ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਵੇਦ ਜਾਫਰੀ ਨੇ ਪੋਸਟ ਕੀਤਾ ਪਤੰਜਲੀ ਲੂਣ ’ਤੇ ਚੁਟਕਲਾ, ਹੋ ਗਏ ਟ੍ਰੋਲ

ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ’ਤੇ ਇਕ ਚੁਟਕਲਾ ਟਵੀਟ ਕਰਨ ਮਗਰੋਂ ਅਦਾਕਾਰਾ ਜਾਵੇਦ ਜਾਫਰੀ ਨੂੰ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਦੁਆਰਾ ਟ੍ਰੋਲ ਕੀਤਾ ਗਿਆ।

 

ਜਾਵੇਦ ਨੇ ਉਨ੍ਹਾਂ ਦੇ ਦੋਸਤ ਦੁਆਰਾ ਭੇਜੇ ਮੈਸੇਜ ਚ ਇਕ ਚੁਟਕਲਾ ਟਵਿੱਟਰ ਤੇ ਪੋਸਟ ਕੀਤਾ, ਜਿਸ ਚ ਰਾਮਦੇਵ ਦੀ ਕੰਪਨੀ ਦੁਆਰਾ ਬਣਾਏ ਜਾ ਰਹੇ ਨਮਕ ’ਤੇ ਟਿੱਪਣੀ ਕੀਤੀ ਗਈ ਸੀ।

 

ਚੁਟਕਲੇ ਚ ਕਿਹਾ ਗਿਆ ਹੈ ਕਿ ਪਤੰਜਲੀ ਲੂਣ ਦਾ ਪੈਕਟ ਕਹਿੰਦਾ ਹੈ ਕਿ ਇਹ ਬਣਿਆ ਹੈ 2500 ਸਾਲ ਪੁਰਾਣੀ ਹਿਮਾਲਿਆ ਦੀ ਚੱਟਾਨ ਨਾਲ। ਅਤੇ ਲੂਣ ਦੀ ਵਰਤੋਂ ਕਰਨ ਦੀ ਆਖਰੀ ਮਿਤੀ 2019 ਹੈ। ਹਾਏ ਰੱਬਾ, ਬਾਬਾ ਬਿਲਕੁਲ ਸਹੀ ਸਮੇਂ ’ਤੇ ਪੁੱਟ ਲਿਆਏ ਨਹੀਂ ਤਾਂ ਹਿਮਾਲਿਆ ’ਤੇ ਹੀ ਲੂਣ ਬੇਕਾਰ ਹੋ ਜਾਂਦਾ।

 

ਜਾਵੇਦ ਦੇ ਇਹ ਟਵੀਟ ਕਰਦਿਆਂ ਹੀ ਇਕ ਵਰਗ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਤੇ ਜਾਵੇਦ ਦਾ ਮਜ਼ਾਕ ਉਡਾਉਣ ਲੱਗ ਪਏ।

 

ਇਕ ਨੇ ਲਿਖਿਆ ਕਿ ਕਦੇ ਵਿਗਿਆਨ ਪੜ੍ਹੀ ਹੈ?

 

ਇਕ ਹੋਰ ਨੇ ਲਿਖਿਆ ਧਮਾਲ ਅਦਾਕਾਰ ਨੂੰ ਖਾਦ ਪੈਕੇਜਿੰਗ ਬਾਰੇ ਸਹੀ ਜਾਣਕਾਰੀ ਲੈਣੀ ਚਾਹੀਦੀ ਹੈ।

 

ਇਸ ਤੇ ਜਾਵੇਦ ਨੇ ਕਰਾਰਾ ਜਵਾਬ ਦਿੱਤਾ। ਉਨ੍ਹਾਂ ਲਿਖਿਆ, ਕਾਮੇਡੀ ਅਤੇ ਟਿੱਪਣੀ ਦੇ ਗਿਆਨ ਦੇ ਬਿਨਾਂ ਤੁਸੀਂ ਟਵੀਟ ਕਰ ਰਹੇ ਹੋ। ਜੇਕਰ ਤੁਹਾਡੇ ਕੋਲ ਸਮੇਂ ਹੈ ਤਾਂ ਕ੍ਰਿਪਾ ਕਾਮੇਡੀ ਵੈਬਸਾਈਟ ਨੂੰ ਪੜ੍ਹੋ, ਤਾਂ ਤੁਸੀਂ ਸਮਝੋਗੇ ਕਿ ਚੁਟਕਲੇ ਕੀ ਹੁੰਦੇ ਹਨ।

 

 

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Javed Jaffery troll on twitter after sharing a joke on Baba Ramdev salt tweet viral