ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿਲਾਵਾਂ ਹੁਣ ਪੁਰਸ਼ਾਂ ਦੀ ਮੋਹਤਾਜ ਨਹੀਂ: ਹੁਮਾ ਕੁਰੈਸ਼ੀ

ਨੈੱਟਫ਼ਿਲਕਸ ਉੱਤੇ ਆਪਣੀ ਤਾਜ਼ਾ ਰਿਲੀਜ਼ ਹੋਈ ਵੈੱਬ ਸੀਰੀਜ਼ 'ਲੈਲਾ' ਲਈ ਸੁਰਖ਼ੀਆਂ ਆਈ ਹੁਮਾ ਕੁਰੈਸ਼ੀ ਦਾ ਕਹਿਣਾ ਹੈ ਕਿ ਮਹਿਲਾ ਕਿਰਦਾਰ ਹੁਣ ਪੁਰਸ਼ਾਂ ਦੇ ਮੋਹਤਾਜ ਨਹੀਂ ਰਹਿ ਗਏ ਹਨ। ਦਰਅਸਲ, ਹੁਮਾ ਨੇ ਹਾਲ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, ਮੈਨੂੰ ਨਹੀਂ ਪਤਾ। ਕਦੋਂ ਤੱਕ ਇਹ ਸਵਾਲ ਪੁੱਛਿਆ ਜਾਵੇਗਾ.. ਪਰ ਮੇਰੇ ਲਈ ਇਹ ਬਿਲਕੁਲ ਸੰਪੰਨ ਸੀ। ਮੈਨੂੰ ਲੱਗਦਾ ਹੈ ਕਿ ਹੁਣ ਬਹੁਤ ਹੋ ਗਿਆ, ਕਦੋਂ ਤੱਕ ਚਮਕਦਾ ਹੋਇਆ ਕਵਚ ਪਹਿਨਿਆ ਇੱਕ ਯੋਧਾ ਸਾਨੂੰ ਬਚਾਉਣ ਲਈ ਆਉਂਦਾ ਰਹੇਗਾ? ਕਦੋਂ ਆਪ ਆਪਣੀ ਜ਼ਿੰਦਗੀ ਦੇ ਹੀਰੋ ਬਣਾਂਗੇ?


ਦੱਸਣਯੋਗ ਹੈ ਕਿ ਇਸ ਸੀਰੀਜ਼ ਲੈਲਾ ਵਿੱਚ ਹੁਮਾ, ਸ਼ਾਲਿਨੀ ਦਾ ਕਿਰਦਾਰ ਨਿਭਾ ਰਹੀ ਹੈ ਜੋ ਆਪਣੀ ਬੇਟੀ ਲੈਲਾ ਦੀ ਤਲਾਸ਼ ਕਰ ਰਹੀ ਹੈ। 


ਹਾਲ ਵਿੱਚ ਇੱਕ ਇੰਟਰਵਿਊ ਦੌਰਾਨ ਇਸ ਸੀਰੀਜ਼ ਵਿੱਚ ਮਾਂ ਦਾ ਕਿਰਦਾਰ ਨਿਭਾਉਣ ਉੱਤੇ ਹੁਮਾ ਨੇ ਕਿਹਾ, ਆਨ ਸਕ੍ਰੀਨ ਮਾਂ ਦਾ ਕਿਰਦਾਰ ਨਿਭਾਉਣਾ ਬਹੁਤ ਮੁਸ਼ਕਲ ਸੀ। ਇੰਨਾ ਹੀ ਨਹੀਂ ਮੇਰਾ ਕਿਰਦਾਰ ਸ਼ਾਲਿਨੀ ਜੋ ਆਪਣੀ ਬੇਟੀ ਨੂੰ ਬਚਾਉਣ ਲਈ ਲੜਦੀ ਹੈ ਉਹ ਕਾਫੀ ਮੁਸ਼ਕਲ ਸੀ। ਸ਼ਾਲਿਨੀ ਬਹੁਤ ਸਟਰੋਕ ਅਤੇ ਜਜ਼ਬਾਤਾਂ ਨਾਲ ਭਰਿਆ ਹੋਇਆ ਕਿਰਦਾਰ ਹੈ। ਮੈਨੂੰ ਇਸ ਕਿਰਦਾਰ ਲਈ ਬਹੁਤ ਤਿਆਰੀ ਕਰਨੀ ਪਈ।


'ਲੈਲਾ' ਪ੍ਰਯਾਗ ਅਕਬਰ ਦੀ ਕਿਤਾਬ ਉੱਤੇ ਆਧਾਰਤ ਹੈ। ਦੱਸਣਯੋਗ ਹੈ ਕਿ ਇਸ ਸੀਰੀਜ਼ ਤੋਂ ਪਹਿਲਾਂ ਹੂਮਾ ਬਾਲੀਵੁੱਡ ਫ਼ਿਲਮ 'ਦੁਬਾਰਾ' ਵਿੱਚ ਨਜ਼ਰ ਆਈ ਸੀ। ਇਹ ਸਾਲ 2017 ਵਿੱਚ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਬਾਲੀਵੁੱਡ ਫ਼ਿਲਮਾਂ ਤੋਂ ਦੂਰ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:huma qureshi says woman now days are not depending on man