ਬਾਲੀਵੁੱਡ ਅਦਾਕਾਰ ਅਤੇ ਭਾਜਪਾ ਆਗੂ ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਟਿਕਟ 'ਤੇ ਚੋਣ ਲੜ ਰਹੇ ਹਨ। ਖ਼ਬਰਾਂ ਦੀ ਮੰਨੀਏ ਤਾਂ ਲੋਕ ਸਭਾ ਚੋਣਾਂ 2019 ਲਈ ਵੋਟਿੰਗ ਸਮਾਪਤ ਹੋਣ ਤੋਂ ਬਾਅਦ ਸੰਨੀ ਦਿਓਲ 'ਕੁੱਲੂ ਅਤੇ ਮਨਾਲੀ' ਦੀਆਂ ਠੰਢੀਆਂ ਵਾਦੀਆਂ ਵਿੱਚ ਘੁੰਮ ਰਹੇ ਹਨ।
ਇਸ ਗੱਲ ਦਾ ਪ੍ਰਗਟਾਵਾ ਖ਼ੁਦ ਸੰਨੀ ਦਿਓਲ ਨੇ ਆਪਣੀ ਇੱਕ ਫ਼ੋਟੋ ਸ਼ੇਅਰ ਕਰਦੇ ਹੋਏ ਕੀਤਾ।
ਫ਼ੋਟੋ ਵਿੱਚ ਸੰਨੀ ਗ੍ਰੇ ਰੰਗ ਦੀ ਹਾਈਨੇਕ ਟੀ ਸ਼ਰਟ ਵਿੱਚ ਨਜ਼ਰ ਆ ਰਹੇ ਹਨ। ਸੰਨੀ ਦੀ ਇਸ ਫ਼ੋਟੋ ਨੂੰ ਸੋਸ਼ਲ ਮੀਡੀਆ ਉੱਤੇ ਬਹੁਤ ਪਸੰਦ ਕੀਤਾ ਗਿਆ।
ਇਸ ਵਿਚਕਾਰ ਸੰਨੀ ਦਿਓਲ ਨੇ ਆਪਣੀ ਇੱਕ ਸ਼ਰਟਲੈੱਸ ਫ਼ੋਟੋ ਸ਼ੇਅਰ ਕੀਤੀ ਹੈ ਜਿਸ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਹੈਰਾਨ ਹਨ ਪਰ ਬੇਹਦ ਖ਼ੁਸ਼ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਪ੍ਰਸ਼ੰਸਕ ਸੰਨੀ ਦਾ ਸਰੀਰ ਵੇਖ ਕੇ ਉਸ ਦੀ ਤਾਰੀਫ਼ ਵੀ ਕਰ ਰਹੇ ਹਨ।