ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IAS ਦੀ ਇੰਟਰਵਿਊ 'ਚ ਪੁੱਛਿਆ- ਪਦਮਾਵਤ ਫਿਲਮ ਕਿਵੇਂ ਦੀ ਲੱਗੀ? ਜਾਣੋ ਜਵਾਬ

ਪਦਮਾਵਤ ਫਿਲਮ

ਯੂ.ਪੀ.ਐੱਸ.ਸੀ ਪ੍ਰੀਖਿਆ ਦੇ ਆਖਰੀ ਪੜਾਅ ਇੰਟਰਵਿਊ 'ਚ ਸਭ ਤੋਂ ਅਹਿਮ ਭੂਮਿਕਾ ਜਾਣਕਾਰੀ ਵਾਲੀ ਐਪਲੀਕੇਸ਼ਨ ਦੀ ਹੁੰਦੀ ਹੈ।  ਇਹ ਐਪਲੀਕੇਸ਼ਨ ਨੂੰ ਇੰਟਰਵਿਊ ਤੋਂ ਪਹਿਲਾਂ ਸਾਰੇ ਉਮੀਦਵਾਰਾਂ ਦੁਆਰਾ ਭਰਿਆ ਜਾਂਦਾ ਹੈ। ਇਸ 'ਚ ਤੁਹਾਡੇ ਅਕਾਦਮਿਕ 'ਤੇ ਨਿੱਜੀ ਪਿਛੋਕੜ, ਤੁਹਾਡੀ ਪਸੰਦ, ਨਾਪਸੰਦ, ਸ਼ੌਂਕਾਂ ਅਤੇ ਸਮੁੱਚੀ ਸ਼ਖਸੀਅਤ ਬਾਰੇ ਜਾਣਕਾਰੀ ਸ਼ਾਮਲ ਕੀਤੀ ਜਾਂਦੀ ਹੈ। ਇੰਟਰਵਿਊ ਦੇ ਦੌਰਾਨ ਇਸ ਦੀ ਇੱਕ ਕਾਪੀ ਪੈਨਲ ਦੇ ਮੈਂਬਰਾਂ ਕੋਲ ਹੁੰਦੀ ਹੈ। ਇੰਟਰਵਿਊ ਵਿਚਲੇ ਬਹੁਤੇ ਸਵਾਲ ਸਿਰਫ ਤੁਹਾਡੇ ਦੁਆਰਾ ਦਿੱਤੀ ਇਸ ਜਾਣਕਾਰੀ ਆਲੇ-ਦੁਆਲੇ ਹੀ ਪੁੱਛੇ ਜਾਂਦੇ ਹਨ।

 

ਸਿਵਲ ਸੇਵਾਵਾਂ ਦੀ ਇੰਟਰਵਿਊ ਦੌਰਾਨ ਇੱਕ ਉਮੀਦਵਾਰ ਨੂੰ ਪੁੱਛਿਆ ਗਿਆ - 'ਤੁਹਾਨੂੰ ਪਦਮਾਵਤ ਫਿਲਮ ਕਿਵੇਂ ਦੀ ਲੱਗੀ?'

 

ਇਹ ਇੰਟਰਵਿਊ ਉੱਤਰ ਪ੍ਰਦੇਸ਼ ਦੇ ਜੌਨਪੁਰ ਨਿਵਾਸੀ ਸੂਰਜ ਕੁਮਾਰ ਦੀ ਸੀ।  ਜਿਨ੍ਹਾਂ ਨੇ ਯੂ.ਪੀਐੱਸ.ਸੀ ਪ੍ਰੀਖਿਆ 2017 'ਚ 117 ਵਾਂ ਨੰਬਰ ਹਾਸਿਲ ਕੀਤਾ ਸੀ।  ਸੂਰਜ ਨੇ ਆਪਣੇ ਐਪਲੀਕੇਸ਼ਨ 'ਚ ਲਿਖਿਆ - ਉਹ ਫਿਲਮਾਂ ਦੇਖਣ ਦਾ ਜਨੂੰਨ ਰੱਖਦਾ ਹੈ। 

 

ਬਾਕੀ ਇੰਟਰਵਿਊ ਪੜ੍ਹੋ - ਸੂਰਜ ਦੀ ਜ਼ੁਬਾਨੀ ...

 

ਮੈਨੂੰ ਪੁੱਛਿਆ ਗਿਆ- 'ਆਖਰੀ ਫਿਲਮ ਕਿਹੜੀ ਦੇਖੀ ਸੀ?' ਮੈਂ ਉੱਤਰ ਦਿੱਤਾ - ਪਦਮਾਵਤ ,ਇਸ ਲਈ ਮੈਂਨੂੰ ਪਦਮਾਵਤ ਦੀ ਇਕ ਕ੍ਰਿਟੀਕਲ ਰਿਵਿਊ ਪੁੱਛਿਆ ਗਿਆ। ਪਦਮਾਵਤ ਫਿਲਮ ਕਿਵੇਂ ਦੀ ਲੱਗੀ? ਮੈਂ ਜਵਾਬ ਦਿੱਤਾ ਕਿ ਫਿਲਮ ਦੇ ਟੈਕਨੀਕਲ ਹਿੱਸੇ, ਪੁਸ਼ਾਕ, ਡਿਜਾਈਨ ਸੈੱਟ, ਬਹੁਤ ਹੀ ਸ਼ਾਨਦਾਰ ਸਨ. ਪਰ ਕਹਾਣੀ ਥੋੜ੍ਹੀ ਵੱਖਰੀ ਹੋ ਸਕਦੀ ਸੀ।

 

sooraj kumar

 

... ਫਿਰ ਮੈਨੂੰ ਪੁੱਛਿਆ ਗਿਆ ਕਿ ਫਿਲਮ ਦੀ ਕਹਾਣੀ 'ਚ ਕੀ ਗਲਤ ਸੀ?


ਮੈਂ ਜਵਾਬ ਦਿੱਤਾ ਕਿ ਫਿਲਮ ਨੇ ਇਤਿਹਾਸਕ ਤੱਥਾਂ ਦੀ ਪਰਵਾਹ ਨਹੀਂ ਕੀਤੀ। ਇਹ ਮਲਿਕ ਮੁਹੰਮਦ ਜੈਸੀ ਦੁਆਰਾ ਲਿਖੇ ਗਏ ਪਦਮਾਵ ਤੋਂ ਵੱਖਰੀ ਸੀ। ਅਤੇ ਫਿਰ ਜਦੋਂ ਇਤਿਹਾਸਕ ਤੱਥਾਂ ਨੂੰ ਹਿਲਾਇਆ ਗਇਆ ਹੈ ਤਾਂ ਇਸਦਾ ਨਾਂ ਇਹ ਨਹੀਂ ਸੀ ਹੋਣਾ ਚਾਹੀਦਾ। ਨਾਮ ਦੂਜਾ ਰੱਖਿਆ ਜਾ ਸਕਦਾ ਸੀ. ਕਹਾਣੀ ਸਾਰਿਆਂ ਨੂੰ ਪਤਾ ਸੀ ਪਰ ਉਹ ਕੇਵਲ ਲੰਮੀ ਖਿੱਚ ਦਿੱਤੀ ਗਈ।

ਆਪਣੇ ਜਵਾਬ ਦੇ ਅੰਤ 'ਚ ਮੈਂ ਕਿਹਾ- ਇਸ ਫ਼ਿਲਮ 'ਚ ਕਲਾ ਅਤੇ ਡਿਜ਼ਾਈਨ ਦੀ ਕੰਮ ਬਹੁਤ ਚੰਗਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IAS interview: Question asked about Deepika Padukone film Padmaavat in upsc civil services interview