ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਇਰਫਾਨ ਨੂੰ ਦੂਰਦਰਸ਼ਨ ਦੀ ਸ਼ਰਧਾਂਜਲੀ, ਸੀਰੀਅਲ ‘ਸ਼੍ਰੀਕਾਂਤ’ ਦਾ ਮੁੜ ਪ੍ਰਸਾਰਣ ਸ਼ੁਰੂ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਰਫਾਨ ਖਾਨ ਦਾ 29 ਅਪ੍ਰੈਲ 2020 ਨੂੰ ਦੇਹਾਂਤ ਹੋ ਗਿਆ। 28 ਅਪ੍ਰੈਲ ਨੂੰ ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ, ਪਰ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ। ਇਰਫਾਨ ਖਾਨ ਨੇ ਬਹੁਤ ਸਾਰੀਆਂ ਵਧੀਆ ਫਿਲਮਾਂ ਵਿੱਚ ਕੰਮ ਕੀਤਾ ਹੈ, ਜਿਸਦੇ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।

 

ਦੂਰਦਰਸ਼ਨ ਨੇ ਇਰਫਾਨ ਖਾਨ ਦੇ ਦੇਹਾਂਤ ਮਗਰੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਸ਼ੋਅ ਸ੍ਰੀਕਾਂਤ ਨੂੰ ਫਿਰ ਟੀਵੀ 'ਤੇ ਟੈਲੀਕਾਸਟ ਕਰਨ ਦਾ ਫੈਸਲਾ ਲਿਆ ਹੈ। ਚੈਨਲ 'ਤੇ ਇਹ ਰੋਜ਼ਾਨਾ ਦੁਪਹਿਰ 3.30 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

 

ਦੱਸਿਆ ਜਾਂਦਾ ਹੈ ਕਿ ਸੀਰੀਅਲ ਸ਼੍ਰੀਕਾਂਤ ਸ਼ਰਤ ਚੰਦਰ ਚੈਟਰਜੀ ਨਾਵਲ ਸ੍ਰੀਕਾਂਤ 'ਤੇ ਅਧਾਰਤ ਹੈ। ਇਹ ਸ਼ੋਅ ਦੂਰਦਰਸ਼ਨ ਤੇ 1985 ਤੋਂ 1986 ਤਕ ਪ੍ਰਸਾਰਿਤ ਕੀਤਾ ਗਿਆ ਸੀ। ਇਸਦਾ ਨਿਰਦੇਸ਼ਨ ਪ੍ਰਵੀਨ ਨਿਸਕੋਲ ਨੇ ਕੀਤਾ ਸੀ।

 

ਸ੍ਰੀਕਾਂਤ ਚ ਇਰਫਾਨ ਖਾਨ ਤੋਂ ਇਲਾਵਾ ਫਾਰੂਖ ਸ਼ੇਖ, ਸੁਜਾਤਾ ਮਹਿਤਾ, ਮ੍ਰਿਣਾਲ ਕੁਲਕਰਨੀ ਮੁੱਖ ਭੂਮਿਕਾਵਾਂ ਚ ਸਨ। ਉਸ ਸਮੇਂ ਇਹ ਸ਼ੋਅ ਕਾਫ਼ੀ ਮਸ਼ਹੂਰ ਹੋਇਆ ਸੀ। ਇਰਫਾਨ ਨੇ ਇਸ ਸੀਰੀਅਲ ਤੋਂ ਕਾਫ਼ੀ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਇਸ ਚ ਇਰਫਾਨ ਨੇ ਇਕ ਨਕਾਰਾਤਮਕ ਕਿਰਦਾਰ ਨਿਭਾਇਆ, ਜਿਸ ਚ ਦਰਸ਼ਕ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਤੋਂ ਹੈਰਾਨ ਸਨ।

 

ਮਹੱਤਵਪੂਰਣ ਗੱਲ ਇਹ ਹੈ ਕਿ ਇਰਫਾਨ ਨੇ ਬਾਲੀਵੁੱਡ ਇੰਡਸਟਰੀ ਵਿੱਚ ਜਾਣ ਤੋਂ ਪਹਿਲਾਂ ਕਈ ਟੀਵੀ ਸ਼ੋਅ ਵਿੱਚ ਕੰਮ ਕੀਤਾ ਸੀ। ਜਿਸ ਵਿਚ ਚਾਣਕਿਆ, ਚੰਦਰਕਾਂਤਾ, ਸਪਰਸ਼, ਡਰ, ਭਾਰਤ ਏਕ ਖੋਜ, ਜੈ ਹਨੂੰਮਾਨ ਵਰਗੇ ਸ਼ੋਅ ਸ਼ਾਮਲ ਹਨ।

 

ਇਰਫਾਨ ਖਾਨ ਦੀ ਪਹਿਲੀ ਫਿਲਮ ਸਲਾਮ ਬੰਬੇ ਸੀ ਜਿਸ ਚ ਉਨ੍ਹਾਂ ਦੇ ਕੰਮ ਨੂੰ ਖੂਬ ਪਸੰਦ ਕੀਤਾ ਗਿਆ ਸੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:irrfan khan serial Shrikant to run again on Doordarshan