ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Jacqueline Fernandes ਨੇ ਕੀਤਾ ਗਦਰ ਡਾਂਸ, ਸੋਸ਼ਲ ਮੀਡੀਆ 'ਤੇ ਮਚਾ ਰਿਹੈ ਧਮਾਲ

 

ਬਾਲੀਵੁੱਡ ਅਦਾਕਾਰਾ ਅਤੇ ਸਾਬਕਾ ਮਿਸ ਸ਼੍ਰੀਲੰਕਾ ਜੈਕਲੀਨ ਫਰਨਾਂਡਿਸ (Jacqueline Fernandes) ਯੂਟਿਊਬ  (Youtube) ਚੈਨਲ ਸ਼ੁਰੂ ਕਰਨ ਜਾ ਰਹੀ ਹੈ।ਜੈਕਲੀਨ ਹੁਣ ਛੇਤੀ ਹੀ ਆਪਣੇ ਫੈਂਸ ਨਾਲ ਇੱਕ YouTube ਚੈਨਲ ਰਾਹੀਂ ਜੁੜਨ ਜਾ ਰਹੀ ਹੈ। ਯੂਟਿਊਬ ਚੈਨਲ ਦੀ ਸ਼ੁਰੂਆਤ ਦੇ ਕਾਰਨਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਦੱਸਿਆ ਕਿ ਉਹ ਚਾਹੁੰਦੀ ਹੈ ਕਿ ਸਕਾਰਾਤਮਕਤਾ ਫੈਲਾਈ ਜਾ ਸਕੇ। 

 

 

 


ਹਾਲ ਹੀ ਵਿੱਚ ਜੈਕਲੀਨ ਨੇ ਸੋਸ਼ਲ ਮੀਡੀਆ 'ਤੇ ਇੱਕ ਡਾਂਸ ਵੀਡੀਓ ਅਪਲੋਡ ਕੀਤਾ, ਜੋ ਲਗਾਤਾਰ ਵਾਇਰਲ ਹੋ ਰਿਹਾ ਹੈ। ਇਸ ਵਿੱਚ ਜੈਕਲੀਨ ਬਹੁਤ ਵਧੀਆ ਢੰਗ ਨਾਲ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਲਹਿੰਗਾ ਪਹਿਨੀ ਹੋਈ ਜੈਕਲੀਨ ਬਹੁਤ ਸੁੰਦਰ ਨਜ਼ਰ ਆ ਰਹੀ ਹੈ।


ਜੈਕਲੀਨ ਨੇ ਦੱਸਿਆ ਕਿ ਇਸ ਚੈਨਲ 'ਤੇ ਅਪਲੋਡ ਕੀਤੇ ਗਏ ਵੀਡੀਓਜ਼ ਰਾਹੀਂ ਉਹ ਪ੍ਰਸ਼ੰਸਕਾਂ ਨੂੰ ਦੱਸੇਗੀ ਕਿ ਇੱਕ ਅਦਾਕਾਰ ਬਣਨ ਲਈ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਇੱਕ ਅਭਿਨੇਤਰੀ ਬਣਨ ਲਈ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਉਹ ਵੀਡੀਓ ਵਿੱਚ ਦੱਸੇਗੀ ਕਿ ਉਸ ਨੇ ਹੁਣ ਤੱਕ ਆਪਣੇ ਕਰੀਅਰ ਵਿੱਚ ਕੀ ਕੁਝ ਸਿੱਖਿਆ ਹੈ।

 

 

 


ਜੈਕਲੀਨ ਨੇ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਦੀਆਂ ਤਕਰੀਬਨ ਸਾਰੀਆਂ ਚੀਜ਼ਾਂ ਵੀਡੀਓਜ਼ ਰਾਹੀਂ ਸ਼ੇਅਰ ਕਰੇਗੀ। ਉਸ ਨੇ ਦੱਸਿਆ ਕਿ ਸਵੇਰ ਦੀ ਸ਼ੁਰੂਆਤ ਤੋਂ ਲੈ ਕੇ ਉਸ ਦੀਆਂ ਹੋਰ ਚੀਜ਼ਾਂ ਵੱਲ ਉਹ ਬਲਾਗ ਸ਼ੇਅਰ ਕਰੇਗੀ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jacqueline Fernandes Dance Video viral