ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

international Yoga day 2019:ਸ਼ਿਲਪਾ ਸ਼ੈੱਟੀ, ਜੈਕਲੀਨ ਫਰਨਾਂਡਿਸ ਤੇ ਲਿਜਾ ਹੇਡਨ ਇੰਝ ਕਰਦੇ ਹਨ ਯੋਗਾ

 

ਅੰਤਰਰਾਸ਼ਟਰੀ ਯੋਗਾ ਦਿਵਸ ਹਰ ਸਾਲ 21 ਜੂਨ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਯੋਗਾ ਦਿਵਸ ਲਈ ਲੋਕਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤ ਦੇ ਹੀ ਨਹੀਂ ਬਲਕਿ ਪੂਰੇ ਦੁਨੀਆਂ ਦੇ ਲੋਕ ਇਸ ਵਿੱਚ ਹਿੱਸਾ ਲੈਣਗੇ।

 

ਬਾਲੀਵੁੱਡ ਸਿਤਾਰੇ ਵੀ ਯੋਗ ਨੂੰ ਲੈ ਕੇ ਕਾਫੀ ਜਾਗਰੂਕ ਹਨ, ਆਏ ਦਿਨ ਬਾਲੀਵੁੱਡ ਸਿਤਾਰੇ ਲੋਕਾਂ ਨੂੰ ਯੋਗ ਦੇ ਫਾਇਦੇ ਦੱਸਣ ਲਈ ਅਤੇ ਉਨ੍ਹਾਂ ਨੂੰ ਯੋਗ ਦੇ ਪ੍ਰਤੀ ਮੋਟੀਵੇਟ ਕਰਨ ਲਈ ਆਪਣੀ ਵਰਕਆਊਟ ਵੀਡੀਓ ਅਤੇ ਫ਼ੋਟੋ ਸਾਂਝੇ ਕਰਦੇ ਰਹੇ ਹਨ।

 

 
 
 
 
 
 
 
 
 
 
 
 
 

Today on the Yoga menu is Dynamic Suryanamaskar... the next level... trying to burn two big chunks of #Mysorepak from yesterday’s menu 😅🧘🏾‍♂💪 How to do it... Hasta Uttanasana Padahastasana Ashwa Sanchalanasana Utthita Chaturanga Dandasana Ashtanga Namaskarasana Bhujangasana Parvatasana Shirshasana Utthita Chaturanga Dandasana Ashtanga Namaskarasana Bhujangasana Parvatasana Ashwa Sanchalanasana Padahastasana Hasta Uttanasana Pranamasana From not being able to do the “Sirsasana” to doing it in the Suryanamaskar flow is a feat for me. So happy I can nail it now. This flow is like a full body workout, strengthening, toning and stretching your body and imagination. #mondaymotivation #nothingisimpossible #yoga #yogi #discipline #suryanamaskar #advance #practice #happiness #ssapp #simplesoulful #comingsoon

A post shared by Shilpa Shetty Kundra (@theshilpashetty) on

 

ਉਨ੍ਹਾਂ ਲਈ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਆਓ ਨਜ਼ਰ ਪਾਉਂਦੇ ਹਾਂ, ਸੋਸ਼ਲ ਮੀਡੀਆ ਉੱਤੇ ਕੁਝ ਵਾਇਰਲ ਫ਼ੋਟੋਆਂ ਅਤੇ ਵੀਡੀਓਜ਼ ਉੱਤੇ.....

 

ਸ਼ਿਲਪਾ ਸ਼ੈਟੀ

ਸ਼ਿਲਪਾ ਨੂੰ ਕਈ ਸਾਲਾਂ ਤੋਂ ਯੋਗਾ ਲਵ ਦੇ ਰੂੁਪ ਵਿੱਚ ਪਛਾਣ ਬਣਾ ਚੁੱਕੀ ਹੈ। ਯੋਗਾ ਨੂੰ ਪ੍ਰਫੁੱਲਤ ਕਰਨ ਲਈ ਸ਼ਿਲਪਾ ਨੇ ਡੀਵੀਜੀ (ਸ਼ਿਲਪਾ ਯੋਗ) ਵੀ ਲਾਂਚ ਕੀਤੀ ਸੀ। ਸ਼ਿਲਪਾ ਨੇ ਆਪਣੇ ਹੀ ਅੰਦਾਜ਼ ਵਿੱਚ ਯੋਗ ਦੇ ਕਈ ਆਸਨ ਕੀਤੇ ਹਨ ਜਿਸ ਦੀ ਵੀਡੀਓ ਆਏ ਦਿਨ ਸਾਹਮਣੇ ਆਉਂਦੀ ਰਹਿੰਦੀ ਹੈ।

 

ਜੈਕਲੀਨ ਫਰਨਾਂਡਿਸ

ਸਲਮਾਨ ਨਾਲ ਫ਼ਿਲਮ ਰੇਸ -3 ਵਿੱਚ ਨਜ਼ਰ ਆਈ ਜੈਕਲੀਨ ਵੀ ਆਪਣੀ ਫਿਟਨਸ ਨੂੰ ਲੈ ਕੇ ਇੰਡਸਟਰੀ ਵਿੱਚ ਇੱਕ ਖ਼ਾਸ ਪਛਾਣ ਬਣਾ ਚੁੱਕੀ ਹੈ। ਜੈਕਲੀਨ ਅਕਸਰ ਸੋਸ਼ਲ ਮੀਡੀਆ ਉੱਤੇ ਆਪਣੀ ਕਸਰਤ ਦੀਆਂ ਫ਼ੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜੈਕਲੀਨ ਨੇ ਕਈ ਵਾਰ ਪੋਲ ਡਾਂਸ ਅਤੇ ਯੋਗ ਕਰਦੇ ਹੋਏ ਵੀ ਵੀਡੀਓ ਸਾਂਝੇ ਕੀਤੇ ਹਨ।

 

 

 

 

ਲਿਜਾ ਹੈਡਨ

ਮਾਡਲ ਤੋਂ ਅਦਾਕਾਰ ਬਣੀ ਲਿਜਾ ਹੇਡਨ ਆਪਣੇ ਬਾਡੀ ਅਤੇ ਫਿਟਨਸ ਨੂੰ ਲੈ ਕੇ ਕਾਫੀ ਸੁਚੇਤ ਹੈ। ਲਿਜਾ ਨੇ ਯੋਗ ਅਤੇ ਰਨਿੰਗ ਰਾਹੀਂ ਫਿਟ ਰਹਿਣ ਦਾ ਮੰਤਰ ਕੱਢ ਲਿਆ। ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾਂ ਹੀ ਲਿਜਾ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:international yoga day 2019 these bollywood celebrities showed off their yoga skills on social media video and photo got viral