ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਪਿਲ ਸ਼ਰਮਾ ਦੇ ਸ਼ੋਅ 'ਚ ਗੋਵਿੰਦਾ ਨੇ ਦੱਸੀ ਘਰ ਦੀ ਗੱਲ, ਨੌਕਰ ਵੀ ਨਹੀਂ ਮੰਨਦੇ ਮੇਰੀ ਗੱਲ

ਕਪਿਲ ਸ਼ਰਮਾ ਦੇ ਸ਼ੋਅ 'ਤੇ ਆਪਣੇ ਪਰਿਵਾਰ ਨਾਲ ਗੋਵਿੰਦਾ ਐਤਵਾਰ ਨੂੰ ਆਉਣ ਜਾ ਰਹੇ ਹਨ। ਸ਼ੋਅ ਦੀਆਂ ਕਈ ਫ਼ੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਹਨ। ਹੁਣ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਗੋਵਿੰਦਾ ਅਤੇ ਉਸ ਦੀ ਪਤਨੀ ਸੁਨੀਤਾ ਆਪਣੇ ਪਰਿਵਾਰ ਬਾਰੇ ਕੁਝ ਦਿਲਚਸਪ ਗੱਲਾਂ ਦੱਸਦੀ ਹੈ। 

 

ਵੀਡੀਓ ਵਿੱਚ ਤੁਸੀਂ ਵੇਖੋਗੇ ਕਿ ਕਪਿਲ ਸੁਨੀਤਾ ਨੂੰ ਪੁੱਛਦਾ ਹੈ ਕਿ ਜਦੋਂ ਤੁਹਾਡੇ ਗੋਵਿੰਦਾ ਨਾਲ ਲੜਾਈ ਹੁੰਦੀ ਹੈ, ਤਾਂ ਕੀ ਤੁਸੀਂ ਮਾਰਕੀਟ ਵਿੱਚ ਜਾਂਦੇ ਹੋ ਅਤੇ ਉਸ ਦੇ ਕ੍ਰੈਡਿਟ ਕਾਰਡ ਨਾਲ ਖ਼ਰੀਦਦਾਰੀ ਕਰਦੇ ਹੋ ਜਦ ਤੱਕ ਗੋਵਿੰਦਾ SORRY ਨਹੀਂ ਕਹਿ ਦਿੰਦੇ।

 

ਕਪਿਲ ਦੇ ਇਸ ਸਵਾਲ 'ਤੇ ਸੁਨੀਤਾ ਕਹਿੰਦੀ ਹੈ, ਉਨ੍ਹਾਂ ਕੋਲ ਇੱਕ ਵੀ ਕ੍ਰੈਡਿਟ ਕਾਰਡ ਨਹੀਂ ਹੈ। ਮੈਂਸਾਰੇ ਕਾਰਡ ਆਪਣੇ ਕੋਲ ਰੱਖਦੀ ਹਾਂ।

 

ਇਸ ਤੋਂ ਬਾਅਦ, ਗੋਵਿੰਦਾ ਕਹਿੰਦੇ ਹਨ ਕਿ ਜਦੋਂ ਘਰ ਦੇ ਨੌਕਰ ਆਪਸ ਵਿੱਚ ਵਿਚਾਰ ਵਟਾਂਦਰੇ ਕਰਦੇ ਹਨ, ਉਹ ਕਹਿੰਦੇ ਹਨ ਕਿ ਜਾਓ ਮੇਮ ਸਾਹਿਬ ਤੋਂ ਜਾ ਕੇ ਪੁੱਛੋ, ਉਹ ਸਭ ਕੁਝ ਕਰਦੀ ਹੈ ... ਅਰੇ ਸਾਹਿਬ ਕਾ ਕਿਆ ਹੈ? ਵੋ ਤੋਂ ਬਸ ਏਸੇ ਹੀ।

 

 

 

ਇਸ ਤੋਂ ਬਾਅਦ, ਹਰ ਕੋਈ ਉੱਚੀ ਆਵਾਜ਼ ਵਿੱਚ ਹੱਸਣਾ ਸ਼ੁਰੂ ਕਰ ਦਿੰਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:govinda reveals that servant dont obey his order in kapil sharma show video viral