ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਕਾਰੀ ਛੱਡਣ ਲਗੇ ਇਰਫਾਨ ਖਾਨ ਨੂੰ ਫਿਲਮਕਾਰ ਨੇ ਕਹੀ ਸੀ ਖਾਸ ਗੱਲ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਰਫਾਨ ਖਾਨ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਨੇ ਬਾਲੀਵੁੱਡ ਨੂੰ ਮਕਬੂਲ, ਪਾਨ ਸਿੰਘ ਤੋਮਰ, ਹਾਸਿਲ ਅਤੇ ਪੀਕੂ ਸਮੇਤ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। ਪਰ ਇੱਕ ਵਾਰ ਜਦੋਂ ਇਰਫਾਨ ਨੇ ਅਦਾਕਾਰੀ ਛੱਡਣ ਦਾ ਮਨ ਬਣਾ ਲਿਆ ਸੀ ਤਾਂ ਉਨ੍ਹਾਂ ਦੇ ਇੱਕ ਨਜ਼ਦੀਕੀ ਦੋਸਤ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ, ਜਿਸਦੇ ਬਾਅਦ ਉਹ ਰੁੱਕ ਗਏ। ਇਹ ਖੁਲਾਸਾ ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਖੁਦ ਕੀਤਾ ਸੀ।

 

ਇਰਫਾਨ ਨੇ ਕਿਹਾ ਕਿ ਉਨ੍ਹਾਂ ਨੇ ਟੀਵੀ ਇੰਡਸਟਰੀ ਚ ਲੰਬੇ ਸਮੇਂ ਤੱਕ ਕੰਮ ਕੀਤਾ। ਪਰ ਉਨ੍ਹਾਂ ਨੂੰ ਫਿਲਮਾਂ ਵਿੱਚ ਕੰਮ ਨਹੀਂ ਮਿਲ ਰਿਹਾ ਸੀ। ਇਸ ਕਰਕੇ ਉਨ੍ਹਾਂ ਫੈਸਲਾ ਕੀਤਾ ਕਿ ਉਹ ਹੁਣ ਅਦਾਕਾਰੀ ਛੱਡ ਕੇ ਮੁੰਬਈ ਛੱਡ ਕੇ ਘਰ ਚਲੇ ਜਾਣਗੇ। ਜਦੋਂ ਉਨ੍ਹਾਂ ਦੇ ਕਰੀਬੀ ਦੋਸਤ ਤਿਗਮਾਂਸ਼ੂ ਧੂਲੀਆ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸਨੇ ਇਰਫਾਨ ਖਾਨ ਨੂੰ ਕਿਹਾ ਕਿ ਹਾਲੇ ਇੰਤਜ਼ਾਰ ਕਰੋ। ਮੁੰਬਈ ਵਿਚ ਤੁਹਾਡੇ ਲਈ ਬਹੁਤ ਸਾਰੀਆਂ ਮੰਜ਼ਿਲਾਂ ਹਨ, ਜੋ ਤੁਹਾਨੂੰ ਪ੍ਰਾਪਤ ਕਰਨੀਆਂ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਸ਼ਟਰੀ ਪੁਰਸਕਾਰ ਲੈ ਕੇ ਜਾਣਾ ਹੈ। ਮਿੱਤਰ ਦੀ ਇਹ ਗੱਲ ਸੁਣ ਕੇ ਇਰਫਾਨ ਮੁੰਬਈ ਚ ਹੀ ਰੁਕ ਗਏ।

 

ਇਸ ਤੋਂ ਬਾਅਦ ਇਰਫਾਨ ਨੇ ਤਿਗਮਾਂਸ਼ੂ ਧੂਲੀਆ ਦੀ ਫਿਲਮ ਹਾਸਿਲ ਚ ਕੰਮ ਕੀਤਾ। ਇਸ ਚ ਉਹ ਇੱਕ ਨਕਾਰਾਤਮਕ ਭੂਮਿਕਾ ਚ ਦਿਖਾਈ ਦਿੱਤੇ ਅਤੇ ਇਰਫਾਨ ਦੇ ਕੰਮ ਦੀ ਬਹੁਤ ਪ੍ਰਸ਼ੰਸਾ ਵੀ ਹੋਈ। ਇਸ ਤੋਂ ਬਾਅਦ ਜੋੜੀ ਨੇ ਫਿਲਮ ਪਾਨ ਸਿੰਘ ਤੋਮਰ ਵਿੱਚ ਕੰਮ ਕੀਤਾ, ਜਿਸਦੇ ਲਈ ਇਰਫਾਨ ਨੂੰ ਸਰਬੋਤਮ ਅਭਿਨੇਤਾ ਦਾ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ। ਇਸ ਚ ਇਰਫਾਨ ਨੇ ਇਕ ਐਥਲੀਟ ਤੋਂ ਡਾਕੂ ਬਣੇ ਪਾਨ ਸਿੰਘ ਤੋਮਰ ਦੀ ਭੂਮਿਕਾ ਨਿਭਾਈ ਸੀ।

 

ਮਹੱਤਵਪੂਰਨ ਗੱਲ ਇਹ ਹੈ ਕਿ ਇਰਫਾਨ ਨੇ ਦਿੱਲੀ ਦੇ ਐਨਐਸਡੀ ਤੋਂ ਪਾਸ ਹੋਣ ਦੇ ਬਾਅਦ ਸ਼ੁਰੂਆਤੀ ਦਿਨਾਂ ਚ ਬਹੁਤ ਸੰਘਰਸ਼ ਕੀਤਾ ਸੀ। ਉਨ੍ਹਾਂ ਨੂੰ ਟੀਵੀ ਸੀਰੀਅਲਾਂ ਚ ਛੋਟੇ ਛੋਟੇ ਰੋਲ ਮਿਲਣ ਲਗੇ। ਇਰਫਾਨ ਨੇ ਭਾਰਤ ਏਕ ਖੋਜ, ਸਪਰਸ਼, ਚੰਦਰਕਾਂਤਾ, ਜੈ ਹਨੂੰਮਾਨ ਅਤੇ ਚਾਣਕਿਆ ਵਰਗੇ ਮਸ਼ਹੂਰ ਸੀਰੀਅਲਾਂ ਚ ਕੰਮ ਕੀਤਾ। ਫਿਲਮਾਂ ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਲੰਬੇ ਸਮੇਂ ਲਈ ਟੀਵੀ ਇੰਡਸਟਰੀ ਵਿਚ ਕੰਮ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Irrfan Khan Death irrfan khan wants to leave acting director tigmanshu dhulia make him understand