ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸ਼ਹੂਰ ਫੈਸ਼ਨ ਡਿਜ਼ਾਈਨਰ ਵੈਂਡੇਲ ਰੋਡ੍ਰਿਗਜ਼ ਦਾ ਦੇਹਾਂਤ

ਮਸ਼ਹੂਰ ਫੈਸ਼ਨ ਡਿਜ਼ਾਈਨਰ ਵੈਂਡੇਲ ਰੋਡ੍ਰਿਗਜ਼ ਦਾ ਗੋਆ 'ਚ ਦੇਹਾਂਤ ਹੋ ਗਿਆ। ਉਹ 59 ਸਾਲ ਦੇ ਸਨ। ਵੈਂਡੇਲ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਗੋਆ ਸਥਿੱਤ ਘਰ 'ਚੋਂ ਮਿਲੀ। ਉਹ ਇੱਕ ਫੈਸ਼ਨ ਡਿਜ਼ਾਈਨਰ ਹੋਣ ਦੇ ਨਾਲ-ਨਾਲ ਲੇਖਕ, ਵਾਤਾਵਰਣ ਸਮਾਜਸੇਵੀ ਅਤੇ ਸਮਲਿੰਗੀ ਅਧਿਕਾਰਾਂ ਲਈ ਆਵਾਜ਼ ਚੁੱਕਣ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਨੂੰ ਪਦਮਸ੍ਰੀ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਦੀ ਪਛਾਣ ਇੱਕ ਅਜਿਹੇ ਡਿਜ਼ਾਈਨਰ ਵਜੋਂ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਆਪਣੇ ਡਿਜ਼ਾਇਨਾਂ ਰਾਹੀਂ ਗੋਆ ਦੇ ਰਵਾਇਤੀ ਪਹਿਰਾਵੇ ਨੂੰ ਕੌਮਾਂਤਰੀ ਪਛਾਣ ਦਿਵਾਈ।

 

 

ਵੈਂਡੇਲ ਰੋਡ੍ਰਿਗਜ਼ ਫੈਸ਼ਨ ਦੀ ਦੁਨੀਆਂ ਦਾ ਇੱਕ ਮਸ਼ਹੂਰ ਨਾਮ ਸਨ। ਮੁੰਬਈ 'ਚ ਜਨਮੇ ਵੈਂਡੇਲ ਨੇ 1986 ਤੋਂ 1988 ਤੱਕ ਅਮਰੀਕਾ ਅਤੇ ਫਰਾਂਸ ਵਿੱਚ ਫੈਸ਼ਨ ਡਿਜ਼ਾਈਨਿੰਗ ਦੀ ਪੜ੍ਹਾਈ ਕੀਤੀ। ਉਨ੍ਹਾਂ ਨੂੰ ਭਾਰਤ 'ਚ 'ਰਿਜੋਰਟ ਵੇਅਰ' ਨੂੰ ਮਸ਼ਹੂਰ ਬਣਾਉਣਾ ਦਾ ਸਿਹਰਾ ਵੀ ਜਾਂਦਾ ਹੈ। ਫੈਸ਼ਨ ਇੰਡਸਟਰੀ ਵੀ ਵੈਂਡਲ ਰੋਡ੍ਰਿਗਜ਼ ਦੀ ਮੌਤ ਤੋਂ ਸਦਮੇ 'ਚ ਹੈ।

 


 

ਉਨ੍ਹਾਂ ਨੇ ਆਪਣੇ ਸ਼ੋਅ ਰਾਹੀਂ ਬਹੁਤ ਸਾਰੇ ਮਾਡਲਾਂ ਨੂੰ ਮੌਕਾ ਦਿੱਤਾ ਅਤੇ ਉਨ੍ਹਾਂ ਦਾ ਕਰੀਅਰ ਬਣਾਉਣ ਵਿੱਚ ਮਦਦ ਕੀਤੀ। ਕਈ ਜਾਣੀਆਂ-ਪਛਾਣੀਆਂ ਸ਼ਖਸੀਅਤਾਂ ਨੇ ਰੋਡ੍ਰਿਗਜ਼ ਦੀ ਮੌਤ 'ਤੇ ਟਵੀਟ ਕੀਤਾ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੈਂਡੇਲ ਰੋਡ੍ਰਿਗਜ਼ ਦੇ ਦੇਹਾਂਤ 'ਤੇ ਟਵੀਟ ਕਰਦਿਆਂ ਲਿਖਿਆ, "ਮੈਂ ਵੈਂਡੇਲ ਰੋਡ੍ਰਿਗਜ਼ ਦੀ ਮੌਤ ਨਾਲ ਸਦਮੇ 'ਚ ਹਾਂ। ਉਹ ਇੱਕ ਮਸ਼ਹੂਰ ਫੈਸ਼ਨ ਡਿਜ਼ਾਈਨਰ ਸਨ। ਮੈਂ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨਾਲ ਹਾਂ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian designer Wendell Rodricks passes away at his goa home