ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Happy Birthday : 'ਲੇਡੀ ਗੁੰਡਾ' ਦੇ ਨਾਂ ਨਾਲ ਮਸ਼ਹੂਰ ਸੀ ਬਿਪਾਸ਼ਾ ਬਸੂ

ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਸੂ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੀ ਹੈ। ਬਿਪਾਸ਼ਾ ਬਸੂ ਦਾ ਜਨਮ 7 ਜਨਵਰੀ 1979 ਨੂੰ ਨਵੀਂ ਦਿੱਲੀ ਦੇ ਇਕ ਬੰਗਾਲੀ ਪਰਿਵਾਰ 'ਚ ਹੋਇਆ ਸੀ। ਬਿਪਾਸ਼ਾ ਦੀ ਸ਼ੁਰੂਆਤੀ ਪੜ੍ਹਾਈ ਦਿੱਲੀ ਦੇ ਨਹਿਰੂ ਪਲੇਸ ਸਥਿਤ ਏ.ਪੀ.ਜੇ. ਹਾਈ ਸਕੂਲ 'ਚ ਹੋਈ ਸੀ। ਬਾਅਦ 'ਚ ਉਨ੍ਹਾਂ ਦਾ ਪਰਿਵਾਰ ਕੋਲਕਾਤਾ ਸ਼ਿਫਟ ਹੋ ਗਿਆ ਸੀ। 
 

ਕੋਲਕਾਤਾ ਤੋਂ ਆਪਣੀ ਸ਼ੁਰੂਆਤੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬਿਪਾਸ਼ਾ ਨੇ ਸਾਲ 1996 'ਚ ਕੋਲਕਾਤਾ ਤੋਂ ਹੀ ਮਾਡਲਿੰਗ ਦੀ ਸ਼ੁਰੂਆਤ ਕੀਤੀ ਸੀ। ਉਸ ਦੌਰਾਨ ਕੋਲਕਾਤਾ 'ਚ ਉਨ੍ਹਾਂ ਦੀ ਮੁਲਾਕਾਤ ਅਦਾਕਾਰ ਅਰਜੁਨ ਰਾਮਪਾਲ ਦੀ ਪਤਨੀ ਅਤੇ ਉਸ ਸਮੇਂ ਦੀ ਸੁਪਰ ਮਾਡਲ ਮੇਹਰ ਜਾਸਿਆ ਨਾਲ ਹੋਈ, ਜਿਨ੍ਹਾਂ ਨੇ ਬਿਪਾਸ਼ਾ ਨੂੰ ਗੋਦਰੇਜ਼ ਸਿੰਥੋਲ ਸੁਪਰ ਮਾਲਡ ਕੰਟੈਸਟੈਂਟ 'ਚ ਹਿੱਸਾ ਲੈਣ ਲਈ ਉਤਸਾਹਿਤ ਕੀਤਾ। ਬਿਪਾਸ਼ਾ ਦੀ ਕਿਸਮਤ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੇ ਉਹ ਮੁਕਾਬਲਾ ਜਿੱਤ ਲਿਆ।
 

 

ਇਸ ਤੋਂ ਬਾਅਦ ਵਿਦੋਨ ਖੰਨਾ ਨੇ ਆਪਣੇ ਬੇਟੇ ਅਕਸ਼ੇ ਖੰਨਾ ਨਾਲ ਫਿਲਮ 'ਹਿਮਾਲਿਆ ਪੁੱਤਰ' 'ਚ ਬਿਪਾਸ਼ਾ ਨੂੰ ਲਾਂਚ ਕਰਨ ਦਾ ਫੈਸਲਾ ਕੀਤਾ। ਪਰ ਆਪਣੀ ਘੱਟ ਉਮਰ ਕਾਰਨ ਬਿਪਾਸ਼ਾ ਨੇ ਉਹ ਕਿਰਦਾਰ ਨਿਭਾਉਣ ਤੋਂ ਇਨਕਾਰ ਕਰ ਦਿੱਤਾ। ਉਸ  ਸਮੇਂ ਬਿਪਾਸ਼ਾ ਸਿਰਫ 18 ਸਾਲ ਦੀ ਸੀ।
 

ਬਾਅਦ 'ਚ ਸਾਲ 2001 'ਚ ਅੱਬਾਸ-ਮਸਤਾਨ ਦੀ ਫਿਲਮ 'ਅਜਨਬੀ' ਰਾਹੀਂ ਬਿਪਾਸ਼ਾ ਨੇ ਬਾਲੀਵੁੱਡ 'ਚ ਐਂਟਰੀ ਕੀਤੀ। ਫਿਲਮ 'ਚ ਉਹ ਅਕਸ਼ੇ ਕੁਮਾਰ ਦੇ ਅਪੋਜਿਟ ਸੀ। ਆਪਣੀ ਦਮਦਾਰ ਐਕਟਿੰਗ ਲਈ ਬਿਪਾਸ਼ਾ ਨੂੰ ਫਿਲਮ ਫੇਅਰ ਦਾ ਬੈਸਟ ਫੀਮੇਲ ਡੈਬਿਊ ਐਵਾਰਡ ਮਿਲਿਆ ਸੀ।
 

 

ਬਿਪਾਸ਼ਾ ਬਸੂ ਨੂੰ ਬਾਲੀਵੁੱਡ ਦੀ ਸਭ ਤੋਂ ਗਲੈਮਰਸ ਅਦਾਕਾਰਾਂ 'ਚੋਂ ਇਕ ਮੰਨਿਆ ਜਾਂਦਾ ਹੈ। ਸਾਲ 2003 'ਚ ਆਈ ਫਿਲਮ 'ਜਿਸਮ' ਤੋਂ ਆਪਣੀ ਇਕ ਵੱਖਰੀ ਗਲੈਮਰਸ ਪਛਾਣ ਬਣਾਈ। ਜਿਸਮ 'ਚ ਬਿਪਾਸ਼ਾ ਨਾਲ ਜੌਨ ਅਬਰਾਹਮ ਸਨ। ਦੋਵਾਂ ਦੀ ਜੋੜੀ ਨੂੰ ਖ਼ੂਬ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਬਿਪਾਸ਼ਾ ਨੇ ਰਾਜ, ਰਾਜ-3, ਕਾਰਪੋਰੇਟ, ਨੋ ਐਂਟਰੀ, ਫਿਰ ਹੇਰਾਫੇਰੀ, ਆਤਮਾ, ਅਲੋਨ, ਕ੍ਰੀਚਰ 3ਡੀ, ਰੇਸ ਤੇ ਧੂਮ 2 ਵਰਗੀਆਂ ਹਿੱਟ ਫਿਲਮਾਂ ਵੀ ਦਿੱਤੀਆਂ ਹਨ। ਬਿਪਾਸ਼ਾ ਆਖ਼ਰੀ ਬਾਰ 'ਅਲੋਨ' ਫਿਲਮ 'ਚ ਆਪਣੇ ਪਤੀ ਕਰਨ ਸਿੰਘ ਗ੍ਰੋਵਰ ਨਾਲ ਨਜ਼ਰ ਆਈ ਸੀ।
 

ਬਿਪਾਸ਼ਾ ਬਸੂ ਅਦਾਕਾਰ ਕਰਨ ਸਿੰਘ ਗ੍ਰੋਵਰ ਨਾਲ ਵਿਆਹ ਕਰ ਚੁੱਕੀ ਹੈ ਪਰ ਇਕ ਸਮਾਂ ਸੀ ਉਨ੍ਹਾਂ ਦੇ ਤੇ ਜੌਨ ਅਬਰਾਹਮ ਦੇ ਅਫੇਅਰ ਦੇ ਚਰਚੇ ਹੁੰਦੇ ਸਨ ਪਰ 9 ਸਾਲ ਬਿਪਾਸ਼ਾ ਬਸੂ ਨਾਲ ਰਿਲੇਸ਼ਨ 'ਚ ਰਹਿਣ ਤੋਂ ਬਾਅਦ ਜੌਨ ਨੇ ਪ੍ਰੀਆ ਰੁੰਚਾਲ ਨਾਲ ਘਰ ਵਸਾ ਲਿਆ। ਬਿਪਾਸ਼ਾ ਬਸੂ ਦਾ ਨਾਂ ਹਰਮਨ ਬਵੇਜਾ, ਰਾਣਾ ਦੁੱਗਾਬਤੀ, ਦੀਨੋ ਮੋਰੀਆ ਨਾਲ ਵੀ ਜੁੜ ਚੁੱਕਾ ਹੈ। 
 

ਇੱਕ ਇਟਰਵਿਊ ਦੌਰਾਨ ਬਿਪਾਸ਼ਾ ਨੇ ਦੱਸਿਆ ਸੀ ਕਿ ਉਹ ਬਚਪਨ 'ਚ ਮੋਟੀ ਸੀ। ਉਸ ਸਮੇਂ ਕੋਈ ਵੀ ਉਸ ਨੂੰ ਪ੍ਰੀਟੀ ਨਹੀਂ ਸਮਝਦਾ ਸੀ। ਸਕੂਲ ਦੇ ਦਿਨਾਂ 'ਚ ਪਿਆਰ ਨਾਲ ਲੋਕ ਉਸ ਨੂੰ 'ਲੇਡੀ ਗੁੰਡਾ' ਬੁਲਾਉਂਦੇ ਸਨ।
 

ਬਿਪਾਸ਼ਾ ਬਸੂ ਅਪਕਮਿੰਗ ਫਿਲਮ 'ਆਦਤ' ਵਿੱਚ ਨਜ਼ਰ ਆਵੇਗੀ। ਇਸ ਫਿਲਮ 'ਚ ਬਿਪਾਸ਼ਾ ਦੇ ਨਾਲ ਕਰਨ ਗ੍ਰੋਵਰ ਲੀਡ ਰੋਲ 'ਚ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Happy Birthday Bipasha Basu was known as Lady Gunda in school time