ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਤਿਕ ਰੌਸ਼ਨ ਤੇ ਟਾਈਗਰ ਦੀ ਫ਼ਿਲਮ ‘ਵਾਰ’ ਨੇ ਪਹਿਲੇ ਦਿਨ ਕਮਾਏ 50 ਕਰੋੜ

ਰਿਤਿਕ ਰੌਸ਼ਨ ਤੇ ਟਾਈਗਰ ਦੀ ਫ਼ਿਲਮ ‘ਵਾਰ’ ਨੇ ਪਹਿਲੇ ਦਿਨ ਕਮਾਏ 50 ਕਰੋੜ

ਰਿਤਿਕ ਰੌਸ਼ਨ ਤੇ ਟਾਈਗਰ ਸ਼ਰਾਫ਼ ਦੀ ਫ਼ਿਲਮ ‘ਵਾਰ’ ਦੀ ਪਹਿਲੇ ਦਿਨ ਬਾਕਸ–ਆੱਫ਼ਿਸ ਕੁਲੈਕਸ਼ਨ ਸਾਹਮਣੇ ਆ ਚੁੱਕੀ ਹੈ। ਇਸ ਬਾਰੇ ਜਾਣ ਕੇ ਤੁਹਾਨੂੰ ਹੈਰਾਨੀ ੋਹਵੇਗੀ। ਫ਼ਿਲਮ ‘ਵਾਰ’ ਕੱਲ੍ਹ ਭਾਵ 2 ਅਕਤੂਬਰ ਗਾਂਧੀ ਜਯੰਤੀ ਮੌਕੇ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਤੋਂ ਬਹੁਤ ਵਧੀਆ ਰੈਸਪਾਂਸ ਮਿਲਿਆ ਹੈ। ਫ਼ਿਲਮ ਵਿਸ਼ਲੇਸ਼ਕ ਵੀ ਇਸ ਦੀ ਤਾਰੀਫ਼ ਕਰ ਰਹੇ ਹਨ।

 

 

ਬਾਕਸ ਆੱਫ਼ਿਸ ਇੰਡੀਆ ਮੁਤਾਬਕ ਫ਼ਿਲਮ ‘ਵਾਰ’ ਨੇ ਪਹਿਲੇ ਹੀ ਦਿਨ 50 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਦਰਅਸਲ, ਰਿਤਿਕ ਰੌਸ਼ਨ ਤੇ ਟਾਈਗਰ ਸ਼ਰਾਫ਼ ਦੀ ਇਸ ਐਕਸ਼ਨ ਫ਼ਿਲਮ ਨੂੰ ਵੇਖਣ ਲਈ 31–32 ਕਰੋੜ ਰੁਪਏ ਦੀ ਬੁਕਿੰਗ ਤਾਂ ਪਹਿਲਾਂ ਹੀ ਹੋ ਗਈ ਸੀ। ਦਰਸ਼ਕਾਂ ਨੇ ਛੁੱਟੀ ਦੇ ਦਿਨ ਦਾ ਫ਼ਾਇਦਾ ਲਿਆ ਤੇ ਫ਼ਿਲਮ ਨੂੰ ਵੀ ਇਹ ਮੁਨਾਫ਼ਾ ਮਿਲਿਆ।

 

 

ਫ਼ਿਲਮ ਨਿਰਦੇਸ਼ਨ ਦੀ ਗੱਲ ਕਰੀਏ, ਤਾਂ ਉਹ ਸਿਧਾਰਥ ਆਨੰਦ ਨੇ ਕੀਤਾ ਹੈ। ਜ਼ਬਰਦਸਤ ਐਕਸ਼ਨ ਨਾਲ ਭਰਪੂਰ ਫ਼ਿਲਮ ਲਗਭਗ 3,800 ਸਕ੍ਰੀਨਾਂ ਉੱਤੇ ਰਿਲੀਜ਼ ਹੋਈ ਸੀ। ਜੇ ਅਸੀਂ ਇਸ ਦੀ ਖੇਤਰੀ ਕੁਲੈਕਸ਼ਨ ਨੂੰ ਵੇਖੀਏ, ਤਾਂ ਉਹ 55 ਕਰੋੜ ਰੁਪਏ ਤੋਂ ਪਾਰ ਜਾ ਚੁੱਕਾ ਹੈ।

 

 

ਹੁਣ ਵੇਖਣਾ ਇਹ ਹੋਵੇਗਾ ਕਿ ਇਹ ਫ਼ਿਲਮ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੁੰਦੀ ਹੈ ਜਾਂ ਫਿਰ 200 ਕਰੋੜ ਰੁਪਏ ਤੱਕ ਪੁੱਜਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hritik Roshan and Tiger s film WAR earns Rs 50 Crore on first day