ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਰਫਾਨ ਦੇ ਦੇਹਾਂਤ ’ਤੇ ਭਰਾ ਇਮਰਾਨ ਖਾਨ ਬੋਲੇ- ਜਲਦ ਮਿਲਣ ਦੀ ਕਹੀ ਸੀ ਗੱਲ ਪਰ…

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਰਫਾਨ ਖਾਨ ਨੇ ਬੁੱਧਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਆਖਰੀ ਸਾਹ ਲਿਆ। ਇਰਫਾਨ ਨੂੰ ਕੋਲਨ ਦੀ ਲਾਗ ਕਾਰਨ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹ ਆਈਸੀਯੂ ਚ ਸਨ। 53 ਸਾਲਾ ਇਰਫਾਨ ਖਾਨ ਜ਼ਿੰਦਗੀ ਅਤੇ ਮੌਤ ਦੀ ਇਕ ਲੰਬੀ ਲੜਾਈ ਚ ਹਾਰ ਗਏ। ਉਨ੍ਹਾਂ ਦਾ ਪੂਰਾ ਪਰਿਵਾਰ ਇਰਫਾਨ ਦੀ ਮੌਤ ਤੋਂ ਸਦਮੇ ਚ ਹੈ। ਇਰਫਾਨ ਦਾ ਭਰਾ ਇਮਰਾਨ ਆਪਣੇ ਭਰਾ ਨੂੰ ਮਿਲਣ ਦੀ ਉਡੀਕ ਕਰ ਰਿਹਾ ਸੀ, ਪਰ ਅਜਿਹਾ ਨਾ ਹੋ ਸਕਿਆ।

 

ਦਰਅਸਲ, ਇਰਫਾਨ ਦੇ ਭਰਾ ਇਮਰਾਨ ਖਾਨ ਨੇ ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ''ਮਾਂ ਦੇ ਅੰਤਮ ਸੰਸਕਾਰ 'ਚ ਸ਼ਾਮਲ ਨਹੀਂ ਹੋ ਸਕੇ ਸਨ ਭਾਈਜਾਨ, ਪਰ ਹੁਣ ਉਹ ਮਾਂ ਕੋਲ ਹੀ ਤੁਰ ਗਏ।'

 

ਇਰਫਾਨ ਦੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦੀ ਆਖਰੀ ਇੱਛਾ ਸੀ ਕਿ ਉਸਦਾ ਲੜਕਾ ਇਰਫਾਨ ਖਾਨ ਮੌਤ ਦੀ ਲੜਾਈ ਜਿੱਤ ਕੇ ਘਰ ਪਰਤੇਗਾ ਅਤੇ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ। ਪਰ ਅਜਿਹਾ ਨਹੀਂ ਹੋ ਸਕਿਆ। ਇਰਫਾਨ ਖਾਨ ਨਾ ਤਾਂ ਆਪਣੀ ਮਾਂ ਦੀ ਮੌਤ ’ਤੇ ਉਨ੍ਹਾਂ ਦੇ ਆਖਰੀ ਦਰਸ਼ਨ ਕਰ ਸਕੇ ਅਤੇ ਨਾ ਹੀ ਉਨ੍ਹਾਂ ਦੀ ਮਾਂ ਦੀ ਪ੍ਰਾਰਥਨਾ ਕਬੂਲ ਹੋਈ ਕਿ ਉਨ੍ਹਾਂ ਦਾ ਪੁੱਤਰ ਠੀਕ ਹੋ ਜਾਵੇਗਾ।

 

ਪਰਿਵਾਰ ਨੇ ਦਿੱਤਾ ਇਹ ਬਿਆਨ...

 

ਇਰਫਾਨ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਤੋਂ ਇਕ ਬਿਆਨ ਸਾਹਮਣੇ ਆਇਆ ਹੈ। ਜਿਸ ਚ ਇਰਫਾਨ ਦੀ ਮੌਤ ਬਾਰੇ ਜਾਣਕਾਰੀ ਦਿੰਦੇ ਹੋਏ ਨੂੰ ਉਨ੍ਹਾਂ ਬਾਰੇ ਕੁਝ ਲਾਈਨਾਂ ਲਿਖੀਆਂ ਗਈਆਂ ਹਨ ਜੋ ਕਿ ਹੇਠ ਲਿਖੀਆਂ ਹਨ।

 

‘ਮੈਂ ਆਤਮ ਸਮਰਪਣ ਕਰ ਦਿੱਤਾ ਹੈ। ਇਹ ਇਰਫਾਨ ਖਾਨ ਦੇ ਸ਼ਬਦ ਸਨ ਜਦੋਂ ਉਨ੍ਹਾਂ ਨੇ ਸਾਲ 2018 ਚ ਕੈਂਸਰ ਦੇ ਵਿਰੁੱਧ ਆਪਣੀ ਲੜਾਈ 'ਤੇ ਗੱਲ ਕੀਤੀ ਸੀ। ਬਹੁਤ ਬੁਰਾ ਲੱਗ ਰਿਹਾ ਹੈ ਕਿ ਅੱਜ ਸਾਨੂੰ ਉਨ੍ਹਾਂ ਦੀ ਮੌਤ ਦੀ ਖ਼ਬਰ ਦੇਣੀ ਪੈ ਰਹੀ ਹੈ। ਇਰਫਾਨ ਬਹੁਤ ਮਜ਼ਬੂਤ ​​ਸੀ, ਉਨ੍ਹਾਂ ਨੇ ਆਪਣੀ ਬਿਮਾਰੀ ਨਾਲ ਅੰਤ ਤੱਕ ਸਖਤ ਸੰਘਰਸ਼ ਕੀਤਾ, ਹਰੇਕ ਜੋ ਵੀ ਉਨ੍ਹਾਂ ਨੂੰ ਮਿਲਦਾ, ਉਹ ਉਨ੍ਹਾਂ ਨੂੰ ਵੇਖਣ ਮਗਰੋਂ ਪ੍ਰੇਰਿਤ ਹੁੰਦਾ ਸੀ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Irrfan Khan elder brother Imran It appears that while Bhaijaan was unable to make it to the burial of our mother he has gone up there to meet mother