ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਲੰਦਨ ਦੀ ਬਲੌਗਰ ਕੁੜੀ ਦੇ ਨੇੜੇ ਹੈ ਸ਼ਾਹਰੁਖ਼ ਖ਼ਾਨ ਦਾ ਪੁੱਤਰ ਆਰਿਅਨ?

ਕੀ ਲੰਦਨ ਦੀ ਬਲੌਗਰ ਕੁੜੀ ਦੇ ਨੇੜੇ ਹੈ ਸ਼ਾਹਰੁਖ਼ ਖ਼ਾਨ ਦਾ ਪੁੱਤਰ ਆਰਿਅਨ?

ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦਾ ਪੁੱਤਰ ਆਰਿਅਨ ਖ਼ਾਨ ਇਸ ਵੇਲੇ ਹਾਲੀਵੁੱਡ ਦੀ ਫ਼ਿਲਮ ‘ਦਿ ਲਾਇਨ ਕਿੰਗ’ ਵਿੱਚ ਡਬਿੰਗ ਕਾਰਨ ਕਾਫ਼ੀ ਚਰਚਾ ਵਿੱਚ ਹੈ। ਇਹ ਫ਼ਿਲਮ ਅੱਜ ਹੀ ਰਿਲੀਜ਼ ਹੋਈ ਹੈ।

 

 

ਇਸ ਫ਼ਿਲਮ ਵਿੱਚ ਸ਼ਾਹਰੁਖ਼ ਖ਼ਾਨ ਤੇ ਆਰਿਅਨ ਖ਼ਾਨ ਦੋਵਾਂ ਨੇ ਹੀ ਆਪਣੀ ਆਵਾਜ਼ ਦਿੱਤੀ ਹੈ। ਆਰਿਅਨ ਨੇ ਫ਼ਿਲਮ ਦੇ ਹਿੰਦੀ ਸੰਸਕਰਣ ਵਿੰਚ ਕਿਰਦਾਰ ਸਿੰਬਾ ਦੀ ਆਵਾਜ਼ ਡਬ ਕੀਤੀ ਹੈ।

 

 

ਸ਼ਾਹਰੁਖ਼ ਖ਼ਾਨ ਨੇ ਮੁਫ਼ਾਸਾ ਨਾਂਅ ਦੇ ਕਿਰਦਾਰ ਨੂੰ ਆਪਣੀ ਆਵਾਜ਼ ਰਾਹੀਂ ਨਿਭਾਇਆ ਹੈ। ਭਾਰਤ ਵਿੱਚ ਇਹ ਫ਼ਿਲਮ ਅੱਜ ਰਿਲੀਜ਼ ਹੋਈ ਹੈ; ਭਾਵੇਂ ਆਰਿਅਨ ਦੀ ਇਸ ਪਹਿਲੀ ਕਾਰਗੁਜ਼ਾਰੀ ਦੀ ਚਰਚਾ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ।

 

 

ਆਰਿਅਨ ਬਾਰੇ ਇੱਕ ਹੋਰ ਖ਼ਬਰ ਵੀ ਵਾਇਰਲ ਹੋ ਰਹੀ ਹੈ। ਉਸ ਖ਼ਬਰ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਰਿਅਨ ਇਸ ਵੇਲੇ ਲੰਦਨ ਦੀ ਇੱਕ ਬਲੌਗਰ ਦੇ ਨੇੜੇ ਹੈ।

 

 

ਖ਼ਬਰਾਂ ਤਾਂ ਇੱਥੇ ਤੱਕ ਵੀ ਹਨ ਕਿ ਆਰਿਅਨ ਦੀ ਮਾਂ ਗ਼ੌਰੀ ਖ਼ਾਨ ਵੀ ਉਸ ਕੁੜੀ ਨੂੰ ਮਿਲ ਚੁੱਕੀ ਹੈ ਤੇ ਉਹ ਇਸ ਮੁਲਾਕਾਤ ਤੋਂ ਬਾਅਦ ਕਾਫ਼ੀ ਖ਼ੁਸ਼ ਵੀ ਦੱਸੇ ਜਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Is Shahrukh Khan s son Aryan is near to a Blogger girl of London