ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਨੀ ਦਿਓਲ ਦੀ ਜਿੱਤ ’ਤੇ ਬੋਬੀ ਦਿਓਲ ਨੇ ‘ਦਿਲ ਦੀ’ ਕੀਤੀ ਸਾਂਝੀ

ਅਦਾਕਾਰ ਤੇ ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਜਿੱਤ ਨਾਲ ਕਰਦਿਆਂ ਹੋਇਆਂ ਗੁਰਦਾਸਪੁਰ ਸੀਟ ਤੋਂ ਮੌਜੂਦਾ ਕਾਂਗਰਸੀ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਮਾਤ ਪਾਈ। ਸੰਨੀ ਦਿਓਲ ਦੀ ਜਿੱਤ ਮਗਰੋਂ ਉਨ੍ਹਾਂ ਦੇ ਛੋਟੇ ਭਰਾ ਬੋਬੀ ਦਿਓਲ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਬੋਬੀ ਦਿਓਲ ਨੇ ਇੰਸਟਾਗ੍ਰਾਮ ਤੇ ਸੰਨੀ ਨਾਲ ਫ਼ੋਟੋ ਸ਼ੇਅਰ ਕਰਦਿਆਂ ਲਿਖਿਆ, ਤੁਹਾਡੇ ’ਤੇ ਮਾਣ ਹੈ ਵੀਰ।

 

ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਪੰਜਾਬੀ ਕਾਂਗਰਸ ਪ੍ਰਧਾਨ ਸੁਨਿਲ ਜਾਖੜ ਨੂੰ 82,459 ਵੋਟਾਂ ਨਾਲ ਰਰਾਇਆ। ਸ਼ਾਨਦਾਰ ਜਿੱਤ ਦਰਜ ਕਰਨ ਮਗਰੋਂ ਸੰਨੀ ਦਿਓਲ (59) ਨੇ ਕਿਹਾ ਕਿ ਉਹ ਇਸ ਸਰਹੱਦੀ ਖੇਰ ਦੇ ਵੋਟਰਾਂ ਦੀ ਭਲਾਈ ਲਈ ਕੰਮ ਕਰਨਗੇ।

 

ਅਜੇ ਸਿੰਘ ਦਿਓਲ ਉਰਫ ਸੰਨੀ ਦਿਓਲ ਨੇ ਮਰਹੂਮ ਸੰਸਦ ਮੈਂਬਰ ਵਿਨੋਦ ਖੰਨਾ ਦੇ ਅਧੂਰੇ ਕੰਮਾਂ ਨੂੰ ਵੀ ਪੂਰਾ ਕਰਨ ਦੀ ਵੱਚਨਬੱਧਤਾ ਪ੍ਰਗਾਟੀ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਸੀ ਕਿ ਇਸ ਸੰਸਦੀ ਖੇਤਰ ਦੇ ਲੋਕ ਮੇਰੇ ਨਾਲ ਕਾਫੀ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੇ ਮੇਰੀ ਜਿੱਤ ਯਕੀਨੀ ਪੱਕੀ ਕੀਤੀ।

 

 

 

 
 
 
 
 
 
 
 
 
 
 
 
 

Always proud of you Bhaiya 🤗♥️

A post shared by Bobby Deol (@iambobbydeol) on

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:his is how bobby deol wish brother sunny deol on his victory