ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿਲਮਾਂ ਹੀ ਸਭ ਕੁਝ ਨਹੀਂ, ਉਹ ਜਿ਼ੰਦਗੀ ਦਾ ਸਿਰਫ ਇਕ ਹਿੱਸਾ : ਰਵੀਨਾ

ਫਿਲਮਾਂ ਹੀ ਸਭ ਕੁਝ ਨਹੀਂ, ਉਹ ਜਿ਼ੰਦਗੀ ਦਾ ਸਿਰਫ ਇਕ ਹਿੱਸਾ : ਰਵੀਨਾ

ਫਿਲਮ ਅਦਾਕਾਰਾ ਰਵੀਨਾ ਟੰਡਨ ਨੇ ਕਿਹਾ ਕਿ ਮੇਰੇ ਲਈ ਫਿਲਮ ਹੀ ਸਭ ਕੁਝ ਨਹੀਂ ਹੈ, ਉਹ ਮੇਰੀ ਜਿ਼ੰਦਗੀ ਦਾ ਸਿਰਫ ਇਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮੇਰੀਆਂ ਪਿੱਛਲੀਆਂ ਚਾਰ ਪੰਜ ਫਿਲਮਾਂ ਸਮਾਜਿਕ ਸੰਦੇਸ਼ ਦੇਣ `ਚ ਕਾਮਯਾਬ ਹੋਈਆਂ ਹਨ। ਇਹ ਪ੍ਰਗਟਾਵਾ ਉਨ੍ਹਾਂ ਅੱਜ ਲਖਨਉ `ਚ ਹਿੰਦੁਸਤਾਨ ਸਿ਼ਖਰ ਸਮਾਗਮ 2018 `ਚ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਮਾਜਿਕ ਸੰਦੇਸ਼ ਦੇਣ ਵਾਲੀਆਂ ਫਿਲਮਾਂ ਵੀ ਬਣਾਉਣੀਆਂ ਚਾਹੀਦੀਆਂ ਹਨ। ਮੈਨੂੰ ਇਸ ਤਰੀਕੇ ਦੀ ਫਿਲਮ `ਚ ਕਾਫੀ ਚੰਗਾ ਲੱਗਦਾ ਹੈ।

 

ਮੇਰੀ ਆਖਰੀ ਫਿਲਮ ਮਾਂ ਸੀ ਜਿਸ `ਚ ਦਿਖਾਇਆ ਗਿਆ ਸੀ ਕਿ ਇਕ ਰੇਪ ਵਿਕਿਟਮ ਵਾਲੀ ਸਥਿਤੀ ਹੋ ਜਾਂਦੀ ਹੈ। ਜਦੋਂ ਤੋਂ ਨਿਰਭਿਆ ਦਾ ਕੇਸ ਹੋਇਆ ਉਦੋਂ ਤੋਂ ਮਹਿਲਾ ਸੈਫਟੀ ਫਾਊਂਡੇਸ਼ਨ ਲਈ ਕੁਝ ਨਾ ਕੁਝ ਕਰਦੀ ਰਹਿੰਦੀ ਹਾਂ। ਨਿਰਭਿਆ ਕਾਂਡ ਦੇ ਬਾਅਦ ਕੋਈ ਬਦਲਾਅ ਨਹੀਂ ਆਇਆ, ਸਗੋਂ ਹਾਲਤ ਹੋਰ ਵੀ ਖਰਾਬ ਹੋਏ ਹਨ। ਮੈਂ ਨਿਰਭਿਆ ਦੀ ਮਾਂ ਨੂੰ ਮਿਲੀ ਸੀ ਉਸ ਮਾਂ ਦੇ ਅੱਥਰੂ ਅੱਜ ਤੱਕ ਨਹੀਂ ਰੁੱਕੇ। ਉਸਦੀ ਗੱਲ ਵਿਚ ਹੀ ਦਰਦ ਸਮਝ ਆਉਂਦਾ ਹੈ ਫਿਰ ਅਸੀਂ ਸੋਚਦੇ ਹਾਂ ਕਿ ਕੀ ਅਸੀਂ ਉਨ੍ਹਾਂ ਦੇ ਲਈ ਕੁਝ ਕਰ ਰਹੇ ਹਾਂ। ਇਹ ਗੱਲਾਂ ਸੋਚਣ ਲਈ ਮਜ਼ਬੂਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਸਥਿਤੀ `ਚ ਜਦੋਂ ਮਾਂ ਦੀ ਸਿਕਰਪਿਟ ਆਈ ਤਾਂ ਮੇਰੇ ਰੰਗੋਟੇ ਖੜ੍ਹੇ ਹੋ ਗਏ ਸਨ, ਇਸ ਲਈ ਮੈਂ ਉਸਨੂੰ ਕਰਨ ਲਈ ਹਾਮੀ ਭਰੀ ਸੀ। 


ਉਨ੍ਹਾਂ ਕਿਹਾ ਕਿ ਮੈਂ ਕੁਝ ਅਸਧਾਰਨ ਨਹੀਂ ਕਰ ਰਹੀ ਹਾਂ, ਜੇਕਰ ਹਰ ਕੁਝ ਮਹਿਲਾ ਚਾਹੇਗੀ ਤਾਂ ਉਹ ਕਰ ਪਾਏਗੀ। ਹਿੰਦੁਸਤਾਨੀ ਮਹਿਲਾਵਾਂ `ਚ ਇੰਨੀ ਸ਼ਕਤੀ ਹੈ ਉਹ ਕੋਈ ਵੀ ਰੂਪ ਧਾਰਨ ਕਰ ਸਕਦੀ ਹੈ। ਮਹਿਲਾ ਐਜੂਕੇਸ਼ਨ ਲਿਸਟ ਬਣਦੀ ਹੈ ਤਾਂ ਉਹ ਸਰਸਵਤੀ ਬਣਦੀ ਹੈ। ਬਿਜਨੈਸ `ਚ ਆਉਂਦੀ ਹੈ ਤਾਂ ਉਹ ਲੱਛਮੀ ਆਉਂਦੀ ਹੈ। ਸ਼ਕਤੀਮਾਨ ਬਨਣਾ ਚਾਹੇ ਤਾਂ ਉਹ ਦੁਰਗਾ ਤੇ ਚੰਡੀ ਬਣਦੀ ਹੈ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:hindustan sikhar samagam 2018 raveena tandon in 2018