ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿਲਮਾਂ ’ਚ ਕੰਮ ਕਰਨਾ ਕਦੇ ਬੰਦ ਨਹੀਂ ਕਰਾਂਗਾ : ਅਨੁਪਮ ਖੇਰ

ਫਿਲਮਾਂ ’ਚ ਕੰਮ ਕਰਨਾ ਕਦੇ ਬੰਦ ਨਹੀਂ ਕਰਾਂਗਾ : ਅਨੁਪਮ ਖੇਰ

ਬਾਲੀਵੁਡ ਵਿਚ 35 ਸਾਲ ਦਾ ਸਫਰ ਪੂਰਾ ਕਰ ਚੁੱਕੇ ਅਭਿਨੇਤਾ ਅਨੁਪਮ ਖੇਰ ਦਾ ਕਹਿਣਾ ਹੈ ਕਿ ਉਚਹ ਫਿਲਮਾਂ ਵਿਚ ਕੰਮ ਕਰਨਾ ਕਦੇ ਬੰਦ ਨਹੀਂ ਕਰਨਗੇ। ਅਭਿਨੇਤਾ ਨੇ ਕਿਹਾ ਕਿ ਲੰਬੀ ਪਾਰੀ ਖੇਡਣ ਲਈ ਕੰਮ ਨੂੰ ਲੈ ਕੇ ਉਤਸਾਹਿਤ ਰਹਿਣਾ ਜ਼ਰੂਰੀ ਹੈ।

 

ਖੇਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਤੁਹਾਨੂੰ ਆਪਣੇ ਕੰਮ ਨੂੰ ਲੈ ਕੇ ਉਤਸਾਹਿਤ ਹੋਣਾ ਚਾਹੀਦਾ। ਜਿਸ ਦਿਨ ਤੁਸੀਂ ‘ਬਜ਼ੁਰਗ, ਦੰਦ–ਕਥਾ, ਥੇਸਪੀਅਨ ਵਰਗੇ ਸ਼ਬਦਾਂ ਦਾ ਬੋਝ ਉਠਾਉਣ ਲੱਗਦੇ ਹਨ, ਉਦੋਂ ਤੁਹਾਡੇ ਲਈ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ। ਤੁਹਾਨੂੰ ਇਹ ਤਗਮੇ ਸੇਵਾ ਮੁਕਤੀ ਹੋਣ ਦੇ ਇਸ਼ਾਰੇ ਉਤੇ ਦਿੱਤੇ ਜਾਂਦੇ ਹਨ।

 

ਪ੍ਰੰਤੂ ਮੈਂ ਅਗਲੇ 50 ਸਾਲ ਤੱਕ ਵੀ ਇਸ ਨੂੰ ਛੱਡਣ ਵਾਲਾ ਨਹੀਂ। ਖੇਰ ਨੇ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਵਨ ਡੇ ਦੇ ਟ੍ਰੇਲਰ ਲਾਂਚ ਮੌਕੇ ਉਤੇ ਇਹ ਬਿਆਨ ਦਿੱਤਾ। ਨਿਰਦੇਸ਼ਕ ਅਸ਼ੋਕ ਨੰਦਾ ਦੀ ਇਸ ਫਿਲਮ ਵਿਚ ਈਸ਼ਾ ਗੁਪਤਾ ਵੀ ਨਜ਼ਰ ਆਵੇਗੀ। ਫਿਲਮ ਇਕ ਜੂਨ ਨੂੰ ਵੱਡੇ ਪਰਦੇ ਉਤੇ ਰਿਲੀਜ਼ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:I will never stop working in movies : Anupam Kher