ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਨੀ ਹਿੰਦੁਸਤਾਨੀ ਨੇ ਜਿੱਤੀ ਇੰਡੀਅਨ ਆਈਡਲ 11 ਦੀ ਟਰਾਫੀ

1 / 2ਸੰਨੀ ਹਿੰਦੁਸਤਾਨੀ ਨੇ ਜਿੱਤੀ ਇੰਡੀਅਨ ਆਈਡਲ 11 ਦੀ ਟਰਾਫੀ

2 / 2ਸੰਨੀ ਹਿੰਦੁਸਤਾਨੀ ਨੇ ਜਿੱਤੀ ਇੰਡੀਅਨ ਆਈਡਲ 11 ਦੀ ਟਰਾਫੀ

PreviousNext

ਇੰਡੀਅਨ ਆਈਡਲ 11 ਦਾ ਸ਼ਾਨਦਾਰ ਫਾਈਨਲ ਅੱਜ ਵੇਖਣ ਨੂੰ ਮਿਲਿਆ। ਪਿਛਲੇ ਸਾਲ ਅਕਤੂਬਰ ਵਿੱਚ ਸ਼ੁਰੂ ਹੋਇਆ ਇਹ ਸ਼ੋਅ ਅੱਜ ਖ਼ਤਮ ਹੋ ਗਿਆ। 5 ਮੁਕਾਬਲੇਬਾਜ਼ ਗ੍ਰੈਂਡ ਫਾਈਨਲ ਵਿਖੇ ਪਹੁੰਚੇ ਸਨ ਅਤੇ ਅੱਜ ਉਨ੍ਹਾਂ ਵਿੱਚੋਂ ਸੰਨੀ ਹਿੰਦੁਸਤਾਨੀ ਨੇ ਇਸ ਸੀਜ਼ਨ ਦੀ ਟਰਾਫੀ ਜਿੱਤ ਲਈ ਹੈ। ਇਨਾਮ ਵਜੋਂ ਸੰਨੀ ਨੂੰ 25 ਲੱਖ ਰੁਪਏ ਮਿਲਣਗੇ। 

 

ਦੱਸਣਯੋਗ ਹੈ ਕਿ ਸੰਨੀ ਹਿੰਦੁਸਤਾਨੀ ਪੰਜਾਬ ਦੇ ਬਠਿੰਡਾ ਸ਼ਹਿਰ ਦਾ ਰਹਿਣ ਵਾਲਾ ਹੈ। ਸੰਨੀ ਪਹਿਲਾਂ ਬੂਟ ਪਾਲਿਸ਼ ਕਰਕੇ ਘਰ ਦਾ ਗੁਜ਼ਾਰਾ ਕਰਦਾ ਹੁੰਦਾ ਸੀ ਅਤੇ ਉਸ ਦੀ ਮਾਤਾ ਗ਼ੁਬਾਰੇ ਵੇਚਦੀ ਸੀ। ਇਹ ਵੀ ਦੱਸਣਯੋਗ ਹੈ ਕਿ ਸੰਨੀ ਨੇ ਗਾਇਕੀ ਦੀ ਕੋਈ ਵੀ ਪ੍ਰੋਫਸ਼ੈਨਲ ਸਿਖਲਾਈ ਨਹੀਂ ਲਈ ਸਗੋਂ ਸੁਣ ਸੁਣ ਕੇ ਮਿਊਜ਼ਿਕ ਸਿਖਿਆ।  

 

 

 

 

ਇਸ ਦੌਰਾਨ ਆਦਿਤਿਆ ਨਾਰਾਇਣ ਨੇ ਨੇਹਾ ਨਾਲ ਰੋਮਾਂਟਿਕ ਪੇਸ਼ਕਾਰੀ ਦੀ ਦਿੱਤੀ। ਨੇਹਾ ਕੱਕੜ ਦੀ ਅਦਾਕਾਰੀ ਨੇ ਦਰਸ਼ਕਾਂ ਦੀ ਨਜ਼ਰ ਖਿੱਚ ਲਈ। ਇੱਕ ਇੱਕ ਕਰਕੇ, ਹਰ ਕੋਈ ਆਪਣੇ ਮਸ਼ਹੂਰ ਗੀਤਾਂ 'ਤੇ ਝੂਲਣ ਲਈ ਮਜਬੂਰ ਹੋਇਆ। 

 

 

 

ਸੰਨੀ ਹਿੰਦੁਸਤਾਨੀ ਨੇ ਇਕ ਇਮੋਸ਼ਨਲ ਕਰ ਦੇਣ ਵਾਲੀ ਪਰਫਾਰਮਸ ਦਿੱਤੀ। ਪਰਫਾਰਮਸ ਦੇਣ ਤੋਂ ਬਾਅਦ, ਸੰਨੀ ਨੇ ਆਪਣੀ ਮਾਂ ਨੂੰ ਸਿੱਧਾ ਜਾ ਕੇ ਜੱਫੀ ਪਾਈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Idol 11 Finale Live update sunny hindustani rohit raut adriz ghosh ankona mukherjee himesh reshmmiya neha kakkar aditya narayan