ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੋਗਾ ਕਰਨ ’ਚ ਬਾਲੀਵੁੱਡ ਨੂੰ ਵੀ ਮਾਤ ਪਾਉਂਦੇ ਨੇ ਇਹ 6 ਹਾਲੀਵੁੱਡ ਸਿਤਾਰੇ

YOGA DAY 2019: 21 ਜੂਨ ਨੂੰ ਆਲਮੀ ਯੋਗਾ ਦਿਵਸ ਮਨਾਇਆ ਜਾਵੇਗਾ। ਇਸ ਲਈ ਹਾਲੇ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਭਾਰਤ ਹੀ ਨਹੀਂ ਪੂਰੇ ਵਿਸ਼ਵ ਦੇ ਲੋਕ ਇਸ ਚ ਵੱਡੇ ਪੱਧਰ ’ਤੇ ਹਿੱਸਾ ਲੈਣਗੇ। ਖਾਸ ਗੱਲ ਇਹ ਹੈ ਕਿ ਬਾਲੀਵੁੱਡ ਵਾਂਗ ਹਾਲੀਵੁੱਡ ਦੇ ਵੀ ਅਜਿਹੇ ਕਈ ਸਿਤਾਰੇ ਹਨ ਜਿਹੜੇ ਹਰੇਕ ਦਿਨ ਯੋਗਾ ਕਰਦੇ ਹਨ ਤੇ ਤੰਦਰੁਸਤ ਵੀ ਹਨ।

 

ਆਇਰਨ ਮੈਨ ਰਾਬਰਟ ਡਾਊਨੀ ਜੂਨੀਅਰ ਦੁਨੀਆ ਦੇ ਸਭ ਤੋਂ ਬੇਹਤਰੀਨ ਅਤੇ ਮਸ਼ਹੂਰ ਅਦਾਕਾਰਾਂ ਚੋਂ ਇਕ ਹਨ। ਸੁਪਰਹਿੱਟ ਫ਼ਿਲਮ ਆਇਰਨ ਮੈਨ ਅਤੇ ਸ਼ਰਲਾਕ ਹੋਮਸ ਕਾਰਨ ਉਹ ਪੂਰੀ ਦੁਨੀਆ ਚ ਮਸ਼ਹੂਰ ਹਨ। ਰਾਬਰਟ ਡਾਊਨੀ ਜੂਨੀਅਰ ਵੀ ਯੋਗ ਕਰਨ ਚ ਖਾਸ ਦਿਲਚਸਪੀ ਰੱਖਦੇ ਹਨ।

 

ਵਿਸ਼ਵ ਮਸ਼ੂਹਰ ਟੀਵੀ ਸੀਰੀਜ਼ ਫ਼ੈਂਡਸ ਅਤੇ ਦ ਬ੍ਰੇਕਅਪ ਵਰਗੀਆਂ ਮਸ਼ਹੂਰ ਫ਼ਿਲਮਾਂ ਚ ਆਪਣੀ ਅਦਾਕਾਰੀ ਲਈ ਚਰਚਿਤ ਅਮਰੀਕਨ ਅਦਾਕਾਰਾ ਜੈਨੀਫਰ ਐਨੀਸਟਨ ਵੀ ਯੋਗ ਕਰਕੇ ਆਪਣੀ ਫ਼ਿੱਟਨਸ ਨੂੰ ਸੰਭਾਲਦੀ ਹਨ।

 

ਅਮਰੀਕਾ ਦੀ ਮਸ਼ਹੂਰ ਪਾਪ ਐਂਡ ਰਾਕ ਗਾਇਕ ਮਾਇਲੀ ਸਾਇਰਸ ਵੀ ਯੋਗਾ ਕਰਦੀ ਹਨ। ਭਾਰਤੀ ਰਵਾਇਤਾਂ ਦੀ ਪ੍ਰਸ਼ੰਸਕ ਮਾਇਲੀ ਨੇ ਹਾਲ ਹੀ ਚ ਆਪਣੇ ਘਰ ’ਤੇ ਧੂਮ ਧੜਾਕੇ ਨਾਲ ਮਾਂ ਲਕਸ਼ਮੀ ਦੀ ਪੂਜਾ ਵੀ ਕਰਵਾਈ ਸੀ।

 

ਆਪਣੇ ਅਜੀਬੋਗ਼ਰੀਬ ਅੰਦਾਜ਼ ਅਤੇ ਫ਼ੈਸਨ ਲਈ ਮਸ਼ਹੂਰ ਅਮਰੀਕਨ ਗਾਇਕ ਲੇਡੀ ਗਾਗਾ ਵੀ ਇੰਡੀਅਨ ਯੋਗ ਦੀ ਬਹੁਤ ਵੱਡੀ ਫੈਨ ਹਨ। ਜਿੰਮ ਚ ਸਮਾਂ ਲਗਾਉਣ ਤੋਂ ਇਲਾਵਾ ਉਹ ਯੋਗਾ ਵੀ ਕਰਦੀ ਹਨ।

 

ਅਮਰੀਕਨ ਟੈਲੀਵਿਜ਼ਨ ਦੀ ਸਟਾਰ ਅਦਾਕਾਰਾ ਕਿਮ ਕਾਰਦਰਸ਼ਿਅਨ ਆਪਣੇ ਕਰਵੀ ਫ਼ਿਗਰ ਲਈ ਬੇਹੱਦ ਮਸ਼ਹੂਰ ਰਹਿੰਦੀ ਹਨ। ਕਿਮ ਜਿੰਮ ਦੇ ਨਾਲ-ਨਾਲ ਯੋਗਾ ਵੀ ਕਰਦੀ ਹਨ।

 

ਯੋਗਾ ਕਰਨ ’ਚ ਬਾਲੀਵੁੱਡ ਨੂੰ ਵੀ ਮਾਤ ਪਾਉਂਦੇ ਨੇ ਇਹ 6 ਹਾਲੀਵੁੱਡ ਸਿਤਾਰੇ, ਫ਼ੋਟੋਆਂ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:international yoga day 2019 these 6 hollywood celebrities always do Yoga Zen on