ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਕਤਾ ਦੇ ਵਿਆਹ ਲਈ ਰੱਖੀ ਸ਼ਰਾਬ ਜਤਿੰਦਰ ਨੇ 75ਵੇਂ ਜਨਮ–ਦਿਨ ’ਤੇ ਪੀਤੀ

ਏਕਤਾ ਦੇ ਵਿਆਹ ਲਈ ਰੱਖੀ ਸ਼ਰਾਬ ਜਤਿੰਦਰ ਨੇ 75ਵੇਂ ਜਨਮ–ਦਿਨ ’ਤੇ ਪੀਤੀ

ਏਕਤਾ ਕਪੂਰ ਨੇ ਅੱਜ ਮੁੰਬਈ ਵਿਖੇ ‘ਇੰਡੀਆ ਟੂਡੇ ਕਨਕਲੇਵ 2019’ ਦੇ ਦੂਜੇ ਦਿਨ ਕੁਝ ਅਣਸੁਣੇ ਤੱਥ ਸਾਂਝੇ ਕੀਤੇ। ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਜਿਹੜੀ ਸ਼ਰਾਬ ਉਨ੍ਹਾਂ ਦੇ ਵਿਆਹ ਲਈ ਰੱਖੀ ਗਈ ਸੀ; ਉਹ ਉਨ੍ਹਾਂ ਦੇ ਪਿਤਾ ਤੇ ਬਾਲੀਵੁੱਡ ਦੇ ਸਾਬਕਾ ਸਟਾਰ ਜਤਿੰਦਰ ਨੇ ਆਪਣੇ 75ਵੇਂ ਜਨਮ–ਦਿਨ ਮੌਕੇ ਪੀਤੀ ਸੀ।

 

 

ਏਕਤਾ ਕਪੂਰ ਨੇ ਦੱਸਿਆ ਕਿ ਉਹ ਜਦੋ਼ 16 ਸਾਲਾਂ ਦੇ ਸਨ, ਤਦ ਉਨ੍ਹਾਂ ਨੂੰ ਆਖਿਆ ਗਿਆ ਸੀ ਕਿ ਇਹ ਬਲੂ–ਲੇਬਲ ਵਾਲੀ ਬੋਤਲ ਮੇਰੇ ਵਿਆਹ ਲਈ ਰੱਖੀ ਗਈ ਹੈ ਤੇ ਇਹ ਗੱਲ ਉਹ ਹਰ ਸਾਲ ਸੁਣਦੇ ਸਨ। ਇਸ ਤੋਂ ਬਾਅਦ ਜਤਿੰਦਰ ਨੇ ਆਪਣੇ 75ਵੇਂ ਜਨਮ–ਦਿਨ ਮੌਕੇ ਆਪਣੀ ਧੀ ਏਕਤਾ ਨੂੰ ਕਿਹਾ ਕਿ ਕੀ ਉਹ ਇਹ ਵਰਤ ਲੈਣ, ਜੇ ਤੂੰ ਵਿਆਹ ਨਹੀਂ ਕਰਵਾਉਣਾ। ਤਦ ਏਕਤਾ ਕਪੂਰ ਨੇ ਇਜਾਜ਼ਤ ਦੇ ਦਿੱਤੀ।

 


ਏਕਤਾ ਨੇ ਆਪਣੀ ਕਾਮਯਾਬੀ ਪਿਛਲੀ ਮਿਹਨਤ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਉਹ ਇੱਕ ਦਿਨ ਵਿੱਚ 9 ਸਕ੍ਰਿਪਟਸ ਪੜ੍ਹਦੇ ਹਨ। ਉਨ੍ਹਾਂਾ ਨਾਲ 1,000 ਤੋਂ ਵੱਧ ਲੋਕ ਕੰਮ ਕਰਦੇ ਹਨ। ਇਸ ਤੋਂ ਇਲਾਵਾ ਕਈ ਫ਼੍ਰੀ–ਲਾਂਸਰ ਵੀ ਹਨ। ਇਸ ਵੇਲੇ ਟੀਵੀ ਉੱਤੇ ਉਨ੍ਹਾਂ ਦੇ ਉਨ੍ਹਾਂ ਦੇ 14 ਸ਼ੋਅ ਚੱਲ ਰਹੇ ਹਨ। ਇਸ ਤੋਂ ਇਲਾਵਾ ਡਿਜੀਟਲ ਉੱਤੇ 42 ਸ਼ੋਅ ਚੱਲ ਰਹੇ ਹਨ। ਉਹ ਹੁਣ ਫ਼ਿਲਮਾਂ ਵਿੱਚ ਵੀ ਹੱਥ ਅਜ਼ਮਾ ਰਹੇ ਹਨ।

 

 

ਸਾਲ 2019 ਦੌਰਾਨ ਉਨ੍ਹਾਂ ਦੀਆਂ ਤਿੰਨ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ ਤੇ ਹਾਲੇ ਇੱਕ ਫ਼ਿਲਮ ਰਹਿੰਦੀ ਹੈ। ਸੁਆਲਾਂ ਦੇ ਜੁਆਬ ਦਿੰਦਿਆਂ ਏਕਤਾ ਕਪੂਰ ਨੇ ਆਖਿਆ ਕਿ ਉਹ ਇੱਕ ਸਾੜ੍ਹੀ ਵਾਲੀ ਮਹਿਲਾ ਦਾ ਵੀ ਓਨਾ ਹੀ ਸਤਿਕਾਰ ਕਰਦੇ ਹਨ, ਜਿੰਨਾ ਕਿ ਇੱਕ ਤੈਰਾਕੀ ਵਾਲਾ ਸੂਟ ਪਹਿਨਣ ਵਾਲੀ ਐਥਲੀਟ ਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jatinder had the wine on his 75th birthday which was reserved for Ekta s marriage