ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਸੁਪੁਰਦ-ਏ-ਖਾਕ' ਹੋਏ ਇਰਫਾਨ ਖ਼ਾਨ, ਕਬਰਸਤਾਨ 'ਚ ਮੌਜੂਦ ਰਹੇ ਦੋਵੇਂ ਬੇਟੇ ਤੇ ਪਤਨੀ

ਮਸ਼ਹੂਰ ਅਦਾਕਾਰ ਇਰਫਾਨ ਖ਼ਾਨ (53), ਜਿਨ੍ਹਾਂ ਨੇ ਕਈ ਅੰਤਰਰਾਸ਼ਟਰੀ ਅਤੇ ਭਾਰਤੀ ਫ਼ਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਨਾਲ ਲੱਖਾਂ ਪ੍ਰਸ਼ੰਸਕਾਂ ਦੇ ਦਿਲ ਜਿੱਤੇ, ਉਹ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ। 

 

ਇਰਫਾਨ ਨੇ ਬੁੱਧਵਾਰ ਸਵੇਰੇ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ। ਵਰਸੋਵਾ ਦੇ ਕਬਰਸਤਾਨ ਵਿੱਚ ਉਨ੍ਹਾਂ ਨੂੰ 'ਸੁਪੁਰਦ-ਏ-ਖਾਕ' ਕਰ ਦਿੱਤਾ ਗਿਆ। ਇਸ ਸਮੇਂ ਉਸ ਦੀ ਪਤਨੀ ਅਤੇ ਪੁੱਤਰ ਉਥੇ ਮੌਜੂਦ ਸਨ। ਕੋਰੋਨਾ ਤਾਲਾਬੰਦੀ ਕਾਰਨ ਉਨ੍ਹਾਂ ਦੇ ਪਰਿਵਾਰ ਵਿੱਚੋਂ ਸਿਰਫ 20 ਲੋਕ ਹੀ ਉਸ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋ ਸਕੇ।

 

 

 


 

ਕਈ ਸੈਲੀਬ੍ਰਿਟੀ ਇਰਫਾਨ ਨੂੰ ਅਲਵਿਦਾ ਕਹਿਣਾ ਆਉਣਾ ਚਾਹੁੰਦੇ ਸਨ, ਪਰ ਲੌਕਡਾਊਨ ਕਾਰਨ ਜ਼ਿਆਦਾ ਲੋਕ ਨਹੀਂ ਜਾ ਸਕੇ। ਦੱਸ ਦੇਈਏ ਕਿ ਇਰਫਾਨ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਰਫਾਨ ਦਾ ਕਰੀਬੀ ਦੋਸਤ ਅਤੇ ਨਿਰਦੇਸ਼ਕ ਤਿਗਮਾਂਸ਼ੂ ਧੂਲੀਆ ਹਸਪਤਾਲ ਪਹੁੰਚੇ। ਤਿਗਮਾਂਸ਼ੂ ਅਤੇ ਇਰਫਾਨ ਨੇ ਕਈ ਫ਼ਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ। ਤਿਗਮਾਂਸ਼ੂ ਨੇ ਇਰਫਾਨ ਫ਼ਿਲਮ ਪਾਨ ਸਿੰਘ ਤੋਮਰ ਦਾ ਨਿਰਦੇਸ਼ਨ ਕੀਤਾ ਸੀ ਜਿਸ ਲਈ ਇਰਫਾਨ ਨੂੰ ਸਰਬੋਤਮ ਅਭਿਨੇਤਾ ਦਾ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਸੀ।

 

 

 

 

ਅਭਿਨੇਤਾ ਦੇ ਦੇਹਾਂਤ ਦੀ ਪੁਸ਼ਟੀ ਕਰਨ ਵਾਲੇ ਬਿਆਨ ਵਿੱਚ ਕਿਹਾ ਗਿਆ। ਮੈਨੂੰ ਭਰੋਸਾ ਹੈ, ਮੈਂ ਆਤਮ ਸਮਰਪਣ ਕਰ ਦਿੱਤਾ ਹੈ। ਇਹ ਉਹ ਸ਼ਬਦ ਸਨ ਜੋ ਇਰਫਾਨ ਨੇ ਆਪਣੇ ਦਿਲੋਂ ਜ਼ਾਹਰ ਕੀਤੇ ਸਨ। ਉਨ੍ਹਾਂ ਨੇ 2018 ਵਿੱਚ ਕੈਂਸਰ ਨਾਲ ਆਪਣੀ ਲੜਾਈ ਬਾਰੇ ਜਾਣਕਾਰੀ ਦਿੰਦੇ ਹੋਏ ਲਿਖਿਆ ਸੀ।
.......

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Irrfan Khan buried in peace bollywood celebs can not attend his funeral