ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਬਿਪਾਸ਼ਾ ਬਾਸੂ ਹੈ ਗਰਭਵਤੀ’, ਕੱਪੜੇ ਵੇਖ ਲੋਕ ਲਾਉਣ ਲੱਗੇ ਅੰਦਾਜ਼ੇ

‘ਬਿਪਾਸ਼ਾ ਬਾਸੂ ਹੈ ਗਰਭਵਤੀ’, ਕੱਪੜੇ ਵੇਖ ਲੋਕ ਲਾਉਣ ਲੱਗੇ ਅੰਦਾਜ਼ੇ

ਕੀ ਬਿਪਾਸ਼ਾ ਬਾਸੂ ਗਰਭਵਤੀ ਹੈ? ਬਾਲੀਵੁੱਡ ਦੀ ਇਸ ਹੀਰੋਇਨ ਦੀ ਅੱਜ–ਕੱਲ੍ਹ ਇਸ ਅਫ਼ਵਾਹ ਜਾਂ ਸੱਚਾਈ ਨੂੰ ਲੈ ਕੇ ਖ਼ੂਬ ਚਰਚਾ ਹੋ ਰਹੀ ਹੈ। ਦਰਅਸਲ ਪ੍ਰਸਿੱਧ ਫ਼ਿਲਮ ਨਿਰਮਾਤਾ ਰਮੇਸ਼ ਤੌਰਾਨੀ ਨੇ ਆਪਣੇ ਘਰ ਚ ਦੀਵਾਲ਼ੀ ਦੀ ਪਾਰਟੀ ਦਿੱਤੀ ਸੀ; ਜਿਸ ਵਿੱਚ ਸਲਮਾਨ ਖ਼ਾਨ ਤੇ ਸੋਨਾਕਸ਼ੀ ਸਿਨਹਾ ਸਮੇਤ ਬਾਲੀਵੁੱਡ ਤੇ ਟੀਵੀ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਪੁੱਜੀਆਂ ਸਨ।

 

 

ਉੱਥੇ ਹੀ ਬਿਪਾਸ਼ਾ ਬਾਸੂ ਵੀ ਆਪਣੇ ਪਤੀ ਕਰਣ ਸਿੰਘ ਗਰੋਵਰ ਨਾਲ ਵਿਖਾਈ ਦਿੱਤੀ। ਇਹ ਜੋੜੀ ਬਹੁਤ ਸੋਹਣੀ ਲੱਗ ਰਹੀ ਸੀ। ਬਿਪਾਸ਼ਾ ਨੇ ਹਲਕੇ ਸਲੇਟੀ ਰੰਗ ਦਾ ਸ਼ਰਾਰਾ ਪਾਇਆ ਹੋਇਆ ਸੀ ਤੇ ਗਰੋਵਰ ਨੇ ਧੋਤੀ–ਕੁਰਤਾ ਪਹਿਨਿਆ ਹੋਇਆ ਸੀ। ਇਸ ਜੋੜੀ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।

 

 

ਦਰਅਸਲ, ਬਿਪਾਸ਼ਾ ਬਾਸੂ ਦੇ ਕੱਪੜੇ ਵੇਖ ਕੇ ਪ੍ਰਸ਼ੰਸਕ ਉਸ ਦੇ ਗਰਭਵਤੀ ਹੋਣ ਦਾ ਅਨੁਮਾਨ ਲਾ ਰਹੇ ਹਨ। ਬਿਪਾਸ਼ਾ ਵਾਰ–ਵਾਰ ਆਪਣੇ ਢਿੱਡ ਦੇ ਅੱਗੇ ਦੁਪੱਟਾ ਕਰ ਰਹੀ ਸੀ। ਜਿਸ ਕਾਰਨ ਸਭ ਨੂੰ ਇਹੋ ਜਾਪ ਰਿਹਾ ਹੈ ਕਿ ਉਹ ਆਪਣਾ ‘ਬੇਬੀ ਬੰਪ’ ਲੁਕਾ ਰਹੀ ਹੈ।

 

 

ਕੋਈ ਕੈਮਰਾ ਐਂਗਲ ਤੋਂ ਅਤੇ ਕੋਈ ਬਿਪਾਸ਼ਾ ਵੱਲੋਂ ਆਪਣਾ ਦੁਪੱਟਾ ਢਿੱਡ ਅੱਗੇ ਕਰਨ ਤੋਂ ਅਜਿਹੇ ਅਨੁਮਾਨ ਲਾ ਰਿਹਾ ਹੈ। ਕੁਝ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਬਿਪਾਸ਼ਾ ਪ੍ਰੈਗਨੈਂਟ ਹੈ ਤੇ ਕੁਝ ਇਸ ਨੂੰ ਗ਼ਲਤ ਮੰਨਦੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਬਿਪਾਸ਼ਾ ਬਾਸੂ ਤੇ ਕਰਣ ਸਿੰਘ ਗਰੋਵਰ ਨੇ ਸਾਲ 2016 ਚ ਵਿਆਹ ਰਚਾਇਆ ਸੀ। ਦੋਵਾਂ ਦੀ ਮੁਲਾਕਾਤ ਫ਼ਿਲਮ ‘ਅਲੋਨ’ ਦੇ ਸੈੱਟ ਤੇ ਹੋਈ ਸੀ। ਉੱਥੇ ਦੋਵੇਂ ਇੱਕ–ਦੂਜੇ ਵੱਲ ਖਿੱਚੇ ਚਲੇ ਗਏ ਤੇ ਉਨ੍ਹਾਂ ਵਿਆਹ ਰਚਾ ਲਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Is Bipasha Basu pregnant people are anticipating after seeing her dress