ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਮ–ਦਿਨ ਮੁਬਾਰਕ: ਇੱਕ ਕਾਰ ਹਾਦਸੇ ਨੇ ਸ਼ਕਤੀ ਕਪੂਰ ਨੂੰ ਬਣਾ ਦਿੱਤਾ ਸੀ ਬਾਲੀਵੁੱਡ ਦਾ ਵਿਲੇਨ

ਜਨਮ–ਦਿਨ ਮੁਬਾਰਕ: ਇੱਕ ਕਾਰ ਹਾਦਸੇ ਨੇ ਸ਼ਕਤੀ ਕਪੂਰ ਨੂੰ ਬਣਾ ਦਿੱਤਾ ਸੀ ਬਾਲੀਵੁੱਡ ਦਾ ਵਿਲੇਨ

ਬਾਲੀਵੁੱਡ ਦੇ ਪ੍ਰਸਿੱਧ ਵਿਲੇਨ ਅਤੇ ਕਾਮੇਡੀਅਨ ਸ਼ਕਤੀ ਕਪੂਰ ਦਾ ਅੱਜ ਜਨਮ–ਦਿਨ ਹੈ। ਸ਼ਕਤੀ ਕਪੂਰ ਨੇ ਫ਼ਿਲਮਾਂ ਵਿੱਚ ਹਰ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ। ਸ਼ਕਤੀ ਕਪੂਰ ਦਾ ਜਨਮ ਦਿੱਲੀ ਦੇ ਕਰੋਲ ਬਾਗ਼ ਇਲਾਕੇ ਵਿੱਚ 3 ਸਤੰਬਰ, 1952 ਨੂੰ ਹੋਇਆ ਸੀ ਤੇ ਉਨ੍ਹਾਂ ਦਾ ਅਸਲੀ ਨਾਂਅ ਸੁਨੀਲ ਕਪੂਰ ਹੈ।

 

 

ਇੱਕ ਦਿਨ ਉਹ ਕਾਰ ਰਾਹੀਂ ਕਿਤੇ ਜਾ ਰਹੇ ਸਨ ਕਿ ਉਨ੍ਹਾਂ ਦੀ ਕਾਰ ਦੀ ਟੱਕਰ ਸਾਹਮਣਿਓਂ ਆ ਰਹੀ ਇੱਕ ਮਰਸਿਡੀਜ਼ ਕਾਰ ਨਾਲ ਹੋ ਗਈ। ਸ਼ਕਤੀ ਕਪੂਰ ਨੂੰ ਬਹੁਤ ਗੁੱਸਾ ਆਇਆ ਤੇ ਉਹ ਗੱਡੀ ’ਚ ਬੈਠੇ ਵਿਅਕਤੀ ਤੋਂ ਮੁਆਵਜ਼ਾ ਮੰਗਣ ਲੰਗੇ।

 

 

ਮਰਸਿਡੀਜ਼ ਵਿੱਚ ਬੈਠਾ ਵਿਅਕਤੀ ਹੋਰ ਕੋਈ ਨਹੀਂ, ਸਗੋਂ ਬਾਲੀਵੁੱਡ ਦਾ ਹਿੱਟ ਅਦਾਕਾਰ ਫ਼ਿਰੋਜ਼ ਖ਼ਾਨ ਸੀ। ਹਾਦਸੇ ਤੋਂ ਬਾਅਦ ਉਹ ਗੱਲ ਤਾਂ ਉੱਥੇ ਹੀ ਖ਼ਤਮ ਹੋ ਗਈ ਪਰ ਫ਼ਿਰੋਜ਼ ਖ਼ਾਨ ਨੂੰ ਸ਼ਕਤੀ ਕਪੂਰ ਕਾਫ਼ੀ ਪਸੰਦ ਆ ਗਏ।

 

 

ਫ਼ਿਰੋਜ਼ ਖ਼ਾਨ ਨੇ ਸ਼ਕਤੀ ਕਪੂਰ ਬਾਰੇ ਆਪਣੇ ਕੁਝ ਦੋਸਤਾਂ ਨੂੰ ਦੱਸਿਆ ਕਿ ਇੱਕ ਲੜਕਾ ਹੈ, ਜੋ ਵੇਖਣ ਨੂੰ ਵਧੀਆ ਲੱਗਦਾ ਹੈ ਤੇ ਉਹ ਉਸ ਨੂੰ ਆਪਣੀ ਫ਼ਿਲਮ ‘ਕੁਰਬਾਨੀ’ ਵਿੱਚ ਵਿਲੇਨ (ਖਲਨਾਇਕ) ਬਣਾਉਣਾ ਚਾਹੁੰਦੇ ਹਨ। ਫਿਰ ਸ਼ਕਤੀ ਕਪੂਰ ਨਾਲ ਗੱਲ ਕੀਤੀ ਗਈ ਤੇ ਇੰਝ ਉਨ੍ਹਾਂ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲ ਗਿਆ।

 

 

ਫ਼ਿਲਮ ‘ਕੁਰਬਾਨੀ’ ’ਚ ਸ਼ਕਤੀ ਕਪੂਰ ਦੀ ਅਦਾਕਾਰੀ ਦੀ ਖ਼ੂਬ ਸ਼ਲਾਘਾ ਹੋਈ ਸੀ।

 

 

ਸੁਨੀਲ ਕਪੂਰ ਤੋਂ ਸ਼ਕਤੀ ਕਪੂਰ ਬਣਨ ਦੀ ਕਹਾਣੀ ਵੀ ਬਹੁਤ ਮਜ਼ੇਦਾਰ ਹੈ। ਦਰਅਸਲ, ਸ਼ਕਤੀ ਕਪੂਰ ਤਦ ਸੁਨੀਲ ਦੱਤ ਨਾਲ ਫ਼ਿਲਮ ‘ਰੌਕੀ’ ਵਿੱਚ ਕੰਮ ਕਰ ਰਹ ਸਨ। ਤਦ ਸੁਨੀਲ ਦੱਤ ਨੇ ਉਨ੍ਹਾਂ ਨੂੰ ਕਿਹਾ ਕਿ ਇੱਕ ਵਿਲੇਨ ਉੱਤੇ ਸੁਨੀਲ ਨਾਂਅ ਚੰਗਾ ਨਹੀਂ ਲੱਗ ਰਿਹਾ।

 

 

ਇਨ੍ਹਾਂ ਦਾ ਨਾਂਅ ਕੁਝ ਹਟ ਕੇ ਹੋਣਾ ਚਾਹੀਦਾ। ਤਦ ਉਨ੍ਹਾਂ ਦਾ ਨਾਂਅ ਸੁਨੀਲ ਕਪੂਰ ਤੋਂ ਸ਼ਕਤੀ ਕਪੂਰ ਹੋ ਗਿਆ। ਕੁਰਬਾਨੀ ਤੇ ਰੌਕੀ ਜਿਹੀਆਂ ਫ਼ਿਲਮਾਂ ਵਿੱਚ ਸ਼ਕਤੀ ਕਪੂਰ ਵਿਲੇਨ ਹੀ ਬਣੇ ਸਨ। ਫਿਰ ਉਨ੍ਹਾਂ ਹਿੰਮਤਵਾਲਾ ਤੇ ਹੀਰੋ ਜਿਹੀਆਂ ਫ਼ਿਲਮਾਂ ਵਿੱਚ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ।

 

 

ਰਾਜਾ ਬਾਬੂ, ਬਾਪ ਨੰਬਰੀ ਬੇਟਾ ਦਸ ਨੰਬਰੀ, ਅੰਦਾਜ਼ ਅਪਨਾ ਅਪਨਾ, ਤੋਹਫ਼ਾ ਤੇ ਚਾਲਬਾਜ਼ ਜਿਹੀਆਂ ਉਨ੍ਹਾਂ ਦੀਆਂ ਕਈ ਹਿੱਟ ਫ਼ਿਲਮਾਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Happy Birthday A Car Accident made Shakti Kapur Bollywood Villan