ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੀਂ HOT ਲੁੱਕ 'ਚ ਗੁਰਨਜ਼ਰ ਲੈ ਕੇ ਰਹੇ ਨੇ ਜਾਨੀ ਦਾ ਲਿਖਿਆ ਗੀਤ 'ਪਿੰਜਰਾ'

ਨਵੀਂ HOT ਲੁੱਕ 'ਚ ਗੁਰਨਜ਼ਰ

ਪੰਜਾਬੀ ਗਾਇਕ ਗੁਰਨਜ਼ਰ ਚੱਠਾ ਆਪਣੇ ਫੈਨਸ ਲਈ ਜਲਦ ਹੀ ਕੁਝ ਖ਼ਾਸ ਲੈ ਕੇ ਆ ਰਹੇ ਹਨ.। ਇਸ ਲਈ ਉਨ੍ਹਾਂ ਨੇ ਜ਼ਬਰਦਸਤ ਤਿਆਰੀ ਵੀ ਕੀਤੀ ਹੈ। ਗੁਰਨਜ਼ਰ ਨੇ ਆਪਣੀ ਬਾਡੀ ਉੱਤੇ ਕਾਫ਼ੀ ਧਿਆਨ ਦਿੱਤਾ ਹੈ ਤੇ ਉਹ ਹੁਣ 8 ਪੈਕ ਐਬਸ ਨਾਲ ਕੁੜੀਆਂ ਨੂੰ ਦੀਵਾਨਾ ਬਣਾ ਰਹੇ ਹਨ. ਗੁਰਨਜ਼ਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਤੁਸੀਂ ਖ਼ੁਦ ਦੇਖ ਸਕਦੇ ਹੋ ਕਿ ਗੁਰੀ ਨੇ ਕਿੰਨੀ ਮਿਹਨਤ ਕੀਤੀ ਹੈ। 

 

ਇਸ ਤੋਂ ਇਲਾਵਾ ਉਹ ਲੇਖਕ ਜਾਨੀ ਤੇ ਬੀ ਪਰਾਕ ਦੇ ਨਾਲ ਮਿਲ ਕੇ ਇੱਕ ਸ਼ਾਨਦਾਰ ਗੀਤ ਵੀ ਲੈ ਕੇ ਆ ਰਹੇ ਹਨ। ਗੀਤ ਦੇ ਲਾਂਚ ਹੋਣ ਵਿੱਚ ਅਜੇ ਕੁਝ ਦਿਨ ਬਾਕੀ ਹਨ। ਗੁਰਨਜ਼ਰ ਨੇ ਸ਼ੋਸਲ ਮੀਡੀਆ ਉੱਤੇ ਆਪਣੇ ਨਵੇਂ ਗੀਤ ਬਾਰੇ ਜਾਣਕਾਰੀ ਦਿੱਤੀ। ਨਵੇਂ ਗੀਤ ਦਾ ਨਾਮ ਹੈ ਪਿੰਜਰਾ ਤੇ ਇਹ ਗੀਤ ਆ ਰਿਹਾ ਹੈ 17 ਨਵੰਬਰ ਨੂੰ. ਸਪੀਡ ਰਿਕਾਰਡਜ਼ ਦੇ ਬੈਨਰ ਹੇਂਠ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ।

 

 

ਗੁਰਨਜ਼ਰ ਦੇ ਨਾਲ ਗੀਤ ਵਿੱਚ ਨਜ਼ਰ ਆਉਣਗੇ ਆਪਣੀ ਗਾਇਕੀ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਨਵੀਂ ਹੀ ਕਲਾਸ ਬਣਾਉਣ ਵਾਲੇ ਬੀ ਪਰਾਂਕ। ਇਸ ਗੀਤ ਦਾ ਪੋਸਟਰ ਜਾਰੀ ਹੋ ਚੁੱਕਿਆ ਤੇ ਪੋਸਟਰ ਵਿੱਚ ਗੁਰਨਜ਼ਰ ਸ਼ਰਟਲੈੱਸ ਨਜ਼ਰ ਆ ਰਹੇ ਹਨ।

 

 

ਗੁਰਨਜ਼ਰ ਨੇ ਪੋਸਟ ਸੇਅਰ ਕਰਦੇ ਹੋਏ ਲਿਖਿਆ ਹੈ ਕਿ ਤੁਹਾਡੀ ਸਪੋਰਟ ਦੀ ਲੋੜ ਹੈ, ਇਸ ਨੂੰ ਹੋਰਾਂ ਤੱਕ ਸ਼ੇਅਰ ਕਰੋ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gurnazar jaani and b praank team is coming with pinjraa