ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ਵਿਚਕਾਰ ਵਿਰਾਟ ਕੋਹਲੀ ਨੇ ਇੰਝ ਮਨਾਇਆ ਅਨੁਸ਼ਕਾ ਸ਼ਰਮਾ ਦਾ ਜਨਮ ਦਿਨ 

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ 1 ਮਈ ਨੂੰ ਆਪਣਾ 32ਵਾਂ ਜਨਮ ਦਿਨ ਮਨਾ ਰਹੀ ਹੈ। ਕੋਵਿਡ-19 ਮਹਾਂਮਾਰੀ ਕਾਰਨ ਪੂਰੇ ਭਾਰਤ 'ਚ ਲੌਕਡਾਊਨ ਲੱਗਿਆ ਹੋਇਆ ਹੈ। ਇਸ ਦੌਰਾਨ ਵਿਰਾਟ ਤੇ ਅਨੁਸ਼ਕਾ ਮੁੰਬਈ 'ਚ ਆਪਣੇ ਘਰ ਵਿੱਚ ਇਕੱਠੇ ਹਨ। ਵਿਰਾਟ ਨੇ ਅਨੁਸ਼ਕਾ ਦਾ ਜਨਮ ਦਿਨ ਘਰ 'ਚ ਸਾਦਗੀ ਨਾਲ ਮਨਾਇਆ। ਵਿਰਾਟ ਨੇ ਅਨੁਸ਼ਕਾ ਨੂੰ ਕੇਕ ਖੁਆਉਂਦੇ ਹੋਏ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਇੱਕ ਪਿਆਰਾ ਸੰਦੇਸ਼ ਵੀ ਲਿਖਿਆ ਹੈ।
 

ਵਿਰਾਟ ਨੇ ਅਨੁਸ਼ਕਾ ਨਾਲ ਫ਼ੋਟੋ ਸ਼ੇਅਰ ਕਰਦੇ ਹੋਏ ਲਿਖਿਆ, "ਤੁਸੀਂ ਇਸ ਦੁਨੀਆ ਵਿੱਚ ਚਾਨਣ ਲੈ ਕੇ ਆਏ ਅਤੇ ਤੁਸੀ ਰੋਜ਼ ਮੇਰੀ ਜ਼ਿੰਦਗੀ ਨੂੰ ਰੌਸ਼ਨੀ ਨਾਲ ਭਰ ਦਿੰਦੇ ਹੋ। ਮੈਂ ਤੁਹਾਨੂੰ ਪਿਆਰ ਕਰਦਾ ਹਾਂ।"
 

 
 
 
 
 
 
 
 
 
 
 
 
 
 

You my love bring light into this world. And you light up my world everyday. I love you ❤️

A post shared by Virat Kohli (@virat.kohli) on

 

ਵਿਰਾਟ ਤੇ ਅਨੁਸ਼ਕਾ ਨੇ ਲੰਮੇ ਸਮੇਂ ਤਕ ਡੇਟ ਤੋਂ ਬਾਅਦ ਸਾਲ 2017 'ਚ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਦੋਵੇਂ ਇੰਨੇ ਲੰਮੇ ਸਮੇਂ ਤਕ ਇਕੱਠੇ ਰਹੇ ਹਨ। ਵਿਰਾਟ ਨੇ ਖ਼ੁਦ ਕੇਵਿਨ ਪੀਟਰਸਨ ਨਾਲ ਇੱਕ ਲਾਈਵ ਇੰਸਟਾਗ੍ਰਾਮ ਗੱਲਬਾਤ ਵਿੱਚ ਇਹ ਗੱਲ ਕਹੀ ਸੀ।
 

ਕੋਵਿਡ-19 ਮਹਾਂਮਾਰੀ ਕਾਰਨ ਪੂਰੀ ਦੁਨੀਆ ਰੁੱਕ ਗਈ ਹੈ। ਕ੍ਰਿਕਟ ਦੇ ਸਾਰੇ ਸਮਾਗਮ ਵੀ ਮੁਲਤਵੀ ਕਰ ਦਿੱਤੇ ਗਏ ਹਨ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨੂੰ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:here is how virat kohli celebrated anushka sharma 32nd birthday shared an emotional post