ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਨੁਰਾਗ ਕਸ਼ਯਪ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਹਾ 'ਜਾਨਵਰ'

ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦਾ ਵਿਰੋਧ ਕਰ ਰਹੇ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਵਿਵਾਦਤ ਟਵੀਟ ਕੀਤਾ ਹੈ। ਅਨੁਰਾਗ ਕਸ਼ਯਪ ਸੋਸ਼ਲ ਮੀਡੀਆ 'ਤੇ ਆਪਣੇ ਸਿਆਸੀ ਵਿਚਾਰਾਂ ਕਾਰਨ ਚਰਚਾ 'ਚ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ 'ਜਾਨਵਰ' ਕਿਹਾ ਹੈ।
 

 

ਅਨੁਰਾਗ ਕਸ਼ਯਪ ਨੇ ਆਪਣੇ ਟਵੀਟ 'ਚ ਲਿਖਿਆ, "ਸਾਡੇ ਗ੍ਰਹਿ ਮੰਤਰੀ ਕਿੰਨੇ ਕਾਇਰ ਹਨ। ਆਪਣੀ ਪੁਲਿਸ, ਆਪਣੇ ਗੁੰਡੇ, ਆਪਣੀ ਫੌਜ ਤੇ ਸੁਰੱਖਿਆ ਆਪਣੀ ਵਧਾਉਂਦੇ ਹਨ ਅਤੇ ਨਿਹੱਥੇ ਪ੍ਰਦਰਸ਼ਨਕਾਰੀਆਂ 'ਤੇ ਹਮਲਾ ਕਰਵਾਉਂਦੇ ਹਨ। ਘਟੀਆਪਣ ਅਤੇ ਨੀਚਤਾ ਦੀ ਜੇ ਹੱਦ ਹੈ ਤਾਂ ਉਹ ਹੈ @AmitShah. ਇਤਿਹਾਸ ਥੁੱਕੇਗਾ ਇਸ ਜਾਨਵਰ 'ਤੇ।"
 

ਗੈਂਗਸ ਆਫ ਵਾਸੇਪੁਰ ਦੇ ਨਿਰਮਾਤਾ ਅਨੁਰਾਗ ਕਸ਼ਯਪ ਇਨ੍ਹੀਂ ਦਿਨੀਂ ਕਾਫ਼ੀ ਵਿਵਾਦਤ ਬਿਆਨ ਦੇ ਰਹੇ ਹਨ, ਜਿਸ ਕਾਰਨ ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਟਰੋਲ ਵੀ ਹੋ ਜਾਂਦੇ ਹਨ। ਅਨੁਰਾਗ ਕਸ਼ਯਪ ਦੁਆਰਾ ਅਮਿਤ ਸ਼ਾਹ ਬਾਰੇ ਕੀਤੇ ਗਏ ਇਸ ਵਿਵਾਦਤ ਅਤੇ ਇਤਰਾਜ਼ਯੋਗ ਟਵੀਟ ਤੋਂ ਬਾਅਦ ਲੋਕਾਂ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।
 

ਇਕ ਯੂਜਰ ਨੇ ਲਿਖਿਆ, "ਇਹ ਵਿਅਕਤੀ ਨਸ਼ੇੜੀ ਹੈ। ਫਿਰ ਪੀ ਕੇ ਆ ਗਿਆ ਹੈ।"
 

 

ਇਕ ਹੋਰ ਯੂਜਰ ਨੇ ਲਿਖਿਆ, "ਤੁਸੀਂ ਸੀਏਏ ਦਾ ਵਿਰੋਧ ਕਰ ਰਹੋ ਹੋ। ਉਦੋਂ ਕਿੱਥੇ ਸੀ ਜਦੋਂ ਕਸ਼ਮੀਰੀ ਪੰਡਿਤਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਸੀ।"
 

 

ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰ ਫਰਹਾਨ ਅਖਤਰ, ਅਕਸ਼ੈ ਕੁਮਾਰ, ਨੰਦਿਤਾ ਦਾਸ, ਸਵਰਾ ਭਾਸਕਰ, ਸ਼ਬਾਨਾ ਆਜ਼ਮੀ, ਕਬੀਰ ਖਾਨ ਵਰਗੇ ਕਈ ਸਿਤਾਰੇ ਦੇਸ਼ ਨਾਲ ਜੁੜੇ ਹਰ ਮੁੱਦੇ 'ਤੇ ਖੁੱਲ੍ਹ ਕੇ ਬੋਲਦੇ ਵਿਖਾਈ ਦੇ ਰਹੇ ਹਨ। ਹਾਲ ਹੀ ਵਿੱਚ ਬਾਲੀਵੁੱਡ ਫਿਲਮ ਨਿਰਮਾਤਾ ਮੀਰਾ ਨਾਇਰ, ਗਾਇਕਾ ਟੀ.ਐਮ. ਕ੍ਰਿਸ਼ਨਾ, ਇਤਿਹਾਸਕਾਰ ਰੋਮਿਲਾ ਥਾਪਰ ਸਮੇਤ 300 ਤੋਂ ਵੱਧ ਮਸ਼ਹੂਰ ਹਸਤੀਆਂ ਨੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਅਤੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ (ਐਨ.ਆਰ.ਸੀ.) ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਨੂੰ ਸਹੀ ਦੱਸਦਿਆਂ ਇੱਕ ਖੁੱਲਾ ਪੱਤਰ ਜਾਰੀ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਸੀਏਏ ਅਤੇ ਐਨਆਰਸੀ ਭਾਰਤ ਲਈ ਖਤਰਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:History will spit on this animal Anurag Kashyap slams Union Minister Amit Shah