ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

90 ’ਚ ਹੁੰਦਾ ਸੋਸ਼ਲ ਮੀਡੀਆ ਤਾਂ ਕਈਆਂ ਦੇ ਖੁੱਲ੍ਹ ਜਾਂਦੇ ਭੇਤ: ਰਵੀਨਾ ਟੰਡਨ

ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਦਾ ਕਹਿਣਾ ਹੈ ਕਿ ਜੇਕਰ 90 ਦੇ ਦਹਾਕੇ ਚ ਸੋਸ਼ਲ ਮੀਡੀਆ ਹੁੰਦਾ ਤਾਂ ਬਹੁਤ ਸਾਰੇ ਲੋਕਾਂ ਦੇ ਭੇਤ ਸਾਹਮਣੇ ਆ ਜਾਂਦੇ। ਰਵੀਨਾ ਟੰਡਨ 90 ਦੇ ਦਹਾਕੇ ਚ ਬਾਲੀਵੁੱਡ ਇੰਡਸਟਰੀ ਦੀ ਮੁੱਖ ਅਦਾਕਾਰਾ ਸਨ। ਉਨ੍ਹਾਂ ਨੇ ਉਸ ਸਮੇਂ ਦੇ ਚੋਟੀ ਦੇ ਅਦਾਕਾਰਾਂ ਨਾਲ ਕੰਮ ਕੀਤਾ ਸੀ।

 

 

 

ਰਵੀਨਾ ਨੇ ਹਾਲ ਹੀ ਚ ਇਕ ਚੈਟ ਸ਼ੋਅ ਚ ਹਿੱਸਾ ਲਿਆ ਤੇ ਇਸ ਦੌਰਾਨ ਸੋਸ਼ਲ ਮੀਡੀਆ ਕਾਰਨ ਸਮਾਜ ਚ ਆਈ ਤਬਦੀਲੀ ਬਾਰੇ ਆਪਣੀ ਰਾਏ ਜ਼ਾਹਰ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਸਰਗਰਮ ਹੋਣ ਕਾਰਨ ਬਾਲੀਵੁੱਡ ਚ ਕਿਹੜੀਆਂ ਤਬਦੀਲੀਆਂ ਵੇਖੀਆਂ ਜਾ ਰਹੀਆਂ ਹਨ, ਇਸ ਬਾਰੇ ਆਪਣੀ ਫੀਡਬੈਕ ਵੀ ਦਿੱਤਾ।

 

ਰਵੀਨਾ ਨੇ ਕਿਹਾ ਕਿ 90 ਦੇ ਦਹਾਕੇ ਦੀ ਸਭ ਤੋਂ ਦੁਖਦਾਈ ਗੱਲ ਇਹ ਸੀ ਕਿ ਕੋਈ ਸੋਸ਼ਲ ਮੀਡੀਆ ਨਹੀਂ ਸੀ। ਉਸ ਸਮੇਂ ਪਾਠਕ ਅਖਬਾਰ ਅਤੇ ਰਸਾਲੇ ਚ ਜੋ ਵੀ ਪ੍ਰਕਾਸ਼ਤ ਹੁੰਦੇ ਸਨ ਉਸ ਤੇ ਵਿਸ਼ਵਾਸ ਕਰਦੇ ਸਨ। ਕਿਸੇ ਨੂੰ ਵੀ ਆਪਣੀ ਰਾਏ ਜ਼ਾਹਰ ਕਰਨ ਦਾ ਕੋਈ ਸਾਧਨ ਨਹੀਂ ਸੀ।

 

ਉਨ੍ਹਾਂ ਕਿਹਾ ਕਿ ਲੋਕ ਵਿਸ਼ਵਾਸ ਕਰਦੇ ਸਨ ਕਿ ਅਖਬਾਰ ਚ ਕੀ ਲਿਖਿਆ ਗਿਆ। ਜੇ 90 ਦੇ ਦਹਾਕੇ ਚ ਸੋਸ਼ਲ ਮੀਡੀਆ ਹੁੰਦਾ ਤਾਂ ਬਹੁਤ ਸਾਰੇ ਲੋਕਾਂ ਦਾ ਪਰਦਾਫਾਸ਼ ਹੋ ਜਾਂਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If In 90 Time Period There Would Be Social Media Then Lot Of People Got Exposed: Raveena Tandon