ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਇਰਫਾਨ ਖਾਨ ਨੇ 29 ਅਪ੍ਰੈਲ 2020 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਹ ਲੰਬੇ ਸਮੇਂ ਤੋਂ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ। 28 ਅਪ੍ਰੈਲ ਨੂੰ ਉਨ੍ਹਾਂ ਨੂੰ ਕੋਲਨ ਦੀ ਲਾਗ ਕਾਰਨ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਡਾਕਟਰ ਉਨ੍ਹਾਂ ਨੂੰ ਬਚਾਅ ਨਹੀਂ ਸਕੇ। ਜਿਸ ਤੋਂ ਬਾਅਦ ਦੁਪਹਿਰ ਉਨ੍ਹਾਂ ਨੂੰ ਮੁੰਬਈ ਵਿਖੇ ਸਪੁਰਦ ਏ ਖਾਕ ਕਰ ਦਿੱਤਾ ਗਿਆ।
ਇਕ ਇੰਟਰਵਿਊ ਦੌਰਾਨ ਇਰਫਾਨ ਨੇ ਕਿਹਾ ਸੀ ਕਿ ਉਸ ਦੇ ਪਿਤਾ ਜਾਨਵਰਾਂ ਦਾ ਸ਼ਿਕਾਰ ਕਰਨਾ ਪਸੰਦ ਕਰਦੇ ਸਨ, ਪਰ ਉਹ ਖੁੱਦ ਜਾਨਵਰਾਂ ਦੀ ਮੌਤ ਤੋਂ ਦੁਖੀ ਸਨ। ਇਹੀ ਕਾਰਨ ਸੀ ਕਿ ਪਿਤਾ ਉਸਨੂੰ ਬ੍ਰਾਹਮਣ ਕਹਿੰਦੇ ਸਨ।
ਇਕ ਇੰਟਰਵਿਊ ਦੌਰਾਨ ਇਰਫਾਨ ਨੇ ਕਿਹਾ, 'ਮੇਰੇ ਪਿਤਾ ਇਕ ਸ਼ਿਕਾਰੀ ਆਦਮੀ ਸੀ ਤੇ ਉਹ ਉਸ ਸਮੇਂ ਸ਼ਿਕਾਰ ਕਰਦੇ ਸਨ। ਅਸੀਂ ਇਕੱਠੇ ਜੰਗਲ ਚ ਸ਼ਿਕਾਰ ਕਰਨ ਜਾਂਦੇ ਸੀ। ਸਾਨੂੰ ਜੰਗਲ ਵੇਖਣਾ ਪਸੰਦ ਸੀ। ਪਰ ਜਾਨਵਰਾਂ ਦੀ ਮੌਤ ਹੋਣ ਤੇ ਮੈਂ ਬੁਰਾ ਮਹਿਸੂਸ ਕਰਦਾ ਸੀ, ਮੈਂ ਹੈਰਾਨ ਸੀ ਕਿ ਸ਼ਿਕਾਰ ਕੀਤੇ ਜਾਨਵਰ ਦੇ ਬੇਟੇ ਦਾ ਕੀ ਹੋਵੇਗਾ? ਉਸਦੀ ਮਾਂ ਦਾ ਕੀ ਬਣੇਗਾ? ਇਹ ਸਭ ਮਨ ਚ ਚਲਦਾ ਰਹਿੰਦਾ ਸੀ, ਇਕ ਵਾਰ ਪਿਤਾ ਨੇ ਮੇਰੇ 'ਤੋਂ ਬੰਦੂਕ ਚਲਵਾਈ ਸੀ ਤੇ ਇਕ ਜਾਨਵਰ ਦੀ ਮੌਤ ਹੋ ਗਈ ਸੀ ਤੇ ਉਸਦੀ ਮੌਤ ਨੇ ਮੇਰੇ ਤੇ ਬਹੁਤ ਪ੍ਰਭਾਵ ਪਾਇਆ। ਪਿਤਾ ਮੈਨੂੰ ਕਹਿੰਦੇ ਸਨ, ਪਠਾਣਾਂ ਦੇ ਘਰ ਚ ਬ੍ਰਾਹਮਣ ਪੈਦਾ ਹੋ ਗਿਆ।
ਧਿਆਨ ਯੋਗ ਹੈ ਕਿ ਦੂਰਦਰਸ਼ਨ ਨੇ ਇਰਫਾਨ ਖਾਨ ਦੀ ਮੌਤ ਤੋਂ ਬਾਅਦ ਇਰਫਾਨ ਖਾਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਪਣੇ ਸ਼ੋਅ ਸ਼੍ਰੀਕਾਂਤ ਨੂੰ ਫਿਰ ਟੀਵੀ 'ਤੇ ਪ੍ਰਸਾਰਿਤ ਕਰਨ ਦਾ ਫੈਸਲਾ ਕੀਤਾ ਹੈ। ਚੈਨਲ 'ਤੇ ਇਹ ਰੋਜ਼ਾਨਾ ਦੁਪਹਿਰ 3.30 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਜਾਣਿਆ ਜਾਂਦਾ ਹੈ ਕਿ ਸੀਰੀਅਲ ਸ਼੍ਰੀਕਾਂਤ ਸਰਤ ਚੰਦਰ ਚੈਟਰਜੀ ਨਾਵਲ ਸ੍ਰੀਕਾਂਤ 'ਤੇ ਅਧਾਰਤ ਹੈ। ਸ਼ੋਅ ਦੂਰਦਰਸ਼ਨ ਤੇ 1985 ਤੋਂ 1986 ਤੋਂ ਪ੍ਰਸਾਰਿਤ ਕੀਤਾ ਗਿਆ ਸੀ। ਇਸਦਾ ਨਿਰਦੇਸ਼ਨ ਪ੍ਰਵੀਨ ਨਿਸਕੋਲ ਨੇ ਕੀਤਾ ਸੀ।