ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਜਮਾਈ ਰਾਜਾ' ਦੀ ਇਹ ਅਦਾਕਾਰਾ ਵਿਆਹ ਦੇ 10 ਸਾਲ ਬਾਅਦ ਬਣੇਗੀ ਮਾਂ

ਟੀਵੀ ਸ਼ੋਅ 'ਜਮਾਈ ਰਾਜਾ' ਫੇਮ ਅਦਾਕਾਰਾ ਸਾਰਾ ਅਰਫੀਨ ਖ਼ਾਨ ਵਿਆਹ ਦੇ 10 ਸਾਲ ਬਾਅਦ ਆਪਣੇ ਪਹਿਲੇ ਬੇਬੀ ਬਾਰੇ ਸੋਚ ਰਹੀ ਹੈ। ਜੀ ਹਾਂ, ਅਰਫੀਨ ਗਰਭਵਤੀ ਹੈ।

 

ਟਾਇਮਜ਼ ਆਫ਼ ਇੰਡੀਆ ਨੂੰ ਇਸ ਬਾਰੇ ਤਾਰਾ ਨੇ ਕਿਹਾ, ਜੁਲਾਈ ਵਿੱਚ ਬੇਬੀ ਆਵੇਗਾ। ਅਸੀਂ ਬੇਬੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ। ਬੇਟੀ ਹੋਵੇ ਜਾਂ ਬੇਟਾ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਖ਼ੂਬਸੂਰਤ ਤੌਹਫ਼ੇ ਲਈ ਅਸੀਂ ਭਗਵਾਨ ਦੇ ਧੰਨਵਾਦੀ ਹਾਂ। ਇਹ ਬਹੁਤ ਹੀ ਪਰਸਨਲ ਮੈਟਰ ਹੈ ਅਤੇ ਮੈਂ ਇਸ ਨੂੰ ਕੇਵਲ ਬਹੁਤ ਕਰੀਬੀ ਦੋਸਤਾਂ ਅਤੇ ਪਰਿਵਾਰ ਨਾਲ ਸ਼ੇਅਰ ਕੀਤਾ ਹੈ। ਮੈਂ ਫ਼ਰਵਰੀ ਤੋਂ ਲੰਦਨ ਵਿੱਚ ਹਾਂ।

 

ਗਰਭ ਧਾਰਨ ਦੇ ਸ਼ੁਰੂਆਤੀ ਮਹੀਨਿਆਂ ਨੂੰ ਲੈ ਕੇ ਸਾਰਾ ਨੇ ਕਿਹਾ ਕਿ ਪਹਿਲਾਂ ਕੁੱਝ ਮਹੀਨਿਆਂ ਵਿਚ ਅਜਿਹਾ ਲੱਗ ਹੀ ਨਹੀਂ ਰਿਹਾ ਸੀ ਕਿ ਮੈਂ ਮਾਂ ਬਣਨ ਜਾ ਰਹੀ ਹਾਂ। ਪਰ, ਹੁਣ ਚੀਜ਼ਾਂ ਸਮਝ ਆ ਰਹੀਆਂ ਹਨ। ਸਪੈਸ਼ਲੀ ਜਦੋਂ ਬੇਬੀ ਮੂਵ ਕਰਦਾ ਹੈ ਤਾਂ ਬਹੁਤ ਹੀ ਪਿਆਰੀ ਫੀਲਿੰਗ ਆਉਂਦੀ ਹੈ।

 

ਸਾਰਾ ਨੇ 2009 ਵਿੱਚ ਅਰਫੀਨ ਖ਼ਾਨ ਨਾਲ ਵਿਆਹ ਕਰਵਾਇਆ ਸੀ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jamai raja actress sara arfeen khan is expecting her first child