ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਖੇਡਣਗੇ 'ਗੁੱਡੀਆਂ ਪਟੋਲੇ"

ਗੁਰਨਾਮ ਭੁੱਲਰ ਤੇ ਸੋਨਮ ਬਾਜਵਾ

'ਤੇਰੇ ਗੁੱਟ ਨੂੰ ਕੜਾ ਸਰਦਾਰਨੀਏ ਡਾਇਮੰਡ ਦੀ ਝਾਂਜਰ ਪਾਦਾਂਗੇ' ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਧਮਾਲਾਂ ਪਾਉਣ ਵਾਲੇ ਗੁਰਨਾਮ ਭੁੱਲਰ ਦੇ ਦਿਲ ਦੀ ਖ਼ਵਾਹਿਸ਼ ਪੂਰੀ ਹੋ ਗਈ ਹੈ। ਗੁਰਨਾਮ ਸਿੰਗਿੰਗ ਤੋਂ ਬਾਅਦ ਹੁਣ ਫ਼ਿਲਮਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ। 

 

ਫ਼ਿਲਮ ਦੀ ਸੂਟਿੰਗ ਸ਼ੁਰੂ ਹੋ ਗਈ ਹੈ. ਗੁਰਨਾਮ ਦੇ ਨਾਲ ਫ਼ਿਲਮ ਵਿੱਚ ਸੋਨਮ ਬਾਜਵਾ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ ਗੁਰਨਾਮ ਦੀ ਪਹਿਲੀ ਪਾਲੀਵੁੱਡ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਉਹ ਕਈ ਪਾਲੀਵੁੱਡ ਫ਼ਿਲਮਾਂ ਵਿੱਤ ਗੀਤ ਤਾਂ ਗਾ ਚੁੱਕੇ ਹਨ, ਪਰ ਐਕਟਿੰਗ ਕਰਦੇ ਹੋਏ ਨਜ਼ਰ ਨਹੀਂ ਆਏ ਸੀ। ਫ਼ਿਲਮ ਨੂੰ ਵਿਲੇਜਰ ਸੂਟਡੀਓ ਦੇ ਬੈਨਰ ਹੇਂਠ ਬਣਾਇਆ ਜਾ ਰਿਹਾ ਹੈ. ਫ਼ਿਲਮ ਦਾ ਨਾਮ 'ਗੁੱਡੀਆਂ ਪਟੋਲੇ' ਰੱਖੀਆਂ ਗਿਆ ਹੈ।

 

ਗੁਰਨਾਮ ਨੇ ਆਪਣੀ ਨਵੀਂ ਫ਼ਿਲਮ ਬਾਰੇ ਸ਼ੋਸ਼ਲ ਮੀਡੀਆ ਉੱਤੇ ਜਾਣਕਾਰੀ ਦਿਦੇ ਹੋਏ ਲਿਖਿਆ ਕਿ 'ਮੈਂ ਇਸ ਦਿਨ ਦਾ ਬਹੁਤ ਇੰਤਜ਼ਾਰ ਕੀਤਾ ਹੈ, ਵਾਹੇਗੂਰੂ ਮੇਹਰ ਕਰੇ'।

 

 

ਇਸ ਤੋਂ ਇਲਾਵਾ 5 ਨਵੰਬਰ ਨੂੰ ਗੁਰਨਾਮ ਭੁੱਲਰ ਦਾ ਗੀਤ ਜੱਟ ਜ਼ਿਮੀਦਾਵ ਵੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਵਿੱਚ ਉਹ ਗਿੰਨੀ ਕਪੂਰ ਦੇ ਨਾਲ ਨਜ਼ਰ ਆਉਣਗੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:guddian patole film starring gurnam bhullar and sonam bajwa