ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਂਸਰ ਨਾਲ ਜੂਝ ਰਹੇ ਇਰਫ਼ਾਨ ਖ਼ਾਨ ਲੰਦਨ ਤੋਂ 10 ਦਿਨਾਂ ਲਈ ਆਉਣਗੇ ਭਾਰਤ

ਕੈਂਸਰ ਨਾਲ ਜੂਝ ਰਹੇ ਇਰਫ਼ਾਨ ਖ਼ਾਨ ਲੰਦਨ ਤੋਂ 10 ਦਿਨਾਂ ਲਈ ਆਉਣਗੇ ਭਾਰਤ

ਬਾਲੀਵੁੱਡ ਅਦਾਕਾਰ ਇਰਫ਼ਾਨ ਖ਼ਾਨ ਲੰਦਨ `ਚ ਨਿਊਰੋਐਂਡੋਕ੍ਰਾਈਨ ਕੈਂਸਰ ਦਾ ਇਲਾਜ ਕਰਵਾ ਰਹੇ ਹਨ ਅਤੇ ਇਸੇ ਦੌਰਾਨ ਉਨ੍ਹਾਂ ਦੇ ਭਾਰਤ ਆਉਣ ਬਾਰੇ ਖ਼ਬਰ ਆ ਰਹੀ ਹੈ। ਇਸ ਤੋਂ ਪਹਿਲਾਂ ਖ਼ਬਰ ਸੀ ਕਿ ਇਰਫ਼ਾਨ ਦੀਵਾਲੀ ਤੋਂ ਬਾਅਦ ਭਾਰਤ ਆਉਣਗੇ ਪਰ ਹੁਣ ਖ਼ਬਰ ਆ ਰਹੀ ਹੈ ਕਿ ਉਹ ਭਾਰਤ ਆ ਕੇ ਪਰਿਵਾਰ ਨਾਲ ਦੀਵਾਲੀ ਮਨਾਉਣਗੇ।


ਮਿਡ-ਡੇਅ ਦੀ ਰਿਪੋਰਟ ਮੁਤਾਬਕ ਇਰਫ਼ਾਨ ਆਪਣੇ ਨਾਸਿਕ ਸਥਿਤ ਫ਼ਾਰਮ ਹਾਊਸ `ਚ ਪਰਿਵਾਰ ਨਾਲ ਦੀਵਾਲੀ ਮਨਾਉਣਗੇ। ਇਹ ਅਦਾਕਾਰ ਦਾ 10 ਦਿਨਾਂ ਦਾ ਟ੍ਰਿਪ ਹੋਵੇਗਾ ਤੇ ਉਹ ਮੈਡੀਕਲ ਇਲਾਜ ਲਈ ਵਾਪਸ ਲੰਦਨ ਪਰਤ ਜਾਣਗੇ।


ਖ਼ਬਰਾਂ ਮੁਤਾਬਕ ਇਰਫ਼ਾਨ ਨੂੰ ਇਸ ਲਈ ਵਾਪਸ ਜਾਣਾ ਪੈਣਾ ਹੈ ਕਿਉਂਕਿ ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਨੂੰ ਹਾਲੇ ਪੂਰੀ ਤਰ੍ਹਾਂ ਠੀਕ ਨਹੀਂ ਦੱਸਿਆ ਹੈ।


ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਖ਼ਬਰ ਸੀ ਕਿ ਇਰਫ਼ਾਨ ਭਾਰਤ ਵਾਪਸ ਆ ਕੇ ‘ਹਿੰਦੀ-ਮੀਡੀਅਮ 2` ਦੀ ਸ਼ੂਟਿੰਗ ਸ਼ੁਰੂ ਕਰਨਗੇ ਪਰ ਫਿਰ ਬੁਲਾਰੇ ਨੇ ਇਨ੍ਹਾਂ ਖ਼ਬਰਾਂ `ਤੇ ਬਿਆਨ ਦਿੰਦਿਆਂ ਇਸ ਨੂੰ ਸਿਰਫ਼ ਅਫ਼ਵਾਹ ਦੱਸਿਆ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Irfan Khan will come India from London for 10 days