ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

TV ਅਦਾਕਾਰਾ ਮੋਨਾ ਸਿੰਘ 38 ਦੀ ਉਮਰ 'ਚ ਬਣੇਗੀ ਲਾੜੀ

ਜੱਸੀ ਜੈਸੀ ਕੋਈ ਨਹੀਂ (Jassi Jaisi Koi Nahin) ਸੀਰੀਅਲ ਨਾਲ ਰਾਤੋ ਰਾਤ ਮੋਨਾ ਸਿੰਘ ਸੁਰਖ਼ੀਆਂ 'ਚ ਆ ਗਈ ਸੀ। ਟੀਵੀ ਤੋਂ ਇਲਾਵਾ ਮੋਨਾ ਸਿੰਘ ਨੇ ਬਾਲੀਵੁੱਡ ਵਿੱਚ ਵੀ ਹੱਥ ਅਜਮਾਏ। ਇਸ ਦੌਰਾਨ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ 38 ਸਾਲਾ ਮੋਨਾ ਸਿੰਘ 27 ਦਸੰਬਰ ਨੂੰ ਮੁੰਬਈ ਵਿੱਚ ਵਿਆਹ ਕਰਵਾ ਰਹੀ ਹੈ। 

 

ਮੋਨਾ ਦਾ ਵਿਆਹ ਦੱਖਣ ਦੇ ਨਿਵੇਸ਼ ਬੈਂਕਰ ਸ਼ਿਆਮ ਨਾਲ ਹੋ ਰਿਹਾ ਹੈ। ਖ਼ਬਰਾਂ ਅਨੁਸਾਰ, ਮੋਨਾ ਆਪਣੇ ਵਿਆਹ ਦੀ ਤਿਆਰੀ ਵਿੱਚ ਰੁੱਝੀ ਹੋਈ ਹੈ। ਵਿਆਹ ਤੋਂ ਪਹਿਲਾਂ ਦੀ ਪਾਰਟੀ 26 ਦਸੰਬਰ ਨੂੰ ਹੋਵੇਗੀ। ਮੋਨਾ ਪਿਛਲੇ ਇੱਕ ਸਾਲ ਤੋਂ ਇੱਕ ਦੱਖਣੀ ਬੈਂਕਰ ਨੂੰ ਡੇਟ ਕਰ ਰਹੀ ਹੈ। ਮੋਨਾ ਦੇ ਵਿਆਹ ਦੀ ਖ਼ਬਰ ਸੁਣਦਿਆਂ ਹੀ ਉਸ ਦੇ ਪ੍ਰਸ਼ੰਸਕਾਂ ਦੀ ਧੜਕਣਾਂ ਤੇਜ਼ ਹੋ ਗਈਆਂ ਹਨ।

 

 

 

ਇੰਡੀਆ ਟੂਡੇ ਦੀ ਖ਼ਬਰ ਅਨੁਸਾਰ, ਮੋਨਾ ਸਿੰਘ ਆਪਣੇ ਖਾਸ ਦਿਨ 'ਤੇ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੁੰਦੀ, ਇਸ ਲਈ ਇਹ ਜਾਣਕਾਰੀ ਸਿਰਫ ਖਾਸ ਦੋਸਤਾਂ ਨੂੰ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਦਾ ਜਸ਼ਨ ਵੀ ਹੋਵੇਗਾ।

 

 
 
 
 
 
 
 
 
 
 
 
 
 

Happiness is a habit ,cultivate it #smilemore #laughmore #staypositive #happyme

A post shared by Mona Singh (@monajsingh) on

 

 

ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਦੇ ਅਨੁਸਾਰ, ਮੋਨਾ ਦੇ ਵਿਆਹ ਵਿੱਚ ਇੰਡਸਟਰੀ ਨਾਲ ਜੁੜੇ ਕੁੱਝ ਖਾਸ ਲੋਕ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਵਿਸ਼ੇਸ਼ ਮਹਿਮਾਨਾਂ ਵਿੱਚ ਗੌਰਵ ਗੇਰਾ, ਰਾਜੇਸ਼ ਖੇੜਾ ਅਤੇ ਰਾਕਸ਼ੰਦਾ ਖ਼ਾਨ ਦੇ ਨਾਮ ਸ਼ਾਮਲ ਹਨ। ਮੋਨਾ ਨੇ ਪਿਛਲੇ ਦਿਨੀਂ ਗੋਆ ਵਿੱਚ ਆਪਣੀ ਬੈਚਲਰ ਪਾਰਟੀ ਵੀ ਕਰਵਾਈ ਸੀ। ਵਿਆਹ ਵਿੱਚ ਸਿਰਫ ਮੋਨਾ ਦੇ ਨੇੜਲੇ ਵਿਅਕਤੀਆਂ ਨੂੰ ਸੱਦਾ ਦਿੱਤਾ ਜਾਵੇਗਾ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jassi Jaisi Koi Nahin actress Mona Singh all set to marry South Investment Banker boyfriend on December 27