ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਮ ਦਿਨ ਮੁਬਾਰਕ ਸੈਫ਼, 5 ਹਜ਼ਾਰ ਕਰੋੜ ਦੇ ਮਾਲਕ ਹਨ ਸੈਫ਼ ਅਲੀ ਖ਼ਾਨ

ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਦਾ ਅੱਜ 16 ਅਗਸਤ ਨੂੰ ਜਨਮ ਦਿਨ ਹੈ, ਉਹ ਅੱਜ 48 ਸਾਲਾਂ ਦੇ ਹੋ ਗਏ ਹਨ। ਪਟੋਦੀ ਖਾਨਦਾਨ ਨਾਲ ਸਬੰਧ ਰੱਖਣ ਵਾਲੇ ਸੈਫ਼ ਆਪਣੀ 10ਵੀਂ ਪੀੜੀ ਦੇ ਵਾਰਿਸ ਹਨ। ਸੈਫ ਕੋਲ ਭੋਪਾਲ ਚ ਪਟੋਦੀ ਖਾਨਦਾਨ ਦੀ 5000 ਕਰੋੜ ਦੀ ਜਾਇਦਾਦ ਹੈ।

 

 

ਤਾਂ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਸੈਫ਼ ਅਤੇ ਕਰੀਨਾ ਕਪੂਰ ਦੇ ਬੇਟੇ ਤੈਮੂਰ ਅਨੀ ਖ਼ਾਨ ਇਸ ਜਾਇਦਾਦ ਦੇ ਵਾਰਿਸ ਹਨ। ਪਰ ਅਜਿਹਾ ਨਹੀਂ ਹੋ ਸਕਦਾ ਹੈ ਕਿਉਂਕਿ ਇਹ ਸਾਰੀ ਜਾਇਦਾਦ ਇਸ ਵੇਲੇ ਵਿਵਾਦਾਂ ਚ ਘਿਰੀ ਹੋਈ ਹੈ। 

 

 

ਦਰਅਸਲ, ਸੈਫ਼ ਅਲੀ ਖਾਨ ਮੰਨੀ ਪ੍ਰਮੰਨੀ ਅਦਾਕਾਰਾ ਸ਼ਰਮੀਲਾ ਟੈਗੋਰ ਅਤੇ ਸਾਬਕਾ ਕ੍ਰਿਕਟਰ ਮੰਸੂਰ ਅਲੀ ਖ਼ਾਨ ਪਟੋਦੀ ਦੇ ਪੁੱਤਰ ਹਨ। ਸੈਫ਼ ਦਾ ਜਨਮ ਦਿੱਲ ਚ 16 ਅਗਸਤ 1970 ਚ ਹੋਇਆ ਸੀ। ਸੈਫ਼ ਦੀ ਦਾਦੀ ਮਤਲਬ ਮੰਸੂਰ ਅਲੀ ਖਾਨ ਪਟੋਦੀ ਦੀ ਮਾਂ ਸਾਜਿਦਾ ਸੁਲਤਾਨ ਭੋਪਾਲ ਦੇ ਆਖਰੀ ਨਵਾਬ ਹਮੀਦੁੱਲਾ ਖ਼ਾਨ ਦੀ ਧੀ ਸੀ। ਹਮੀਦੁੱਲਾ ਖ਼ਾਨ ਮਗਰੋਂ ਉਨ੍ਹਾਂ ਦੀ ਛੋਟੀ ਧੀ ਨੇ ਭੋਪਾਲ ਦੀ ਰਿਆਸਤ ਦੀ ਕਮਾਨ ਆਪਣੇ ਹੱਥਾਂ ਚ ਲੈ ਲਈ। ਕਿਹਾ ਜਾਂਦਾ ਹੈ ਕਿ ਨਵਾਬ ਹਮੀਦੁੱਲਾ ਦੀ ਵੱਡੀ ਧੀ ਆਬਿਦਾ ਸੁਲਤਾਨ ਵੰਡ ਮਗਰੋਂ ਪਾਕਿਸਤਾਨ ਚਲੀ ਗਈ ਸੀ। ਸਾਜਿਦਾ ਦੇ ਦੇਹਾਂਤ ਤੇ ਭੋਪਾਲ ਰਿਆਸਤ ਦੀ ਕਮਾਨ ਉਨ੍ਹਾਂ ਦੇ ਬੇਟੇ ਅਤੇ ਕ੍ਰਿਕਟਰ ਮੰਸੂਰ ਅਲੀ ਖ਼ਾਨ ਪਟੋਦੀ ਨੂੰ ਸੌਂਪ ਦਿੱਤੀ ਗਈ। 

 

 

ਇਸ ਕਾਰਨ ਸੈਫ ਅਲੀ ਖ਼ਾਨ ਇਸ ਸ਼ਾਹੀ ਜਾਇਦਾਦ ਦੇ ਹੱਕਦਾਰ ਹਨ। ਲਾਜ਼ਮੀ ਹੈ ਸੈਫ ਦੇ ਬੇਟੇ ਤੈਮੂਰ ਵੀ ਇਸਦੇ ਵਾਰਿਸਾਂ ਚ ਹਨ।

 

 

ਭੋਪਾਲ ਚ ਸੈਫ ਕੋਲ ਕੁੱਲ 5000 ਹਜ਼ਾਰ ਕਰੋੜ ਦੀ ਪ੍ਰਾਪਰਟੀ ਹੈ ਪਰ ਸੈਫ ਇਸ ਪ੍ਰਾਪਰਟੀ ਦਾ ਇੱਕ ਟੁਕੜਾ ਵੀ ਨਹੀਂ ਲੈ ਸਕਦੇ ਕਿਉਂਕਿ ਪਰਦਾਦਾ ਹਮੀਦੁੱਲਾ ਖ਼ਾਨ ਦੀ ਇੰਮੁਵੇਬਲ ਪ੍ਰਾਪਰਟੀ ਏਨਿਮੀ ਪ੍ਰਾਪਰਟੀ ਐਕਟ ਦੀ ਜਦ ਚ ਹੈ। ਇਸ ਐਕਟ ਮੁਤਾਬਕ ਅਜਿਹੀ ਜਾਇਦਾਦ ਤੇ ਕੋਈ ਵੀ ਉਤਰਾਅਧਿਕਾਰੀ ਵਾਅਦਾ ਕਰਦਾ ਹੈ ਤਾਂ ਉਸ ਨੂੰ ਪਹਿਲਾਂ ਹਾਈਕੋਰਟ ਅਤੇ ਸੁਪਰੀਮ ਕੋਰਟ ਚ ਮੁਕੱਦਮਾ ਕਰਨਾ ਹੋਵੇਗਾ। ਅਜਿਹੇ ਮਾਮਲੇ ਚ ਤੈਮੂਰ ਇਸ ਜਾਇਦਾਦ ਦੇ ਵਾਰਿਸ ਨਹੀਂ ਹੋ ਸਕਦੇ ਹਨ।

 

ਦੱਸਦੇਈਏ ਕਿ ਸੈਫ ਕੋਲ ਭੋਪਾਲ ਦੀ ਜਾਇਦਾਦ ਤੋਂ ਇਲਾਵਾ ਗੁਰੂਗ੍ਰਾਮ, ਦਿੱਲੀ, ਮੁੰਬਈ ਚ ਹੈ। ਹਰਿਆਣਾ ਚ ਸਥਿਤ ਅਰਾਵਲੀ ਦੀ ਪਹਾੜੀਆਂ ਚ ਇੱਕ ਹੋਰ ਪਟੋਦੀ ਪੈਲਸ ਹੈ। ਜਿਸਦੀ ਕੀਮਤ ਲਗਭਗ 800 ਕਰੋੜ ਦੱਸੀ ਜਾਂਦੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Happy birthday Saif Ali Khan owns 5000 Crore