ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰਾਟ-ਅਨੁਸ਼ਕਾ ਦਾ ਬੱਚਾ ਹੋਣ ਤੋਂ ਬਾਅਦ ਮੀਡੀਆ ਤੈਮੂਰ ਨੂੰ ਭੁੱਲ ਜਾਵੇਗੀ : ਸ਼ਰਮਿਲਾ ਟੈਗੋਰ

1 / 2ਵਿਰਾਟ-ਅਨੁਸ਼ਕਾ ਦਾ ਬੱਚਾ ਹੋਣ ਤੋਂ ਬਾਅਦ ਮੀਡੀਆ ਤੈਮੂਰ ਨੂੰ ਭੁੱਲ ਜਾਵੇਗੀ : ਸ਼ਰਮਿਲਾ

2 / 2ਵਿਰਾਟ-ਅਨੁਸ਼ਕਾ ਦਾ ਬੱਚਾ ਹੋਣ ਤੋਂ ਬਾਅਦ ਮੀਡੀਆ ਤੈਮੂਰ ਨੂੰ ਭੁੱਲ ਜਾਵੇਗੀ : ਸ਼ਰਮਿਲਾ

PreviousNext

ਅਦਾਕਾਰ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਦਾ ਬੇਟਾ ਤੈਮੂਲ ਅੱਜ ਸੱਭ ਤੋਂ ਵੱਧ ਚਰਚਾ 'ਚ ਰਹਿਣ ਵਾਲਾ ਸਟਾਰ ਕਿਡ ਹੈ। ਤੈਮੂਰ ਆਪਣੇ ਜਨਮ ਤੋਂ ਬਾਅਦ ਲਗਾਤਾਰ ਲਾਈਮਲਾਈਟ 'ਚ ਬਣਿਆ ਹੋਇਆ ਹੈ। ਦੇਸ਼ ਹੋਵੇ ਜਾਂ ਵਿਦੇਸ਼, ਹਰ ਥਾਂ ਤੈਮੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿੰਦੀਆਂ ਹਨ। ਅੱਜ ਤੈਮੂਰ ਦਾ ਸੋਸ਼ਲ ਮੀਡੀਆ 'ਤੇ ਆਪਣਾ ਫੈਨ ਪੇਜ਼ ਵੀ ਬਣ ਚੁੱਕਾ ਹੈ।
 

ਹਾਲ ਹੀ 'ਚ ਤੈਮੂਰ ਦੀ ਦਾਦੀ ਅਤੇ ਅਦਾਕਾਰਾ ਸ਼ਰਮਿਲਾ ਟੈਗੋਰ, ਕਰੀਨਾ ਕਪੂਰ ਦੇ ਸ਼ੋਅ 'ਚ ਪੁੱਜੀ ਸੀ। ਇਸ ਸ਼ੋਅ ਦੌਰਾਨ ਸ਼ਰਮਿਲਾ ਟੈਗੋਰ ਨੇ ਇਸ ਬਾਰੇ ਗੱਲ ਕੀਤੀ ਕਿ ਕਿਵੇਂ ਸੋਸ਼ਲ ਮੀਡੀਆ ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਕਿਸ ਤਰ੍ਹਾਂ ਇਸ ਦਾ ਬੱਚਿਆਂ 'ਤੇ ਪ੍ਰਭਾਅ ਪਵੇਗਾ ਅਤੇ ਉਨ੍ਹਾਂ ਦੇ ਮਾਪਿਆਂ ਦਾ ਇਸ 'ਤੇ ਕੋਈ ਕੰਟਰੋਲ ਨਹੀਂ ਹੋਵੇਗਾ।
 

ਸ਼ਰਮਿਲਾ ਨੇ ਕਿਹਾ, "ਹਾਲੇ ਤੈਮੂਰ ਛੋਟਾ ਹੈ। ਜਦੋਂ ਉਹ ਵੱਡਾ ਹੋਵੇਗਾ ਤਾਂ ਇਸ ਤੋਂ ਉਸ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਉਹ ਵੱਡਾ ਹੋਵੇਗਾ ਤਾਂ ਉਸ ਨੂੰ ਸੋਸ਼ਲ ਮੀਡੀਆ ਦੀ ਜਾਣਕਾਰੀ ਹੋਵੇਗੀ। ਜਦੋਂ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਬੱਚਾ ਹੋਵੇਗਾ ਤਾਂ ਹੋ ਸਕਦਾ ਹੈ ਕਿ ਤੈਮੂਰ ਨੂੰ ਨਜ਼ਰਅੰਦਾਜ ਕਰ ਦਿੱਤਾ ਜਾਵੇਗਾ।"
 

ਸ਼ਰਮਿਲਾ ਨੇ ਕਿਹਾ, "ਜੇ 7-8 ਸਾਲ ਦੀ ਉਮਰ ਤੱਕ ਮੀਡੀਆ ਵੱਲੋਂ ਉਸ ਨੂੰ ਫਾਲੋ ਕੀਤਾ ਜਾਂਦਾ ਹੈ ਅਤੇ ਫਿਰ ਛੱਡ ਦਿੱਤਾ ਜਾਂਦਾ ਹੈ ਤਾਂ ਉਸ 'ਤੇ ਫਰਕ ਪਵੇਗਾ। ਮਾਪਿਆਂ ਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ। ਮੈਂ ਦਾਦੀ ਹੋਣ ਕਰ ਕੇ ਉਸ ਨੂੰ ਇਹ ਗੱਲਾਂ ਦੱਸ ਸਕਦੀ ਹਾਂ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:if virat kohli and anushka sharma have a kid media will forget taimur ali khan thinks sharmila tagore