ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਹਿਨਾ ਖ਼ਾਨ ਦਾ ਮਜ਼ਾਕ ਉਡਾਣ ਵਾਲਿਆਂ ਨੂੰ ਮਿਲਿਆ ਠੋਕਵਾਂ ਜਵਾਬ

ਟੀਵੀ ਦੀ ਮਸ਼ਹੂਰ ਅਦਾਕਾਰ ਹਿਨਾ ਖ਼ਾਨ ਆਪਣੀ ਦਿੱਖ ਅਤੇ ਸਟਾਈਲ ਕਾਰਨ ਹਮੇਸ਼ਾ ਮੀਡੀਆ ਚ ਬਣੀ ਰਹਿੰਦੀ ਹਨ। 15 ਮਈ ਨੂੰ ਹਿਨਾ ਖ਼ਾਨ ਨੇ ਕਾਨ ਫ਼ਿਲਮ ਫੈਸਟੀਵਲ ਚ ਪਹਿਲੀ ਵਾਰ ਐਂਟਰੀ ਲਈ। ਜਿਸ ਕਾਰਨ ਉਹ ਸੋਸ਼ਲ ਮੀਡੀਆ ਤੇ ਛਾਈ ਹੋਈ ਹਨ

 

ਇਸ ਦੌਰਾਨ ਹਿਨਾ ਨੇ ਇੰਟਰਨੈਸ਼ਨਲ ਡਿਜ਼ਾਈਨਰ Ziad Nakad ਦੇ ਕੁਲੈਕਸ਼ਨ ਦਾ ਡੂੰਘੇ ਗਲੇ ਵਾਲਾ ਸਲੇਟੀ ਰੰਗ ਦਾ ਗਾਊਨ ਪਾਇਆ ਹੋਇਆ ਸੀ। ਜਿਸ ਨੂੰ ਲੈ ਕੇ ਕੁਝ ਲੋਕਾਂ ਨੇ ਹਿਨਾ ਨੂੰ ਸੋਸ਼ਲ ਮੀਡੀਆ ਤੇ ਕਾਫੀ ਟ੍ਰੋਲ ਕੀਤਾ। ਜਿਸ ਤੇ ਉਨ੍ਹਾਂ ਦੇ ਹੱਕ ਚ ਉਤਰੇ ਟੀਵੀ ਅਦਾਕਾਰ ਅਰਜੁਨ ਬਿਜਲਾਨੀ (Arjun Bijlani) ਅਤੇ ਕਰਨਵੀਰ ਬੋਹਰਾ (Karanvir Bohra) ਨੇ ਰੱਜ ਕੇ ਫਟਕਾਰ ਲਗਾਈ ਹੈ।

 

 

ਕਰਨਵੀਰ ਨੇ ਲਿਖਿਆ ਕਿ ਇਸ ਬੰਦੇ ਦੇ ਬਿਆਨ ਤੇ ਮੈਂ ਹੈਰਾਨ ਹਾਂ, ਹਿਨਾ ਆਪਣੇ ਦਮ ਤੇ ਆਪਣੀ ਕਾਬਲੀਅਤ ਨਾਲ ਇਸ ਮੁਕਾਮ ਤੇ ਪੁੱਜੀ ਹੈ। ਸਾਨੂੰ ਉਨ੍ਹਾਂ ਨੂੰ ਉਤਸ਼ਾਹਤ ਕਰਨਾ ਚਾਹੀਦੈ, ਇਹ ਬੇਹਦ ਮੰਦਭਾਗਾ ਹੈ।

 

ਅਰਜੁਨ ਨੇ ਲਿਖਿਆ, ਸਭ ਤੋਂ ਪਹਿਲਾਂ ਤਾਂ ਅਸੀਂ ਬਹੁਤ ਖੁਸ਼ ਹਾਂ ਕਿ ਹਿਨਾ ਕਾਨ ਫ਼ਿਲਮ ਫੈਸਟੀਵਲ ਚ ਪੁੱਜੀ। ਬੇਹਦ ਸੁੰਦਰ ਲਗ ਰਹੀ ਹਨ ਤੇ ਆਪਣੇ ਦਮ ਤੇ ਪੁੱਜੀ ਹਨ। ਫ਼ਿਲਮਫੇਅਰ ਦੇ ਐਡੀਟਰ ਹੋ ਕੇ ਅਜਿਹੀ ਮਾੜੀ ਗੱਲ ਲਿਖਣੀ, ਬੇਹੱਦ ਗਲਤ ਹੈ। ਇਹ ਨਾਲ ਭੁਲਿਓ ਕਿ ਫ਼ਿਲਮਫ਼ੇਅਰ ਟੀਵੀ ਤੇ ਹੀ ਟੈਲੀਕਾਸਟ ਹੁੰਦਾ ਹੈ। ਕੁਝ ਤਾਂ ਸਨਮਾਨ ਕਰੋ।

 

ਅਰਜੁਨ ਨੇ ਕਿਹਾ ਕਿ ਤੀਜੀ ਗੱਲ ਇਹ ਕਿ ਕਦੇ ਵੀ ਚਾਂਦੀਵਾਲੀ ਨਾ ਜਾਣਾ ਕਿਉਂਕਿ ਲੋਕ ਉੱਥੇ ਤੁਹਾਡੇ ਤੋਂ ਨਾਰਾਜ਼ ਹਨ। ਤੁਹਾਨੂੰ ਕੋਈ ਹੱਕ ਨਹੀਂ ਹੇ ਕਿ ਤੁਸੀਂ ਕਿਸੇ ਔਰਤ ਦੀ ਬੇਇਜ਼ਤੀ ਕਰੋ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hina Khan Troll by her look in Cannes Film Festival 2019