਆਇਆ ਹੈ। 

 

 

 

 
 
 
 
 
 
 
 
 
 
 
 
 

Your smile is the key that fits the lock of every heart. Keep smiling. . . #thoughtfultuesday :)

A post shared by Govinda (@govinda_herono1) on

 

 

 

 

ਹਾਲ ਹੀ ਵਿੱਚ ਗੋਵਿੰਦਾ ਆਪਣੀ ਭੈਣ ਕਾਮਿਨੀ ਖੰਨਾ ਦੀ ਕਿਤਾਬ ਦੇ ਘੁੰਡ ਚੁਕਾਈ ਪ੍ਰੋਗਰਾਮ ਵਿੱਚ ਪੁੱਜੇ ਸਨ। ਜਿਥੇ ਮੀਡੀਆ ਨੇ ਗੋਵਿੰਦਾ ਤੋਂ ਕੁਲੀ ਨੰਬਰ 1 ਦਾ ਰਿਮੇਕ ਬਣਨ ਅਤੇ ਵਰੂਣ ਧਵਨ ਦੀ ਕਾਸਟਿੰਗ ਉੱਤੇ ਅਦਾਕਾਰ ਨੂੰ ਸਵਾਲ ਕੀਤਾ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਗੋਵਿੰਦਾ ਕਾਫੀ ਨਾਰਾਜ਼ ਹੋ ਗਏ। 

 

 

 

 


ਰਿਪੋਰਟ ਮੁਤਾਬਕ ਗੋਬਿੰਦਾ ਨੇ ਕਿਹਾ ਕਿ ਇੱਕ ਵਾਰ ਮੈਂ ਆਪਣੇ ਮੈਨੇਜਰ ਨੂੰ ਡੇਵਿਡ ਕੋਲ ਭੇਜਿਆ ਅਤੇ ਕਿਹਾ ਕਿ ਆਪਣਾ ਫ਼ੋਨ ਆਨ ਰੱਖਣਾ ਮੈਂ ਸੁਣਨਾ ਹੈ ਕਿ ਉਹ ਮੇਰੇ ਲਈ ਕੀ ਕਹਿੰਦੇ ਹਨ?ਡੇਵਿਡ ਉਨ੍ਹਾਂ ਦੇ ਮੈਨੇਜਰ ਨੂੰ ਕਹਿੰਦੇ ਹਨ ਕਿ ਉਨ੍ਹਾਂ ਨੂੰ ਜੋ ਮਿਲ ਰਿਹਾ ਹੈ ਉਹ ਕਰ ਲਉ, ਹੁਣ ਉਹ ਹੀਰੋ ਨਹੀਂ ਰਹੇ। ਡੇਵਿਡ ਦੀ ਇਹ ਗੱਲ ਗੋਵਿੰਦਾ ਨੂੰ ਵਾਰ ਵਾਰ ਚੁਬਦੀ ਹੈ। ਇਸ ਦੇ ਚਲਦੇ ਉਹ ਆਏ ਦਿਨ ਡੇਵਿਡ ਉੱਤੇ ਆਪਣਾ ਗੁੱਸਾ ਕੱਢਦੇ ਹਨ।

 

 

 

 

 

 

 

 

 

ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਮੈਂ ਆਪਣੀ ਪਬਲੀਸਿਟੀ ਲਈ ਇਥੇ ਆਇਆ ਹਾਂ। ਇਥੇ ਕਿਸੇ ਹੋਰ ਫ਼ਿਲਮ ਦੀ ਪਬਲੀਸਿਟੀ ਤਾਂ ਨਹੀਂ ਹੋਵੇਗੀ। ਗੋਵਿੰਦਾ ਨੇ ਇਸ ਬਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਬਿਲਕੁਲ  ਨਹੀਂ ਚਾਹੁੰਦੇ ਕਿ ਉਨ੍ਹਾਂ ਦੀਆਂ ਹਿਟ ਫ਼ਿਲਮਾਂ ਦੀ ਰਿਮੇਕ ਬਣੇ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Govinda rection On David Dhawan and Varun Dhawan film Coolie Number 1 Remake