ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਕੋਲ ਵੇਖੇ ਗਏ ਕਈ ਭਾਰਤੀ ਤੇ ਪਾਕਿ ਫ਼ੌਜੀ ਹੱਸਦੇ-ਖੇਡਦੇ...

ਲੁਧਿਆਣਾ ਕੋਲ ਵੇਖੇ ਗਏ ਕਈ ਭਾਰਤੀ ਤੇ ਪਾਕਿ ਫ਼ੌਜੀ ਹੱਸਦੇ-ਖੇਡਦੇ...

ਆਮ ਤੌਰ `ਤੇ ਸਰਹੱਦ `ਤੇ ਭਾਰਤ ਤੇ ਪਾਕਿਸਤਾਨੀ ਫ਼ੌਜੀ ਜਵਾਨਾਂ ਵਿਚਾਲੇ ਮਾਹੌਲ ਤਣਾਅਪੂਰਨ ਹੁੰਦਾ ਹੈ। ਅੰਮ੍ਰਿਤਸਰ ਲਾਗਲੇ ਅਟਾਰੀ ਬਾਰਡਰ ਅਤੇ ਹੋਰ ਸਰਹੱਦਾਂ `ਤੇ ਵੀ ਭਾਰਤੀ ਫ਼ੌਜੀ ਜਵਾਨਾਂ ਤੇ ਪਾਕਿਸਤਾਨੀ ਰੇਂਜਰਾਂ ਵਿਚਾਲੇ ਕੋਈ ਬਹੁਤੇ ਵਧੀਆ ਸਬੰਧ ਨਹੀਂ ਰਹਿੰਦੇ ਪਰ ਇਸ ਵੇਲੇ ਲੁਧਿਆਣਾ ਲਾਗਲੇ ਪਿੰਡ ਬੱਲੋਵਾਲ `ਚ ਤੁਹਾਨੂੰ ਪਾਕਿਸਤਾਨੀ ਤੇ ਭਾਰਤੀ ਫ਼ੌਜੀ ਇਕੱਠੇ ਘੁੰਮਦੇ ਤੇ ਹੱਸਦੇ-ਖੇਡਦੇ ਵਿਖਾਈ ਦੇ ਜਾਣਗੇ।


ਦਰਅਸਲ, ਅਗਲੇ ਕੁਝ ਦਿਨ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ਼ ਦੀ ਨਵੀਂ ਫਿ਼ਲਮ ‘ਭਾਰਤ` ਦੀ ਸ਼ੂਟਿੰਗ ਚੱਲ ਰਹੀ ਹੈ। ਇਹ ਫਿ਼ਲਮ ਦੇਸ਼ ਦੀ ਵੰਡ ਨਾਲ ਸਬੰਧਤ ਦਰਦਨਾਕ ਘਟਨਾਵਾਂ `ਤੇ ਆਧਾਰਤ ਹੈ ਤੇ ਇਸ ਫਿ਼ਲਮ ਨੇ ਸਾਲ 2019 `ਚ ਈਦ ਮੌਕੇ ਰਿਲੀਜ਼ ਹੋਣਾ ਹੈ।


ਦੈਜਾ ਦੇ ਦਿਲਬਾਗ਼ ਦਾਨਿਸ਼ ਦੀ ਰਿਪੋਰਟ ਮੁਤਾਬਕ ਪਿੰਡ ਬੱਲੋਵਾਲ ਕੋਲ ਵਾਘਾ ਬਾਰਡਰ ਜਿਹਾ ਸੈੱਟ ਤਿਆਰ ਕੀਤਾ ਗਿਆ ਹੈ ਤੇ ਦੋਵੇਂ ਦੇਸ਼ਾਂ ਦੇ ਫ਼ੌਜੀ ਜਵਾਨਾਂ ਦੀ ਭੂਮਿਕਾ ਨਿਭਾ ਰਹੇ ਅਦਾਕਾਰ ਇੱਕ-ਦੂਜੇ ਦੀਆਂ ਬਾਹਾਂ `ਚ ਬਾਹਾਂ ਪਾ ਕੇ ਘੁੰਮਦੇ ਵਿਖਾਈ ਦੇ ਰਹੇ ਹਨ। ਇੱਥੇ ਫ਼ੌਜ ਦੇ ਕੁਝ ਦ੍ਰਿਸ਼ ਅਤੇ ਬਾਰਡਰ ਦੇ ਸੀਨ ਫਿ਼ਲਮਾਏ ਜਾ ਰਹੇ ਹਨ।


ਸ਼ੂਟਿੰਗ ਇੱਥੇ ਐਤਵਾਰ ਦੁਪਹਿਰ 12 ਵਜੇ ਸ਼ੁਰੂ ਹੋਈ, ਜੋ ਦੇਰ ਸ਼ਾਮ ਤੱਕ ਚੱਲੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India and Pak soldiers found together near Ldh