ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ–ਲੌਕਡਾਊਨ ਵੇਲੇ ਪਤਨੀ ਨੂੰ ਕਿਵੇਂ ਖੁਸ਼ ਕਰੀਏ – ਸ਼ਾਹਿਦ ਕਪੂਰ ਨੇ ਖੋਲ੍ਹਿਆ ਭੇਤ

ਕੋਰੋਨਾ–ਲੌਕਡਾਊਨ ਵੇਲੇ ਪਤਨੀ ਨੂੰ ਕਿਵੇਂ ਖੁਸ਼ ਕਰੀਏ – ਸ਼ਾਹਿਦ ਕਪੂਰ ਨੇ ਖੋਲ੍ਹਿਆ ਭੇਤ

ਬਾਲੀਵੁੰਡ ਅਦਾਕਾਰ ਸ਼ਾਹਿਦ ਕਪੂਰ ਨੇ ਅੱਜ ਉਹ ਭੇਤ ਦੱਸਿਆ ਹੈ, ਜਿਸ ਦੀ ਅੱਜ ਦੀ ਤਰੀਕ ’ਚ ਸਮੂਹ ਭਾਰਤ ਵਾਸੀਆਂ ਨੂੰ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ’ਚ ਰਹਿੰਦੇ ਲੋਕਾਂ ਨੂੰ ਹੀ ਲੋੜ ਹੈ। ਦਰਅਸਲ, ਆਪਣੇ ਇੰਕ ਪ੍ਰਸ਼ੰਸਕ ਵੱਲੋਂ ਪੁੱਛੇ ਸੁਆਲ ਦੇ ਜੁਆਬ ’ਚ ਸ਼ਾਹਿਦ ਕਪੂਰ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਦੇ ਖ਼ਤਰੇ ਦੌਰਾਨ ਚੱਲ ਰਹੇ ਲੌਕਡਾਊਨ ’ਚ ਆਪਣੀ ਪਤਨੀ ਨੂੰ ਕਿਵੇਂ ਖੁਸ਼ ਕਰਨਾ ਹੈ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੱਲ੍ਹ ਮੰਗਲਵਾਰ ਰਾਤੀਂ 8:00 ਵਜੇ ਸਮੁੱਚੇ ਦੇਸ਼ ਵਿੱਚ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਸੀ। ਬਾਲੀਵੁੱਡ ਦੀਆਂ ਬਹੁਤ ਸਾਰੀਆਂ ਹਸਤੀਆਂ ਨੇ ਇਸ ਫ਼ੈਸਲੇ ਦੀ ਹਮਾਇਤ ਕੀਤੀ ਹੈ ਤੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਲੌਕਡਾਊਨ ਕਾਮਯਾਬ ਬਣਾਉਣ ਦੀ ਬੇਨਤੀ ਕੀਤੀ ਹੈ।

 

 

21 ਦਿਨਾਂ ਦੇ ਇਸ ਲੌਕਡਾਊਨ ਦੌਰਾਨ ਸਭ ਨੇ ਆਪੋ–ਆਪਣੇ ਘਰਾਂ ’ਚ ਰਹਿਣਾ ਹੈ ਤੇ ਇਸ ਦੌਰਾਨ ਸਭ ਨੂੰ ਜਾਂ ਤਾਂ ਸੋਸ਼ਲ ਮੀਡੀਆ ਜਾਂ ਟੀਵੀ ਜਾਂ ਫਿਰ OTT ਪਲੇਟਫ਼ਾਰਮ ਦਾ ਸਹਾਰਾ ਆਪਣੇ ਮਨੋਰੰਜਨ ਲਈ ਲੈਣਾ ਪੈ ਰਿਹਾ ਹੈ।

 

 

ਅਜਿਹੇ ਮਾਹੌਲ ਦੌਰਾਨ ਸੋਸ਼ਲ ਮੀਡੀਆ ’ਤੇ ਸ਼ਾਹਿਦ ਕਪੂਰ ਦੀ ਆਪਣੇ ਇੱਕ ਪ੍ਰਸ਼ੰਸਕ ਨਾਲ ਮਜ਼ੇਦਾਰ ਚੈਟ ਹੋਈ। ਇੰਕ ਪ੍ਰਸ਼ੰਸਕ ਨੇ ਸ਼ਾਹਿਦ ਕਪੂਰ ਤੋਂ ਟਵਿਟਰ ਉੱਤੇ ਬਹੁਤ ਮਜ਼ੇਦਾਰ ਸੁਆਲ ਪੁੱਛਿਆ ਕਿ 21 ਦਿਨਾਂ ਦੇ ਲੌਕਡਾਊਨ ’ਚ ਪਤਨੀ ਨੂੰ ਕਿਵੇਂ ਖੁਸ਼ ਰੱਖੀਏ?

 

 

ਤਦ ਜਵਾਬ ’ਚ ਸ਼ਾਹਿਦ ਕਪੂਰ ਨੇ ਲਿਖਿਆ – ‘ਬਹੁਤ ਸਤਿਕਾਰ ਨਾਲ ਸੇਵਾ ਕਰੋ… ਕਿਉਂਕਿ ਬੌਸ, ਬੌਸ ਹੁੰਦਾ ਹੈ।’

 

 

ਸ਼ਾਹਿਦ ਕਪੂਰ ਦੇ ਇਸ ਜਵਾਬ ਦੇ ਸਾਰੇ ਯੂਜ਼ਰਸ ਦੀਵਾਨੇ ਹੋ ਗਏ ਹਨ ਤੇ ਇਸ ਜਵਾਬ ਉੱਤੇ ਬਹੁਤ ਸਾਰੀਆਂ ਤਾਰੀਫ਼ੀ–ਟਿੱਪਣੀਆਂ ਆ ਰਹੀਆਂ ਹਨ।

 

 

ਇੱਕ ਯੂਜ਼ਰ ਨੇ ਲਿਖਿਆ – ਹਾ, ਹਾ, ਹਾ, … ਇਹ ਸਹੀ ਆਖਿਆ, ਬੌਸ ਸਦਾ ਸਹੀ ਹੁੰਦਾ ਹੈ।   ਦੂਜੇ ਨੇ ਲਿਖਿਆ – ‘ਪਿੱਠ ਪਿੱਛੇ ਬੌਸ ਦੀ ਬੁਰਾਈ ਕਰਨੀ ਤਾਂ ਬਣਦੀ ਹੈ।’

 

 

ਇੱਥੇ ਵਰਨਣਯੋਗ ਹੈ ਕਿ ਸ਼ਾਹਿਦ ਕਪੂਰ ਦੀ ਅਗਲੀ ਫ਼ਿਲਮ ‘ਜਰਸੀ’ ਹੋਵੇਗੀ, ਜਿਸ ਵਿੱਚ ਉਹ ਇੱਕ ਕ੍ਰਿਕੇਟਰ ਦਾ ਕਿਰਦਾਰ ਨਿਭਾਉਂਦੇ ਦਿਸਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:How wife could be happy during Corona Lockdown Shahid Kapoor reveals secret