ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਲੱਗਦੈ, ਭਾਰਤ ’ਚੋਂ ਧਰਮ–ਨਿਰਪੱਖਤਾ ਖ਼ਤਮ ਹੋ ਜਾਵੇਗੀ: ਸੈਫ਼ ਅਲੀ ਖ਼ਾਨ

ਹੁਣ ਲੱਗਦੈ, ਭਾਰਤ ’ਚੋਂ ਧਰਮ–ਨਿਰਪੱਖਤਾ ਖ਼ਤਮ ਹੋ ਜਾਵੇਗੀ: ਸੈਫ਼ ਅਲੀ ਖ਼ਾਨ

ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਨੂੰ ਹਾਲੀਆ ਰਿਲੀਜ਼ ਫ਼ਿਲਮ ‘ਤਾਨਾਜੀ’ ’ਚ ਨਿਭਾਏ ਗਏ ਕਿਰਦਾਰ ਲਈ ਬਹੁਤ ਸਲਾਹਿਆ ਜਾ ਰਿਹਾ ਹੈ। ਇਸ ਫ਼ਿਲਮ ਵਿੱਚ ਉਹ ਨੈਗੇਟਿਵ ਸ਼ੇਡ ਵਾਲੇ ਰੋਲ ਵਿੱਚ ਹਨ ਤੇ ਉਨ੍ਹਾਂ ਦਾ ਪ੍ਰਭਾਵ ਇੰਨਾ ਤਕੜਾ ਪਿਆ ਹੈ ਕਿ ਇਸ ਦਾ ਮੁਕਾਬਲਾ ਫ਼ਿਲਮ ‘ਪਦਮਾਵਤ’ ਦੇ ਅਲਾਉਦੀਨ ਖਿਲਜੀ ਵਾਲੇ ਕਿਰਦਾਰ ਨਾਲ ਕੀਤਾ ਗਿਆ ਹੈ।

 

 

ਸੈਫ਼ ਅਲੀ ਖ਼ਾਨ ਨੇ ਇੱਕ ਇੰਟਰਵਿਊ ਦੌਰਾਨ ਫ਼ਿਲਮ ਨਾਲ ਜੁੜੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇਸ਼ ’ਚ ਚੱਲ ਰਹੇ ਸਿਆਸੀ ਮੁੱਦਿਆਂ ਉੱਤੇ ਆਪਣਾ ਪ੍ਰਤੀਕਰਮ ਪ੍ਰਗਟਾਇਆ ਹੈ। ਉਹ ਪਿਛਲੇ ਕਾਫ਼ੀ ਸਮੇਂ ਤੋਂ ਇਸ ਸੁਆਲ ਨੂੰ ਟਾਲ਼ਦੇ ਆ ਰਹੇ ਸਨ।

 

 

ਸੈਫ਼ ਨੇ ਫ਼ਿਲਮੀ ਆਲੋਚਕ ਅਨੁਪਮ ਚੋਪੜਾ ਨੂੰ ਦਿੱਤੇ ਇੰਟਰਵਿਊ ਦੌਰਾਨ ਦੇਸ਼ ਭਰ ’ਚ ਚੱਲ ਰਹੇ ਰੋਸ ਮੁਜ਼ਾਹਰਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਲੋਕ ਗ਼ਲਤ ਰਵੱਈਆ ਅਪਣਾ ਰਹੇ ਹਨ। ਇਹ ਸਾਨੂੰ ਭਾਈਚਾਰੇ ਦੇ ਰਾਹ ਤੋਂ ਵੱਖ ਲੈ ਕੇ ਜਾ ਰਿਹਾ ਹੈ।

 

 

ਸੈਫ਼ ਅਲੀ ਖ਼ਾਨ ਨੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਅੱਗੇ ਵਧ ਰਿਹਾ ਹੈ, ਉਸ ਤੋਂ ਤਾਂ ਇਹ ਸਾਫ਼ ਹੈ ਕਿ ਦੇਸ਼ ਵਿੱਚੋਂ ਧਰਮ–ਨਿਰਪੱਖਤਾ (ਸੈਕੂਲਰਿਜ਼ਮ) ਦਾ ਨਾਮੋ–ਨਿਸ਼ਾਨ ਵੀ ਮਿਟ ਜਾਵੇਗਾ। ਸੈਫ਼ ਦਾ ਅਜਿਹਾ ਮੰਨਣਾ ਹੈ ਕਿ ਦੇਸ਼ ਦੇ ਲੋਕ ਲਾਹੇਵੰਦ ਚੀਜ਼ਾਂ ਉੱਤੇ ਸਟੈਂਡ ਨਹੀਂ ਲੈ ਰਹੇ। ਜੇ ਲੋਕ ਕਿਸੇ ਚੀਜ਼ ਦਾ ਵਿਰੋਧ ਕਰ ਰਹੇ ਹਨ, ਤਾਂ ਉਨ੍ਹਾਂ ਨਾਲ ਕੁੱਟਮਾਰ ਹੋ ਰਹੀ ਹੈ।

 

 

ਸੈਫ਼ ਅਲੀ ਖ਼ਾਨ ਨੇ ਕਿਹਾ ਕਿ ਜੇ ਕੋਈ ਅਦਾਕਾਰ ਸਟੈਂਡ ਲੈਂਦਾ ਹੈ, ਤਾਂ ਇਸ ਦਾ ਪ੍ਰਭਾਵ ਉਸ ਦੀ ਫ਼ਿਲਮ ਉੱਤੇ ਪੈ ਸਕਦਾ ਹੈ। ਇਸ ਲਈ ਸੈਫ਼ ਮੁਤਾਬਕ ਸਿਆਸਤ ਤੋਂ ਦੂਰ ਰਹਿਣਾ ਜ਼ਿਆਦਾ ਸੁਰੱਖਿਅਤ ਵਿਕਲਪ ਹੈ। ਸੈਫ਼ ਦੇ ਇਸ ਇੰਟਰਵਿਊ ਨੂੰ ਟੀਵੀ ਚੈਨਲ ‘ਆਜ ਤੱਕ’ ਨੇ ਬਹੁਤ ਪ੍ਰਮੁੱਖਤਾ ਨਾਲ ਪ੍ਰਸਾਰਿਤ ਕੀਤਾ ਹੈ।

 

 

ਇੱਥੇ ਵਰਨਣਯੋਗ ਹੈ ਕਿ CAA ਅਤੇ NRC ਨੂੰ ਲੈ ਕੇ ਦੇਸ਼ ਭਰ ਦੇ ਲੋਕ ਦੋ ਗੁੱਟਾਂ ’ਚ ਵੰਡੇ ਹੋਏ ਹਨ। ਫ਼ਿਲਮ ਜਗਤ ਵਿੱਚ ਵੀ ਅਜਿਹਾ ਕੁਝ ਵੇਖਣ ਨੂੰ ਮਿਲ ਰਿਹਾ ਹੈ। ਅਨੁਰਾਗ ਕਸ਼ਯਪ, ਰਿਚਾ ਚੱਢਾ, ਸਵਰਾ ਭਾਸਕਰ, ਵਿਸ਼ਾਲ ਭਾਰਦਵਾਜ, ਅਨੁਭਵ ਸਿਨਹਾ ਤੇ ਤਾਪਸੂ ਪੰਨੂੰ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਦੂਜੇ ਪਾਸੇ ਮੁੱਖਧਾਰਾ ਸਿਨੇਮਾ ਦੇ ਸਿਤਾਰਿਆਂ ਨੇ ਇਸ ਮੁੱਦੇ ਉੱਤੇ ਚੁੱਪ ਵੱਟੀ ਹੋਈ ਹੈ।

 

 

ਜਦੋਂ ਦੀਪਿਕਾ ਪਾਦੂਕੋਣ JNU ਪੁੱਜੇ ਸਨ, ਤਦ ਉਸ ਨੂੰ ਪੀਆਰ ਟ੍ਰਿੱਕ ਕਰਾਰ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:It seems now Secularism will disappear in India says Saif Ali Khan