ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਇਰਫਾਨ ਖਾਨ ਦੇ ਇਹ ਸਨ ਆਖਰੀ ਬੋਲ

ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਇਰਫਾਨ ਖਾਨ ਨੇ ਬੁੱਧਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਆਖਰੀ ਸਾਹ ਲਿਆ। 53 ਸਾਲਾ ਇਰਫਾਨ ਨੂੰ ਕੋਲਨ ਦੀ ਲਾਗ ਕਾਰਨ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹ ਆਈਸੀਯੂ ਵਿਚ ਸਨ ਪਰ ਇਰਫਾਨ ਖਾਨ ਜ਼ਿੰਦਗੀ ਅਤੇ ਮੌਤ ਦੀ ਇਕ ਲੰਬੀ ਲੜਾਈ ਹਾਰ ਗਏ।

 

ਦੱਸ ਦੇਈਏ ਕਿ ਇਰਫਾਨ ਦੀ ਮਾਂ ਦਾ ਹਾਲ ਹੀ ਚ ਦੇਹਾਂਤ ਹੋਇਆ ਹੈ। ਤਾਲਾਬੰਦੀ ਕਾਰਨ ਇਰਫਾਨ ਆਪਣੀ ਮਾਂ ਦੇ ਅੰਤਮ ਸਸਕਾਰ ਵਿਚ ਸ਼ਾਮਲ ਨਹੀਂ ਹੋ ਸਕੇ ਸਨ।

 

ਇਰਫਾਨ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਸਨ ਤੇ ਇਹੀ ਕਾਰਨ ਹੈ ਕਿ ਉਨ੍ਹਾਂ ਨੇ ਆਪਣੇ ਆਖਰੀ ਪਲਾਂ ਚ ਆਪਣੀ ਮਾਂ ਦਾ ਨਾਮ ਲਿਆ। ਰਿਪੋਰਟਾਂ ਦੇ ਅਨੁਸਾਰ ਜਦੋਂ ਉਹ ਬੁੱਧਵਾਰ ਸਵੇਰੇ ਹਸਪਤਾਲ ਚ ਆਪਣੀ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਸਨ ਤਾਂ ਇਰਫਾਨ ਨੇ ਆਪਣੀ ਪਤਨੀ ਸੁਤਾਪਾ ਨੂੰ ਕਿਹਾ ਕਿ ਉਸ ਨੂੰ ਮਿਲਣ ਮਾਂ ਆਈ ਹੈ। ਦੇਖੋ, ਉਹ ਮੇਰੇ ਨਾਲ ਬੈਠੀ ਹੈ। ਇਰਫਾਨ ਨੇ ਕਿਹਾ, ਅੰਮਾ ਮੈਨੂੰ ਲੈਣ ਆਈ ਹੈ।

 

ਇਰਫਾਨ ਦੀ ਇਹ ਗੱਲ ਸੁਣ ਕੇ ਉਸਦੀ ਪਤਨੀ ਰੋਣ ਲੱਗੀ। ਇਨ੍ਹਾਂ ਆਖਰੀ ਸ਼ਬਦਾਂ ਤੋਂ ਬਾਅਦ ਹੀ ਇਰਫਾਨ ਇਸ ਦੁਨੀਆਂ ਨੂੰ ਸਦਾ ਲਈ ਛੱਡ ਕੇ ਤੁਰ ਗਏ।

 

ਦੱਸ ਦੇਈਏ ਕਿ ਫਿਲਮ ਨਿਰਮਾਤਾ ਸ਼ੂਜੀਤ ਸਰਕਾਰ ਨੇ ਟਵੀਟ ਕਰਕੇ ਇਰਫਾਨ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, 'ਮੇਰੇ ਪਿਆਰੇ ਮਿੱਤਰ ਇਰਫਾਨ, ਤੁਸੀਂ ਲੜੇ, ਲੜੇ ਤੇ ਲੜੇ। ਮੈਨੂੰ ਹਮੇਸ਼ਾ ਤੁਹਾਡੇ ਤੇ ਮਾਣ ਰਹੇਗਾ .. ਅਸੀਂ ਦੁਬਾਰਾ ਮਿਲਾਂਗੇ। ਸ਼ਾਂਤੀ ਅਤੇ ਓਮ ਸ਼ਾਂਤੀ। ਇਰਫਾਨ ਖਾਨ ਨੂੰ ਸਲਾਮ।'

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:irrfan khan last words before dying was amma has come to take me