ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

international Yoga day 2019: ਆਲੀਆ ਭੱਟ, ਬਿਪਾਸ਼ਾ ਬਸੂ ਤੇ ਮਲਾਇਕਾ ਅਰੋੜਾ ਇੰਝ ਕਰਦੇ ਹਨ ਯੋਗਾ

ਅੰਤਰਰਾਸ਼ਟਰੀ ਯੋਗਾ ਦਿਵਸ ਹਰ ਸਾਲ 21 ਜੂਨ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਯੋਗਾ ਦਿਵਸ ਲਈ ਲੋਕਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤ ਦੇ ਹੀ ਨਹੀਂ ਬਲਕਿ ਪੂਰੇ ਦੁਨੀਆਂ ਦੇ ਲੋਕ ਇਸ ਵਿੱਚ ਹਿੱਸਾ ਲੈਣਗੇ।

 

ਬਾਲੀਵੁੱਡ ਸਿਤਾਰੇ ਵੀ ਯੋਗ ਨੂੰ ਲੈ ਕੇ ਕਾਫੀ ਜਾਗਰੂਕ ਹਨ, ਆਏ ਦਿਨ ਬਾਲੀਵੁੱਡ ਸਿਤਾਰੇ ਲੋਕਾਂ ਨੂੰ ਯੋਗ ਦੇ ਫਾਇਦੇ ਦੱਸਣ ਲਈ ਅਤੇ ਉਨ੍ਹਾਂ ਨੂੰ ਯੋਗ ਦੇ ਪ੍ਰਤੀ ਮੋਟੀਵੇਟ ਕਰਨ ਲਈ ਆਪਣੀ ਵਰਕਆਊਟ ਵੀਡੀਓ ਅਤੇ ਫ਼ੋਟੋ ਸਾਂਝੇ ਕਰਦੇ ਰਹੇ ਹਨ।

 

ਉਨ੍ਹਾਂ ਲਈ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਆਓ ਨਜ਼ਰ ਪਾਉਂਦੇ ਹਾਂ, ਸੋਸ਼ਲ ਮੀਡੀਆ ਉੱਤੇ ਕੁਝ ਵਾਇਰਲ ਫ਼ੋਟੋਆਂ ਅਤੇ ਵੀਡੀਓਜ਼ ਉੱਤੇ.....

 

ਆਲੀਆ ਭੱਟ

ਇਹ ਅਸੀਂ ਸਾਰੇ ਜਾਣਦੇ ਹਾਂ ਕਿ ਆਲੀਆ ਨੇ ਸਿਰਫ਼ ਯੋਗਾ ਰਾਹੀਂ ਬਹੁਤ ਕਿਲੋ ਭਾਰ ਘੱਟ ਕੀਤਾ। ਯੋਗ ਦੇ ਨਾਲ ਨਾਲ ਉਨ੍ਹਾਂ ਨੇ ਸਿਹਤਮੰਦ ਭੋਜਨ ਅਤੇ ਰੂਟੀਨ ਦੀ ਵੀ ਪਾਲਣਾ ਕੀਤੀ। ਆਲੀਆ ਹਫ਼ਤੇ ਵਿੱਚ ਦੋ ਵਾਰ ਅਸ਼ਟੰਗਾ ਯੋਗ ਕਰਦੀ ਹੈ। ਆਲੀਆ ਅਕਸਰ ਯੋਗ ਦੀ ਫ਼ੋਟੋਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ।

 

ਬਿਪਾਸ਼ਾ ਬਸੂ

ਫਿਟਨੇਸ ਫ੍ਰੀਕ ਬਿਪਾਸ਼ਾ ਬਸੂ ਅਕਸਰ ਆਪਣੀ ਫਿਟਨੇਸ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹਿੰਦੀ ਹੈ। ਬਿਪਾਸ਼ਾ ਨੇ ਆਪਣੇ ਰੂਟੀਨ ਵਿੱਚ ਯੋਗ ਨੂੰ ਸ਼ਾਮਲ ਕਰਕੇ ਖੁਦ ਨੂੰ ਫਿਟ ਰਖਿਆ ਹੋਇਆ ਹੈ। ਬਿਪਾਸ਼ਾ ਨੇ ਆਪਣੇ ਪਤੀ ਕਰਣ ਸਿੰਘ ਗਰੋਵਰ ਨਾਲ ਅਕਸਰ ਯੋਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੀ ਰਹਿੰਦੀ ਹੈ।

 

ਮਲਾਇਕਾ ਅਰੋੜਾ ਖ਼ਾਨ

ਆਪਣੀ ਫਿਗਰ ਅਤੇ ਫਿਟਨਸ ਨੂੰ ਲੈ ਕੇ ਜਾਣੀ ਜਾਂਦੀ ਮਲਾਇਕਾ ਵੀ ਯੋਗ ਨੂੰ ਆਪਣੇ ਰੂਟੀਨ ਵਿੱਚ ਸ਼ਾਮਲ ਕਰ ਚੁੱਕੀ ਹੈ। ਘੰਟਿਆਂ ਜਿੰਮ ਵਿੱਚ ਪਸੀਨਾ ਬਹਾਉਣ ਦੇ ਨਾਲ ਨਾਲ ਮਲਾਇਕਾ ਯੋਗ ਕਰਨਾ ਬਿਲਕੁਲ ਨਹੀਂ ਭੁੱਲਦੀ।

 

 

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:international yoga day 2019 these bollywood celebrities showed off their yoga skills on social media video and photo got viral