ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਂ ਮੋਦੀ ਦੇ ਜੀਵਨ ’ਤੇ ਬਣ ਰਹੀ ਫ਼ਿਲਮ ਲਈ ਕੋਈ ਗੀਤ ਨਹੀਂ ਲਿਖਿਆ: ਜਾਵੇਦ ਅਖ਼ਤਰ

ਮੈਂ ਮੋਦੀ ਦੇ ਜੀਵਨ ’ਤੇ ਬਣ ਰਹੀ ਫ਼ਿਲਮ ਲਈ ਕੋਈ ਗੀਤ ਨਹੀਂ ਲਿਖਿਆ: ਜਾਵੇਦ ਅਖ਼ਤਰ

ਬਾਲੀਵੁੱਡ ਗੀਤਕਾਰ ਤੇ ਲੇਖਕ ਜਾਵੇਦ ਅਖ਼ਤਰ ਨੇ ਅੱਜ ਆਪਣੇ ਟਵੀਟ ਰਾਹੀਂ ਇਹ ਦੱਸਿਆ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਉੱਤੇ ਬਣੀ ਫ਼ਿਲਮ ਵਿੱਚ ਕੋਈ ਗੀਤ ਨਹੀਂ ਲਿਖਿਆ ਪਰ ਇਸ ਫ਼ਿਲਮ ਦੇ ਸੱਤ ਗੀਤਕਾਰਾਂ ਵਿੱਚ ਉਨ੍ਹਾਂ ਦਾ ਨਾਂਅ ਵੀ ਸ਼ਾਮਲ ਕੀਤਾ ਗਿਆ ਹੈ। ਸ੍ਰੀ ਜਾਵੇਦ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਇਸ ਫ਼ਿਲਮ ਲਈ ਕੋਈ ਗੀਤ ਨਹੀਂ ਲਿਖਿਆ।

 

 

ਦਰਅਸਲ, ਇਸ ਫ਼ਿਲਮ ਦਾ ਟ੍ਰੇਲਰ ਵੀਰਵਾਰ ਨੂੰ ਆੱਨਲਾਈਨ ਰਿਲੀਜ਼ ਕੀਤਾ ਗਿਆ ਸੀ। ਉਸ ਵਿੱਚ ਗੀਤਕਾਰਾਂ ਦੇ ਨਾਂਅ ਵੀ ਦੱਸੇ ਗਏ ਹਨ ਤੇ ਬਾਕੀ ਦੇ ਛੇ ਗੀਤਕਾਰਾਂ ਵਿੱਚ ਪ੍ਰਸੂਨ ਜੋਸ਼ੀ, ਸਮੀਰ, ਅਭੇਂਦਰ ਕੁਮਾਰ ਉਪਾਧਿਆਇ, ਸਰਦਾਰਾ, ਪੈਰੀ ਜੀ ਤੇ ਲਵਰਾਜ ਸ਼ਾਮਲ ਹਨ।

 

 

ਅਦਾਕਾਰ ਵਿਵੇਕ ਓਬਰਾਏ ਨੇ ਇਸ ਫ਼ਿਲਮ ਦਾ ਸਕ੍ਰੀਨਪਲੇਅ ਤੇ ਡਾਇਲਾੱਗ ਵੀ ਲਿਖੇ ਹਨ। ਡਾਇਰੈਕਟਰ ਉਮੰਗ ਕੁਮਾਰ ਦਾ ਨਾਂਅ ਉਮੰਗ ਕੁਮਾਰ ਬੀ ਲਿਖਿਆ ਗਿਆ ਹੈ।

 

 

ਸ੍ਰੀ ਜਾਵੇਦ ਅਖ਼ਤਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਫ਼ਿਲਮ ਦੇ ਪੋਸਟਰ ਉੱਤੇ ਆਪਣਾ ਨਾਂਅ ਵੇਖ ਕੇ ਬਹੁਤ ਝਟਕਾ ਲੱਗਾ ਹੈ ਕਿਉਂਕਿ ਉਨ੍ਹਾਂ ਨੇ ਤਾਂ ਉਸ ਦਾ ਕੋਈ ਗੀਤ ਲਿਖਿਆ ਹੀ ਨਹੀਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I didn t write any lyrics for PM Narendra Modi says Javed Akhtar