ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮ ਹੀਰੋਇਨਾਂ ਵਾਂਗ ਨਹੀਂ ਹਾਂ ਮੈਂ : ਵਿਦਿਆ ਬਾਲਨ

ਅਦਾਕਾਰਾ ਵਿਦਿਆ ਬਾਲਨ ਆਪਣੇ ਹੁਣ ਤੱਕ ਦੇ ਕਰੀਅਰ ਦੌਰਾਨ ਕਦੇ ਕਿਸੇ ਨਿਯਮ ਨਾਲ ਬੱਝੀ ਨਹੀਂ ਰਹੀ। ਨਾ ਤਾਂ ਉਸ ਨੇ ਰਵਾਇਤੀ ਪੈਮਾਨਿਆਂ ਦੇ ਹਿਸਾਬ ਨਾਲ ਕੱਪੜੇ ਚੁਣੇ ਅਤੇ ਨਾ ਹੀ ਉਸ ਨੇ ਫ਼ਿਲਮਾਂ ਦੀ ਚੋਣ ਕੀਤੀ। ਹਾਲਾਂਕਿ, ਉਸ ਦਾ ਮੰਨਣਾ ਹੈ ਕਿ ਇੱਕ ਸਮਾਂ ਸੀ ਜਦੋਂ ਉਹ ਮਾਪਦੰਡ ਨੂੰ ਪੂਰਾ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੀ ਸੀ। 

 

ਵਿਦਿਆ ਦਾ ਮੰਨਣਾ ਹੈ ਕਿ ਬਾਲੀਵੁਡ ਜਿਸ ਮਿਜਾਜ਼ ਦੀ ਇੰਡਸਟਰੀ ਹੈ, ਇਥੇ ਅਦਾਕਾਰਾਂ ਦਾ ਆਪਣੀਆਂ ਸ਼ਰਤਾਂ ਉੱਤੇ ਰਹਿਣਾ ਬਹੁਤ ਮੁਸ਼ਕਲ ਹੈ।

 

ਲੋਕ ਮੈਨੂੰ ਕਹਿੰਦੇ ਰਹਿੰਦੇ ਹਨ ਕਿ ਮੈਂ ਦੂਜੀਆਂ ਹੀਰੋਇਨਾਂ ਤੋਂ ਵੱਖ ਹਾਂ। ਹਾਂ, ਇਹ ਸੱਚ ਹੈ। ਮੇਰਾ ਸਰੀਰ ਬਾਲੀਵੁੱਡ ਦੀਆਂ ਬਾਕੀ ਨਾਇਕਾਂ ਦੀ ਤਰ੍ਹਾਂ ਨਹੀਂ ਹੈ, ਨਾ ਹੀ ਮੈਂ ਉਨ੍ਹਾਂ ਵਾਂਗ ਪਹਿਰਾਵਾ ਪਹਿਨਦੀ ਹਾਂ ਪਰ ਇਸ ਨਾਲ ਮੇਰੇ ਅਦਾਕਾਰਾ ਬਣਨ ਦੇ ਮੇਰੇ ਸੁਪਨੇ 'ਤੇ ਕੋਈ ਅਸਰ ਨਹੀਂ ਪਿਆ।


ਉਹ ਕਹਿੰਦੀ ਹੈ ਕਿ ਹਾਂ, ਇਕ ਸਮਾਂ ਸੀ ਜਦੋਂ ਮੈਂ ਸਾਰਿਆਂ ਦੀਆਂ ਨਜ਼ਰਾਂ ਵਿੱਚ ਉਤਰਨ ਦੀ ਕੋਸ਼ਿਸ਼ ਕਰ ਰਹੀ ਸੀ। ਮੇਰੇ ਲਈ ਇਹ ਮੁਸ਼ਕਲ ਸੀ, ਕਿਉਂਕਿ ਲੋਕ ਹਮੇਸ਼ਾ ਮੇਰੇ ਉੱਤੇ ਨਜ਼ਰ ਰੱਖਦੇ ਸਨ। ਇਹ ਇਕ ਜਿਹੀ ਪ੍ਰਕਿਰਿਆ ਸੀ ਜਿਸ ਨੂੰ ਜਾਰੀ ਰੱਖਣਾ ਸੀ। ਬਾਅਦ ਵਿਚ ਮੈਨੂੰ ਅਹਿਸਾਸ ਹੋਇਆ ਕਿ ਆਪਣੇ ਆਪ ਨੂੰ ਪਿਆਰ ਕਰਨਾ ਅਤੇ ਸਵੀਕਾਰ ਕਰਨਾ ਬਹੁਤ ਜ਼ਰੂਰੀ ਹੈ। ਹਾਲਾਂਕਿ ਇਹ ਸੌਖਾ ਨਹੀਂ ਸੀ।


ਫ਼ਿਲਮ 'ਮਿਸ਼ਨ ਮੰਗਲ' ਦੀ ਸਫ਼ਲਤਾ ਤੋਂ ਉਤਸ਼ਾਹਤ, 40 ਸਾਲਾ ਵਿਦਿਆ ਹੁਣ ਇੱਕ ਅਜਿਹੇ ਪੜਾਅ 'ਤੇ ਪਹੁੰਚ ਗਈ ਹੈ, ਜਿੱਥੇ ਉਹ ਆਪਣੇ ਆਪ ਤੋਂ ਸੰਤੁਸ਼ਟ ਹੈ। ਉਹ ਕਹਿੰਦੀ ਹੈ ਕਿ ਮੈਨੂੰ ਲੱਗਦਾ ਹੈ ਕਿ ਕਰੀਬ ਸੱਤ-ਅੱਠ ਸਾਲ ਪਹਿਲਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਕਮਰੇ ਵਿੱਚ ਮੌਜੂਦ ਹਰ ਵਿਅਕਤੀ ਦੀ ਨਜ਼ਰ ਵਿੱਚ ਠੀਕ ਨਹੀਂ ਹੋ ਸਕਦੀ। 

 

ਭਾਵੇਂ ਮੈਂ ਕਿੰਨੀ ਵੀ ਕੋਸ਼ਿਸ਼ ਕਰਾਂ। ਜਿੰਨੀ ਮੈਂ ਇਸ ਲਈ ਕੋਸ਼ਿਸ਼ ਕਰਾਂਗੀ, ਉਨੀ ਹੀ ਮੈਨੂੰ ਜ਼ਿਆਦਾ ਨਿਰਾਸ਼ਾ ਹੱਥ ਲੱਗੇਗੀ। ਇਹ ਨਿਰਾਸ਼ਾ ਹੌਲੀ-ਹੌਲੀ ਵਧੇਦੀ ਜਾਵੇਗੀ। ਇਹ ਅਹਿਸਾਸ ਮੈਨੂੰ ਅਚਾਨਕ ਨਹੀਂ ਹੋਇਆ। ਲੰਬੇ ਸਮੇਂ ਬਾਅਦ ਹੋਇਆ। ਹੁਣ ਮੈਂ ਜਿਵੇਂ ਹਾਂ ਉਸੇ ਰੂਪ ਵਿੱਚ ਖ਼ੁਦ ਨੂੰ ਸਵੀਕਾਰ ਕਰਦੀ ਹਾਂ ਅਤੇ ਇਹੀ ਕਾਰਨ ਹੈ ਕਿ ਹੁਣ ਮੈਂ ਆਪਣੇ ਆਪ ਤੋਂ ਖੁਸ਼ ਹਾਂ।    

      
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I am not like common heroines: Vidya Balan