ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਸ਼ੈ ਕੁਮਾਰ ਦੀ 'ਸੂਰਿਆਵੰਸ਼ੀ' 'ਚ ਹੋਈ 'ਬੈਡ ਮੈਨ' ਦੀ ਐਂਟਰੀ, ਨਿਭਾਉਣਗੇ ਇਹ ਅਹਿਮ ਰੋਲ

 

ਰੋਹਿਤ ਸ਼ੈੱਟੀ ਦੀ ਫ਼ਿਲਮ 'ਸੂਰਿਆਵੰਸ਼ੀ' ਵਿੱਚ ਬਾਲੀਵੁਡ ਅਦਾਕਾਰ ਅਕਸ਼ੈ ਕੁਮਾਰ ਦਾ ਇੱਕ ਵਾਰ ਮੁੜ ਤੋਂ ਐਕਸ਼ਨ ਵੇਖਣ ਨੂੰ ਮਿਲੇਗਾ। ਅਕਸ਼ੈ ਕੁਮਾਰ ਅੱਜ ਕੱਲ੍ਹ ਇਸ ਫ਼ਿਲਮ ਦੀ ਸ਼ੂਟਿੰਗ ਵਿੱਚ ਰੁਝੇ ਹੋਏ ਹਨ। 

 

ਉਹ ਥਾਈਲੈਂਡ ਦੇ ਬੈਂਕਾਕ ਵਿੱਚ ਇਸ ਫ਼ਿਲਮ ਦੀ ਸ਼ੂਟਿੰਗ ਕਰਨ ਵਿੱਚ ਰੁਝੇ ਹੋਏ ਹਨ। ਦਰਸ਼ਕਾਂ ਨੂੰ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਵਿੱਚ ਲਗਭਗ 10 ਸਾਲ ਬਾਅਦ ਅਕਸ਼ੈ ਨਾਲ ਕੈਟਰੀਨਾ ਕੈਫ ਨਜ਼ਰ ਆਵੇਗੀ। ਹੁਣ ਇਸ ਫ਼ਿਲਮ ਨੂੰ ਲੈ ਕੇ ਹੋਰ ਵੱਡੀ ਖ਼ਬਰ ਆਈ ਹੈ। 

 

ਖ਼ਬਰਾਂ ਦੀ ਮੰਨੀਏ ਤਾਂ ਇਸ ਫ਼ਿਲਮ ਵਿੱਚ ਬਾਲੀਵੁਡ ਦੇ 'ਬੈਡ ਮੈਨ' ਗੁਲਸ਼ਨ ਗਰੋਵਰ ਦੀ ਐਂਟਰੀ ਹੋਣ ਵਾਲੀ ਹੈ। ਖ਼ਬਰਾਂ ਦੀ ਮੰਨੀਏ ਤਾਂ ਗੁਲਸ਼ਨ ਗਰੋਵਰ ਇਸ ਵਿੱਚ ਖਲਨਾਇਕ ਦੀ ਭੂਮਿਕਾ ਵਿੱਚ ਹੋਣਗੇ।


ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਖਿਲਾੜੀ, ਹੇਰਾ ਫੇਰੀ, ਇੰਟਰਨੈਸ਼ਨਲ ਖਿਲਾੜੀ ਵਿੱਚ ਅਕਸ਼ੈ ਕੁਮਾਰ ਨਾਲ ਗੁਲਸ਼ਨ ਗਰੋਵਰ ਦੀ ਜ਼ਬਰਦਸਤ ਕੈਮਿਸਟਰੀ ਵੇਖੀ ਜਾ ਚੁੱਕੀ ਹੈ। ਅਜਿਹੇ ਵਿੱਚ ਇੱਕ ਵਾਰ ਫਿਰ ਗੁਲਸ਼ਨ ਗਰੋਵਰ ਖਲਨਾਇਕ ਬਣ ਕੇ ਸਾਰਿਆਂ ਦੇ ਦਿਲ ਉੱਤੇ ਛਾ ਜਾਣ ਵਾਲੇ ਹਨ।  


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gulshan grover entry in akshay kumar starrer sooryavanshi he play play the antagonist role