ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਫ-ਕਰੀਨਾ ਨੇ ਮਨਾਇਆ ਤੈਮੂਰ ਦਾ ਤੀਜਾ ਜਨਮ ਦਿਨ

ਬਾਲੀਵੁਡ ਅਦਾਕਾਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦਾ ਬੇਟਾ ਤੈਮੂਲ ਅਲੀ ਖਾਨ ਅੱਜ ਤਿੰਨ ਸਾਲ ਦਾ ਹੋ ਗਿਆ ਹੈ। ਅਜਿਹੇ 'ਚ ਸੈਫ-ਕਰੀਨਾ ਨੇ ਗਰੈਂਡ ਪਾਰਟੀ ਦਾ ਆਯੋਜਨ ਕੀਤਾ। ਇਸ ਸੈਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜਿਸ ਨੂੰ ਅਦਾਕਾਰਾ ਕਰਿਸ਼ਮਾ ਕਪੂਰ ਨੇ ਸ਼ੇਅਰ ਕੀਤਾ ਹੈ। ਤੈਮੂਰ ਦੇ ਜਨਮ ਦਿਨ ਦੀ ਇਹ ਪਾਰਟੀ ਰਣਧੀਰ ਕਪੂਰ ਦੇ ਘਰ 'ਚ ਰੱਖੀ ਗਈ ਸੀ, ਜਿਸ 'ਚ ਉਨ੍ਹਾਂ ਦੇ ਕਰੀਬੀ ਦੋਸਤ ਸ਼ਾਮਿਲ ਸਨ।
 

ਤੈਮੂਰ ਦੀ ਮਾਸੀ ਕਰਿਸ਼ਮਾ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਕਰਿਸ਼ਮਾ ਕਪੂਰ ਵੀ ਤੈਮੂਰ ਦੇ ਜਨਮ ਦਿਨ ਦੀ ਇਸ ਪਾਰਟੀ 'ਚ ਮੌਜੂਦ ਸਨ। ਉਨ੍ਹਾਂ ਨੇ ਤੈਮੂਰ ਦੇ ਜਨਮ ਦਿਨ ਦੇ ਕੇਕ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਕੇਕ 'ਤੇ ਤੈਮੂਰ ਦੇ ਤੀਜੇ ਜਨਮ ਦਿਨ 'ਤੇ ਵਧਾਈ ਵਾਲਾ ਸੰਦੇਸ਼ ਵੀ ਲਿਖਿਆ ਹੋਇਆ ਹੈ।
 

ਇਸ ਪਾਰਟੀ 'ਚ ਕਈ ਬਾਲੀਵੁੱਡ ਸ਼ਖਸੀਅਤਾਂ ਸ਼ਾਮਿਲ ਹੋਈਆਂ, ਜਿਨ੍ਹਾਂ 'ਚ ਕਰਨ ਜੌਹਰ, ਰਿਤੇਸ਼ ਦੇਸ਼ਮੁਖ, ਜੇਨੇਲੀਆ ਡਿਸੂਜਾ ਸ਼ਾਮਿਲ ਸਨ। ਰਣਧੀਰ ਕਪੂਰ ਦੇ ਘਰ 'ਚ ਦਿੱਤੀ ਗਈ ਇਹ ਪਾਰਟੀ ਇਕ ਪ੍ਰਾਈਵੇਟ ਸੈਲੀਬ੍ਰੇਸ਼ਨ ਦਾ ਹਿੱਸਾ ਸੀ। 

 
 
 
 
 
 
 
 
 
 
 
 
 

Happiest birthday little Tim Tim 🤗🎂🧁💓🌈🧿💋💥👼 #munchkin #cutiepie #birthdayboy

A post shared by Sara Ali Khan (@saraalikhan95) on


ਇਸ ਵਿਚਕਾਰ ਤੈਮੂਰ ਲਈ ਸਾਰਾ ਅਲੀ ਖਾਨ ਦੀ ਪੋਸਟ ਨੇ ਲੋਕਾਂ ਦਾ ਕਾਫੀ ਧਿਆਨ ਖਿੱਚਿਆ ਹੈ। ਤੈਮੂਰ ਦੇ ਜਨਮ ਦਿਨ 'ਤੇ ਸਾਰਾ ਅਲੀ ਖਾਨ ਨੇ ਤੈਮੂਰ ਦੇ ਨਾਲ ਆਪਣੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਾਰਾ ਤੈਮੂਰ ਦੇ ਨਾਲ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ। ਵਧਾਈ ਦਿੰਦਿਆਂ ਸਾਰਾ ਨੇ ਲਿਖਿਆ, "ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਛੋਟੇ ਟਿਮ ਟਿਮ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Happy Birthday Taimur Ali Khan Kareena Kapoor and Saif Ali Khan son turns three see family pics